ਵਾਰਾਨਸੀ, - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਸਦੀ ਹਲਕੇ ਵਾਰਾਨਸੀ ਦੀ ਫੇਰੀ ਦੌਰਾਨ ਕਿਹਾ ਕਿ ਇੰਜ ਜਾਪਦਾ ਹੈ ਕਿ ਮਾਂ ਗੰਗਾ ਨੇ ਉਨ੍ਹਾਂ ਨੂੰ ਗੋਦ ਲੈ ਲਿਆ ਹੈ। ਸ੍ਰੀ ਮੋਦੀ ਲਗਾਤਾਰ ਤੀਜੀ ਵਾਰ ਵਾਰਾਨਸੀ ਤੋਂ ਚੋਣ ਜਿੱਤੇ ਹਨ ਤੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਆਪਣੇ ਸੰਸਦੀ ਹਲਕੇ ਦੀ ਇਹ ਉਨ੍ਹਾਂ ਦੀ ਪਲੇਠੀ ਫੇਰੀ ਸੀ। ਸ੍ਰੀ ਮੋਦੀ ਪੀਐੱਮ ਕਿਸਾਨ ਸੰਮਾਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ 9.26 ਕਰੋੜ ਤੋਂ ਵੱਧ ਕਿਸਾਨਾਂ ਲਈ ਪੀਐੱਮ ਕਿਸਾਨ ਸੰਮਾਨ ਨਿਧੀ ਦੀ 20,000 ਕਰੋੜ ਰੁਪਏ ਦੀ 17ਵੀਂ ਕਿਸ਼ਤ ਜਾਰੀ ਕੀਤੀ।
ਸ੍ਰੀ ਮੋਦੀ ਨੇ ਕਿਹਾ, ‘‘ਵਾਰਾਨਸੀ ਦੇ ਲੋਕਾਂ ਨੇ ਮੈਨੂੰ ਤੀਜੀ ਵਾਰ ਨਾ ਸਿਰਫ਼ ਐੱਮਪੀ ਵਜੋਂ ਬਲਕਿ ਪ੍ਰਧਾਨ ਮੰਤਰੀ ਵਜੋਂ ਵੀ ਚੁਣਿਆ।’’ ਸ੍ਰੀ ਮੋਦੀ ਨੇ 2019 ਵਿਚ ਵਾਰਾਨਸੀ ਤੋਂ ਕਰੀਬ 4.18 ਲੱਖ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ ਜਦੋਂਕਿ ਐਤਕੀਂ ਇਹ ਫ਼ਰਕ ਘੱਟ ਕੇ 1,52,513 ਵੋਟਾਂ ਦਾ ਰਹਿ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੀਆ ਲੋਕ ਸਭਾ ਚੋਣਾਂ ਵਿਚ ਲੋਕਾਂ ਵੱਲੋਂ ਦਿੱਤਾ ਫ਼ਤਵਾ ਸੱਚਮੁਚ ਬੇਮਿਸਾਲ ਹੈ ਤੇ ਇਤਿਹਾਸ ਸਿਰਜਿਆ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ਨੇ ਪਹਿਲਾ ਫੈਸਲਾ ਕਿਸਾਨਾਂ ਤੇ ਗਰੀਬਾਂ ਬਾਰੇ ਲਿਆ। ਉਨ੍ਹਾਂ ਕਿਹਾ, ‘‘ਮੈਂ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਤੇ ਗਰੀਬਾਂ ਨੂੰ ‘ਵਿਕਸਤ ਭਾਰਤ’ ਦੇ ਮਜ਼ਬੂਤ ਥੰਮ੍ਹ ਮੰਨਦਾ ਹਾਂ।’’
ਉੱਤਰ ਪ੍ਰਦੇਸ਼ ਦੇ ਸੰਸਦੀ ਹਲਕੇ ਤੋਂ ਆਪਣੀ ਮੁੜ ਚੋਣ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ, ‘‘ਬਾਬਾ ਵਿਸ਼ਵਨਾਥ ਤੇ ਮਾਂ ਗੰਗਾ ਦੇ ਆਸ਼ੀਰਵਾਦ, ਅਤੇ ਕਾਸ਼ੀ ਦੇ ਲੋਕਾਂ ਦੇ ਅਸੀਮ ਪਿਆਰ ਸਦਕਾ ਮੈਨੂੰ ਤੀਜੀ ਵਾਰ ਦੇਸ਼ ਦਾ ‘ਪ੍ਰਧਾਨ ਸੇਵਕ’ ਬਣਨ ਦਾ ਮਾਣ ਹਾਸਲ ਹੋਇਆ ਹੈ। ਹੁਣ ਤਾਂ ਇੰਜ ਲੱਗਦਾ ਹੈ ਜਿਵੇਂ ਮਾਂ ਗੰਗਾ ਨੇ ਵੀ ਮੈਨੂੰ ਗੋਦ ਲੈ ਲਿਆ ਹੈ ਤੇ ਮੈਂ ਇਥੋਂ ਦਾ ਹੋ ਗਿਆ ਹਾਂ।’’ ਉਨ੍ਹਾਂ ਕਿਹਾ ਕਿ ਜਮਹੂਰੀ ਮੁਲਕਾਂ ਵਿਚ ਸਰਕਾਰਾਂ ਦਾ ਲਗਾਤਾਰ ਤੀਜੇ ਕਾਰਜਕਾਲ ਲਈ ਚੁਣੇ ਜਾਣਾ ਬਹੁਤ ਅਸਾਧਾਰਨ ਹੈ ਪਰ ਭਾਰਤ ਦੇ ਲੋਕਾਂ ਨੇ ਇਹ ਕਰ ਦਿਖਾਇਆ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ 21ਵੀਂ ਸਦੀ ਦੇ ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ਵਿਚ ਖੇਤੀਬਾੜੀ ਦੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਲਈ ਤਿੰਨ ਕਰੋੜ ਤੋਂ ਵੱਧ ਘਰ ਬਣਾਉਣ ਜਾਂ ਪੀਐੱਮ ਕਿਸਾਨ ਸੰਮਾਨ ਸਕੀਮ ਦਾ ਘੇਰਾ ਦੇਸ਼ ਭਰ ਵਿਚ ਵਧਾਉਣ ਜਿਹੇ ਫੈਸਲਿਆਂ ਨਾਲ ਕਈਆਂ ਦੀ ਮਦਦ ਹੋਵੇਗੀ। ਸ੍ਰੀ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਵੱਡਾ ਭਰੋਸਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਉਨ੍ਹਾਂ ਨੂੰ ਲਗਾਤਾਰ ਸਖ਼ਤ ਮਿਹਨਤ ਕਰਨ ਤੇ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ, ‘‘ਮੈਂ ਦਿਨ ਰਾਤ ਕੰਮ ਕਰਾਂਗਾ। ਮੈਂ ਤੁਹਾਡੇ ਸੁਫ਼ਨਿਆਂ ਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਾਂਗਾ।’’ ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਮ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ ਤੇ ਗੰਗਾ ਆਰਤੀ ਵਿੱਚ ਹਿੱਸਾ ਲਿਆ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















