ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਨੂੰ ਅਸਲ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਐਲਾਨ ਦਿੱਤਾ ਹੈ। ਕਮਿਸ਼ਨ ਦਾ ਇਹ ਫੈਸਲਾ ਪਾਰਟੀ ਦੇ ਬਾਨੀ ਸ਼ਰਦ ਪਵਾਰ ਲਈ ਵੱਡਾ ਝਟਕਾ ਹੈ। ਇਹੀਂ ਨਹੀਂ ਚੋਣ ਕਮਿਸ਼ਨ ਨੇ ਐੱਨਸੀਪੀ ਦਾ ਚੋਣ ਨਿਸ਼ਾਨ ‘ਘੜੀ’ ਵੀ ਅਜੀਤ ਪਵਾਰ ਧੜੇ ਦੀ ਝੋਲੀ ਪਾ ਦਿੱਤਾ। ਕਮਿਸ਼ਨ ਨੇ ਕਿਹਾ ਕਿ ਇਹ ਫੈਸਲਾ ਅਜਿਹੀਆਂ ਪਟੀਸ਼ਨਾਂ ਲਈ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਮਗਰੋਂ ਹੀ ਲਿਆ ਗਿਆ ਹੈ। ਇਸ ਦੌਰਾਨ ਅਜੀਤ ਪਵਾਰ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਚੋਣ ਕਮਿਸ਼ਨ ਵੱਲੋਂ ਸਾਡੇ ਵਕੀਲ ਦਾ ਪੱਖ ਸੁਣਨ ਮਗਰੋਂ ਸੁਣਾਏ ਫੈਸਲੇ ਨੂੰ ਅਸੀਂ ਨਿਮਰਤਾ ਸਹਿਤ ਸਵੀਕਾਰ ਕਰਦੇ ਹਾਂ।’’ ਉਧਰ ਸ਼ਰਦ ਪਵਾਰ ਧੜੇ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੱਤਾ ਹੈ। ਧੜੇ ਦੇ ਆਗੂ ਅਨਿਲ ਦੇਸ਼ਮੁਖ ਨੇ ਕਿਹਾ, ‘‘ਇਹ ਜਮਹੂਰੀਅਤ ਦਾ ਕਤਲ ਹੈ। ਜੋ ਕੁਝ ਹੋਇਆ ਉਹ ਮੰਦਭਾਗਾ ਹੈ।’’ਐੱਨਸੀਪੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ, ਜੋ ਇਸ ਵੇਲੇ ਅਜੀਤ ਪਵਾਰ ਧੜੇ ਨਾਲ ਹਨ, ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਮਸਲਾ ਨਿੱਬੜ ਗਿਆ ਹੈ। ਚੋੋਣ ਕਮਿਸ਼ਨ ਨੇ ਤਫ਼ਸੀਲ ’ਚ ਹੁਕਮ ਜਾਰੀ ਕੀਤੇ ਹਨ। ਹੁਣ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।’’ ਕਾਬਿਲੇਗੌਰ ਹੈ ਕਿ ਅਜੀਤ ਪਵਾਰ ਪਿਛਲੇ ਸਾਲ ਜੁਲਾਈ ਵਿਚ ਬਹੁਗਿਣਤੀ ਐੱਨਸੀਪੀ ਵਿਧਾਇਕਾਂ ਨੂੰ ਲੈ ਕੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਭਾਜਪਾ-ਸ਼ਿਵ ਸੈਨਾ ਸਰਕਾਰ ਵਿੱਚ ਸ਼ਾਮਲ ਹੋ ਗਏ ਸਨ। ਅਜੀਤ ਪਵਾਰ ਤੇ ਅੱਠ ਹੋਰਨਾਂ ਐੱਨਸੀਪੀ ਵਿਧਾਇਕਾਂ ਨੇ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਕੋਲ ਪਟੀਸ਼ਨ ਦਾਇਰ ਕਰਕੇ ਅਸਲ ਐੱਨਸੀਪੀ ਹੋਣ ਦਾ ਦਾਅਵਾ ਕੀਤਾ ਸੀ। ਚੋਣ ਕਮਿਸ਼ਨ ਨੇ ਉਪਰੋਕਤ ਫੈਸਲਾ ਅਜਿਹੇ ਮੌਕੇ ਸੁਣਾਇਆ ਹੈ ਜਦੋਂ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਅਗਲੇ ਦਿਨਾਂ ਵਿਚ ਸੇਵਾਮੁਕਤ ਹੋਣ ਵਾਲੇ ਹਨ। ਕਿਉਂ ਜੋ ਇਹ ਅਰਧ ਨਿਆਂਇਕ ਫੈਸਲਾ ਹੈ, ਇਸ ਲਈ ਕਮਿਸ਼ਨ ਦੇ ਫੈਸਲੇ ’ਤੇ ਤਿੰਨਾਂ ਮੈਂਬਰਾਂ ਦੀ ਸਹੀ ਲਾਜ਼ਮੀ ਸੀ। ਕਮਿਸ਼ਨ ਨੇ ਅਗਾਮੀ ਰਾਜ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਦ ਪਵਾਰ ਧੜੇ ਨੂੰ ਆਪਣੀ ਸਿਆਸੀ ਪਾਰਟੀ ਦੇ ਨਾਮ ਲਈ ‘ਵਨ ਟਾਈਮ ਆਪਸ਼ਨ’ ਵਜੋਂ ਬੁੱਧਵਾਰ ਬਾਅਦ ਦੁਪਹਿਰ ਤੱਕ ਤਿੰਨ ਤਰਜੀਹਾਂ (ਨਾਮ) ਮੁਹੱਈਆ ਕਰਵਾਉਣ ਲਈ ਕਿਹਾ ਹੈ। ਕਮਿਸ਼ਨ ਨੇ 140 ਸਫ਼ਿਆਂ ਦੇ ਹੁਕਮਾਂ ਵਿਚ ਕਿਹਾ, ‘‘ਇਹ ਕਮਿਸ਼ਨ ਮੰਨਦਾ ਹੈ ਕਿ ਪਟੀਸ਼ਨਰ ਸ੍ਰੀ ਅਜੀਤ ਅਨੰਤਰਾਓ ਪਵਾਰ ਦੀ ਅਗਵਾਈ ਵਾਲਾ ਧੜਾ ਹੀ ਨੈਸ਼ਨਲਿਸਟ ਕਾਂਗਰਸ ਪਾਰਟੀ ਹੈ ਤੇ ਉਹ ਚੋੋਣ ਨਿਸ਼ਾਨ (ਰਿਜ਼ਰਵੇਸ਼ਨ ਤੇ ਅਲਾਟਮੈਂਟ) ਆਰਡਰ 1968 ਦੇ ਮੰਤਵਾਂ ਤਹਿਤ ਪਾਰਟੀ ਦਾ ਨਾਮ ਤੇ ਰਾਖਵਾਂ ਚੋਣ ਨਿਸ਼ਾਨ (ਘੜੀ) ਵਰਤਣ ਦਾ ਹੱਕਦਾਰ ਹੈ।’’ ਕਮਿਸ਼ਨ ਨੇ ਕਿਹਾ ਕਿ ਸੰਗਠਨਾਤਮਕ ਬਹੁਮਤ ਨੂੰ ਲੈ ਕੇ ਸ਼ਰਦ ਪਵਾਰ ਸਮੂਹ ਦੇ ਦਾਅਵਿਆਂ ਵਿੱਚ ਟਾਈਮ ਲਾਈਨਜ਼ ਨੂੰ ਲੈ ਕੇ ਗੰਭੀਰ ਊਣਤਾਈਆਂ ਸਨ, ਜਿਸ ਕਰਕੇ ਉਨ੍ਹਾਂ ਦੇ ਦਾਅਵੇ ਨੂੰ ਭਰੋਸੇਯੋਗ ਨਹੀਂ ਮੰਨਿਆ ਗਿਆ।
.jpg)
.jpg)
.jpg)

.jpg)




















.jpg)





























.jpg)


























.jpg)






.jpg)














