ਨਵੀਂ ਦਿੱਲੀ/ਪ੍ਰਯਾਗਰਾਜ-ਵਾਰਾਨਸੀ ਦੀ ਗਿਆਨਵਾਪੀ ਮਸਜਿਦ ਦਾ ਪ੍ਰਬੰਧਨ ਕਰਨ ਵਾਲੀ ਅੰਜੂਮਨ ਇੰਤਜ਼ਾਮੀਆ ਮਸਜਿਦ ਕਮੇਟੀ ਨੇ ਮਸਜਿਦ ਕੰਪਲੈਕਸ ਅੰਦਰ ਵਿਆਸ ਜੀ ਦੇ ਤਹਿਖਾਨੇ ’ਚ ਹਿੰਦੂ ਸ਼ਰਧਾਲੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਦੇਣ ਸਬੰਧੀ ਵਾਰਾਨਸੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਅੱਜ ਅਲਾਹਾਬਾਦ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਇਸ ਤੋਂ ਪਹਿਲਾਂ ਕਮੇਟੀ ਨੇ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਪਰ ਸਿਖਰਲੀ ਅਦਾਲਤ ਨੇ ਇਸ ਮਾਮਲੇ ’ਚ ਅਲਾਹਾਬਾਦ ਹਾਈ ਕੋਰਟ ਜਾਣ ਲਈ ਕਿਹਾ ਸੀ। ਦੂਜੇ ਪਾਸੇ ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਿੰਦੂ ਧਿਰ ਨੇ ਗਿਆਨਵਾਪੀ ਕੰਪਲੈਕਸ ਸਥਿਤ ਵਿਆਸ ਜੀ ਦੇ ਤਹਿਖਾਨੇ ’ਚ ਪੂਜਾ ਸ਼ੁਰੂ ਕਰ ਦਿੱਤੀ ਹੈ। ਇੰਤਜ਼ਾਮੀਆ ਕਮੇਟੀ ਦੇ ਵਕੀਲ ਐੱਸਐੱਫਏ ਨਕਵੀ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ’ਚ ਜਲਦੀ ਸੁਣਵਾਈ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਦਿਨੇ ਕਮੇਟੀ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨਾਲ ਸੰਪਰਕ ਕੀਤਾ ਅਤੇ ਮਾਮਲੇ ’ਚ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਰਜਿਸਟਰਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਉਨ੍ਹਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ ਹੈ। ਦੂਜੇ ਪਾਸੇ ਹੇਠਲੀ ਅਦਾਲਤ ਦੇ ਹੁਕਮਾਂ ਤੋਂ ਕੁਝ ਘੰਟਿਆਂ ਬਾਅਦ ਲੰਘੀ ਦੇਰ ਰਾਤ ਤਹਿਖਾਨਾ ਖੋਲ੍ਹ ਕੇ ਉਸ ਵਿੱਚ ਪੂਜਾ ਕੀਤੀ ਗਈ। ਕਾਸ਼ੀ ਵਿਸ਼ਵਨਾਥ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਨਾਗੇਂਦਰ ਪਾਂਡੇ ਨੇ ਦੱਸਿਆ ਕਿ ਰਾਤ ਕਰੀਬ 10 ਵਜੇ 31 ਸਾਲ ਮਗਰੋਂ ਵਿਆਸ ਜੀ ਦਾ ਤਹਿਖਾਨਾ ਪੂਜਾ-ਪਾਠ ਲਈ ਖੋਲ੍ਹਿਆ ਗਿਆ ਤੇ ਉਸ ਦੀ ਸਾਫ-ਸਫਾਈ ਕਰਵਾਈ ਗਈ। ਇਹ ਸਵਾਲ ਕਿ ਤਹਿਖਾਨੇ ’ਚ ਪੂਜਾ ਸ਼ੁਰੂ ਹੋ ਗਈ, ਬਾਰੇ ਉਨ੍ਹਾਂ ਕਿਹਾ, ‘ਹਾਂ।’ ਉਨ੍ਹਾਂ ਕਿਹਾ, ‘ਜਿਵੇਂ ਕਿ ਅਦਾਲਤ ਦਾ ਹੁਕਮ ਸੀ ਉਸ ਦਾ ਪਾਲਣ ਕਰਨਾ ਵੀ ਜ਼ਰੂਰੀ ਸੀ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਮੁਸਤੈਦੀ ਨਾਲ ਸਾਰਾ ਪ੍ਰਬੰਧ ਕਰ ਦਿੱਤਾ ਹੈ। ਮੈਨੂੰ ਲਗਦਾ ਹੈ ਕਿ ਹੋਰ ਜੋ ਵੀ ਘਾਟ ਰਹਿ ਗਈ ਹੈ ਉਸ ਨੂੰ ਹੌਲੀ-ਹੌਲੀ ਪੂਰਾ ਕਰ ਲਿਆ ਜਾਵੇਗਾ।’ ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਲੰਘੀ ਦੇਰ ਰਾਤ ਸੀਨੀਅਰ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਹਾਜ਼ਰ ਰਹੇ।ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ’ਤੇ ਤਨਜ਼ ਕਸਦਿਆਂ ਇਸ ਨੂੰ ਤੈਅ ਪ੍ਰਕਿਰਿਆ ਤੋਂ ਦੂਰ ਦੀ ਗਤੀਵਿਧੀ ਕਰਾਰ ਦਿੱਤਾ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਕਿਸੇ ਵੀ ਅਦਾਲਤੀ ਹੁਕਮ ਦਾ ਪਾਲਣ ਕਰਦੇ ਸਮੇਂ ਢੁੱਕਵੀਂ ਪ੍ਰਕਿਰਿਆ ਨੂੰ ਬਣਾਏ ਰੱਖਣਾ ਹੋਵੇਗਾ।ਵਾਰਾਨਸੀ ਦੀ ਅਦਾਲਤ ਨੇ ਇਸ ਲਈ ਸੱਤ ਦਿਨ ਦਾ ਸਮਾਂ ਤੈਅ ਕੀਤਾ ਸੀ। ਹੁਣ ਅਸੀਂ ਜੋ ਦੇਖ ਰਹੇ ਹਾਂ ਉਹ ਤੈਅ ਪ੍ਰਕਿਰਿਆ ਤੋਂ ਦੂਰ ਜਾਣਾ ਅਤੇ ਕਿਸੇ ਵੀ ਕਾਨੂੰਨੀ ਸਹਾਰੇ ਨੂੰ ਰੋਕਣ ਦੀ ਕੋਸ਼ਿਸ਼ ਹੈ।’
.jpg)
.jpg)
.jpg)

.jpg)




















.jpg)





























.jpg)


























.jpg)






.jpg)














