ਨਵੀਂ ਦਿੱਲੀ-ਮਾਲਦੀਵ ਦੇ ਕੁਝ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਮਾਮਲੇ ਵਿਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਮਾਲਦੀਵ ਦੇ ਸਫ਼ੀਰ ਨੂੰ ਤਲਬ ਕਰਕੇ ਸਖ਼ਤ ਇਤਰਾਜ਼ ਜਤਾਇਆ ਹੈ। ਉਂਜ ਮਾਲਦੀਵਜ਼ ਨੇ ਸਾਫ਼ ਕਰ ਦਿੱਤਾ ਕਿ ਮੰਤਰੀਆਂ ਦੀਆਂ ਟਿੱਪਣੀਆਂ ਮੁਇਜ਼ੂ ਸਰਕਾਰ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ਮਾਲਦੀਵ ਸਰਕਾਰ ਇਸ ਮਾਮਲੇ ਵਿੱਚ ਆਪਣੇ ਤਿੰਨ ਮੰਤਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਚੁੱਕੀ ਹੈ। ਇਨ੍ਹਾਂ ਤਿੰਨ ਉਪ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਫੇਰੀ ਦੇ ਹਵਾਲੇ ਨਾਲ ਐਕਸ ’ਤੇ ਇਕ ਪੋਸਟ ਵਿੱਚ ਸ੍ਰੀ ਮੋਦੀ ਦੀ ਇਸ ਫੇਰੀ ਨੂੰ ਭਾਰਤ ਸਰਕਾਰ ਵੱਲੋਂ ਲਕਸ਼ਦੀਪ ਨੂੰ ਮਾਲਦੀਵਜ਼ ਦੇ ਬਦਲਵੇਂ ਸੈਪ-ਸਪਾਟਾ ਕੇਂਦਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਸੀ। ਮਾਲਦੀਵ ਦੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਯੂਥ ਮਨਿਸਟਰੀ ਵਿੱਚ ਜਿਨ੍ਹਾਂ ਤਿੰਨ ਉਪ ਮੰਤਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿਚ ਮਾਲਸ਼ਾ ਸ਼ਰੀਫ਼, ਮਰੀਅਮ ਸ਼ਿਊਨਾ ਤੇ ਅਬਦੁੱਲਾ ਮਾਹਜ਼ੂਮ ਮਾਜਿਦ ਸ਼ਾਮਲ ਹਨ।ਨਵੀਂ ਦਿੱਲੀ ਵਿੱਚ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮਾਲੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮਾਲਦੀਵ ਦੇ ਵਿਦੇਸ਼ ਮੰਤਰਾਲੇ ਕੋਲ ਇਹ ਮਾਮਲਾ ਸਖ਼ਤੀ ਨਾਲ ਰੱਖਿਆ ਹੈ। ਦੋਵਾਂ ਮੁਲਕਾਂ ਵਿਚਾਲੇ ਛਿੜੇ ਵਿਵਾਦ ਦਰਮਿਆਨ ਮਾਲੇ ਵਿਚ ਭਾਰਤ ਦੇ ਹਾਈ ਕਮਿਸ਼ਨਰ ਮੁਨੂ ਮੁਹਾਵਰ ਨੇ ਅੱਜ ਮਾਲਦੀਵ ਦੇ ਸੀਨੀਅਰ ਕੂਟਨੀਤਕ ਨਾਲ ਬੈਠਕ ਕੀਤੀ।ਮਾਲਦੀਵ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਐਕਸ ’ਤੇ ਕਿਹਾ, ‘‘ਹਾਈ ਕਮਿਸ਼ਨਰ ਮੁਨੂ ਮੁਹਾਵਰ ਨੇ ਵਿਦੇਸ਼ ਮੰਤਰਾਲੇ ’ਚ ਰਾਜਦੂਤ ਡਾ.ਅਲੀ ਨਸੀਰ ਮੁਹੰਮਦ ਨਾਲ ਬੈਠਕ ਕਰਕੇ ਦੁਵੱਲੇ ਮੁੱਦਿਆਂ ’ਤੇ ਚਰਚਾ ਕੀਤੀ।’’ ਮੰਤਰੀਆਂ ਦੀ ਉਪਰੋਕਤ ਟਿੱਪਣੀਆਂ ਮਗਰੋਂ ਭਾਰਤ ਵਿਚ ਕਈ ਫਿਲਮੀ ਹਸਤੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਲਦੀਵਜ਼ ਜਾਣ ਦੀ ਥਾਂ ਘਰੇਲੂ ਸੈਰ-ਸਪਾਟਾ ਟਿਕਾਣਿਆਂ ਨੂੰ ਤਰਜੀਹ ਦੇਣ। ਪ੍ਰਧਾਨ ਮੰਤਰੀ ਮੋਦੀ ਖਿਲਾਫ਼ ‘ਅਪਮਾਨਜਨਕ’ ਟਿੱਪਣੀਆਂ ਦੇ ਰੋਸ ਵਜੋਂ ਕੁਝ ਭਾਰਤੀਆਂ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਮਾਲਦੀਵ ਦੀ ਆਪਣੀ ਤਜਵੀਜ਼ਤ ਫੇਰੀ ਦਾ ਪ੍ਰੋਗਰਾਮ ਰੱਦ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਮਹੂਰੀ ਢੰਗ ਤੇ ਪੂਰੀ ਜ਼ਿੰਮੇਵਾਰੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉੱਥੋਂ ਦੇ ਸਾਰੇ ਆਗੂਆਂ ਨੇ ਮੋਦੀ ਖਿ਼ਲਾਫ਼ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਸੀ। ਨਵੀਂ ਦਿੱਲੀ: ਮੇਕ ਮਾਈ ਟ੍ਰਿਪ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਫੇਰੀ ਮਗਰੋਂ ਉਨ੍ਹਾਂ ਦੇ ਪਲੈਟਫਾਰਮ ’ਤੇ ਲਕਸ਼ਦੀਪ ਲਈ ਕੀਤੀ ਜਾਣ ਵਾਲੀ ਸਰਚ (ਖੋਜ) ਵਿਚ 3400 ਫੀਸਦ ਦਾ ਇਜ਼ਾਫਾ ਹੋਇਆ ਹੈ। ਮੇਕ ਮਾਈ ਟ੍ਰਿਪ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਲੋਕਾਂ ਵੱਲੋਂ ਭਾਰਤੀ ਬੀਚਾਂ ਨੂੰ ਲੈ ਕੇ ਦਿਖਾਈ ਦਿਲਚਸਪੀ ਨੇ ਸਾਨੂੰ ਆਪਣੇ ਪਲੈਟਫਾਰਮ ’ਤੇ ਆਫ਼ਰਜ਼ ਤੇ ਡਿਸਕਾਊਂਟ ਨਾਲ ‘ਬੀਚਿਜ਼ ਆਫ਼ ਇੰਡੀਆ’ ਮੁਹਿੰਮ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ ਹੈ।’’ ਪ੍ਰਧਾਨ ਮੰਤਰੀ ਦੀ ਫੇਰੀ ਮਗਰੋਂ ਲਕਸ਼ਦੀਪ ਤਰਜੀਹੀ ਸੈਰ-ਸਪਾਟਾ ਟਿਕਾਣੇ ਵਜੋਂ ਉਭਰਿਆ ਹੈ। ਨਵੀਂ ਦਿੱਲੀ: ਭਾਰਤ ਤੇ ਮਾਲਦੀਵ ਵਿਚ ਜਾਰੀ ਵਿਵਾਦ ਦਰਮਿਆਨ ਈਜ਼ਮਾਈਟ੍ਰਿਪ ਨੇ ਅੱਜ ਕਿਹਾ ਕਿ ਉਸ ਨੇ ਭਾਰਤ ਨਾਲ ਇਕਮੁੱਠਤਾ ਦਾ ਮੁਜ਼ਾਹਰਾ ਕਰਦੇ ਹੋਏ ਆਪਣੀ ਵੈੱਬਸਾਈਟ ’ਤੇ ਟਾਪੂਨੁਮਾ ਮੁਲਕ ਲਈ ਬੁੱਕ ਹੋਈਆਂ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਈਜ਼ਮਾਈਟ੍ਰਿਪ ਦੇ ਸੀਈਓ ਨਿਸ਼ਾਂਤ ਪਿੱਟੀ ਨੇ ਯਾਤਰੀਆਂ ਨੂੰ ਕਿਹਾ ਕਿ ਉਹ ਮਾਲਦੀਵਜ਼ ਦੀਆਂ ਬੁਕਿੰਗਜ਼ ਨੂੰ ਨਾਂਹ ਕਰਦਿਆਂ ਅਯੁੱਧਿਆ ਤੇ ਲਕਸ਼ਦੀਪ ਦੇ ਅਜੂਬਿਆਂ ਨੂੰ ਗਾਹੁਣ। -ਪੀਟੀਆਈ
.jpg)
.jpg)

.jpg)
.jpg)





















.jpg)






























.jpg)
























.jpg)






.jpg)














