ਨਵੀਂ ਦਿੱਲੀ-ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਲੋਕ ਸਭਾ ਵਿੱਚ ਭਾਰਤੀ ਅਰਥਚਾਰੇ ਤੇ ਇਸ ਦੇ ਲੋਕਾਂ ’ਤੇ ਪੈਣ ਵਾਲੇ ਅਸਰ ਨੂੰ ਲੈ ਕੇ ਪੇਸ਼ ‘ਸ਼ਵੇਤ ਪੱਤਰ’ ਉੱਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਅਰਥਚਾਰੇ ਦਾ ਭੱਠਾ ਬਿਠਾਉਣ ਵਾਲੇ ਹੁਣ ਉਨ੍ਹਾਂ ਨੂੰ ਅਰਥਚਾਰਾ ਚਲਾਉਣ ਬਾਰੇ ਉਪਦੇਸ਼ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂਪੀਏ ਸਰਕਾਰ ਮੌਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ, ਪ੍ਰਾਜੈਕਟਾਂ ਨੂੰ ਲੈ ਕੇ ਵਾਤਾਵਰਨ ਕਲੀਅਰੈਂਸ ਵਿਚ ਬੇਲੋੜੀ ਦੇਰੀ ਹੋਈ ਤੇ ਲੀਡਰਸ਼ਿਪ ਪੂਰੀ ਤਰ੍ਹਾਂ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਰੱਖਿਆ ਖੇਤਰ ਦੀ ‘ਸਪਸ਼ਟ ਬਦਇੰਤਜ਼ਾਮੀ’ ਵਿਚ ਸ਼ਾਮਲ ਰਹੀ ਤੇ 3600 ਕਰੋੜ ਰੁਪਏ ਦਾ ਅਗਸਤਾਵੈਸਟਲੈਂਡ ਘੁਟਾਲਾ ਇਸ ਦੀ ਮੋਟੀ ਮਿਸਾਲ ਸੀ। ਉਨ੍ਹਾਂ ਕਿਹਾ ਕਿ ਭਾਰਤ ਅੱਜ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ ਹੈ। ਉਧਰ ਵਿਰੋਧੀ ਧਿਰ ਦੇ ਮੈਂਬਰਾਂ ਟੀਐੱਮਸੀ ਦੇ ਸੌਗਾਤਾ ਰੋਏ ਤੇ ਆਰਐੱਸਪੀ ਦੇ ਐੱਨ.ਕੇ.ਪ੍ਰੇਮਚੰਦਰਨ ਨੇ ਸ਼ਵੇਤ ਪੱਤਰ ’ਤੇ ਬਹਿਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਪਿਛਲੀ ਯੂਪੀਏ ਸਰਕਾਰ ਨੂੰ ਬਦਨਾਮ ਕਰਨ ਦੀ ਕੋੋਸ਼ਿਸ਼ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਕਾਂਗਰਸ ਵੇਲੇ ਹੋਏ ਕੋਲਾ ਘੁਟਾਲੇ ਕਰਕੇ ਨਾ ਸਿਰਫ ਨੌਕਰੀਆਂ ਖੁੱਸੀਆਂ ਬਲਕਿ ਕੋਲੇ ਤੇ ਬਿਜਲੀ ਦੀ ਕਿੱਲਤ ਦੇ ਨਾਲ ਨਿਵੇਸ਼ ’ਤੇ ਵੀ ਅਸਰ ਪਿਆ। ਉਨ੍ਹਾਂ ਕਿਹਾ, ‘‘ਤੁਸੀਂ ਕੋਲੇ ਨੂੰ ਰਾਖ ਬਣਾ ਦਿੱਤਾ, ਪਰ ਮੋਦੀ ਸਰਕਾਰ ਨੇ ਆਪਣੀਆਂ ਨੀਤੀਆਂ ਨਾਲ ਕੋਲੇ ਨੂੰ ਹੀਰਿਆਂ ਵਿਚ ਬਦਲ ਦਿੱਤਾ।’’ ਉਨ੍ਹਾਂ ਕਿਹਾ ਕਿ 2013-14 ਵਿੱਚ ਰੱਖਿਆ ਬਜਟ 2.53 ਲੱਖ ਕਰੋੜ ਸੀ, ਜਦੋਂਕਿ ਮੋਦੀ ਸਰਕਾਰ ਨੇ ਵਿੱਤੀ ਸਾਲ 2024-25 ਲਈ ਰੱਖਿਆ ਬਜਟ ਵਿੱਚ ਦੁੱਗਣੀ ਰਕਮ (6.22 ਲੱਖ ਕਰੋੜ) ਦਾ ਪ੍ਰਬੰਧ ਕੀਤਾ ਹੈ।
.jpg)
.jpg)
.jpg)

.jpg)




















.jpg)





























.jpg)


























.jpg)






.jpg)














