ਕੈਲੀਫੋਰਨੀਆ ਸੂਬੇ ਦੇ ਵਿਕਟਰ ਵੈਲੀ ਵਿੱਚ ਸਟੋਰ ਤੇ ਕੰਮ ਕਰਦੇ ਪੰਜਾਬੀ ਨੋਜਵਾਨ ਦੀ ਲੁਟੇਰੇ ਨੇ ਗੋਲੀ ਮਾਰ ਕੇ ਹੱਤਿਆ

ਕੈਲੀਫੋਰਨੀਆ ਸੂਬੇ ਦੇ ਵਿਕਟਰ ਵੈਲੀ ਵਿੱਚ ਸਟੋਰ ਤੇ ਕੰਮ ਕਰਦੇ ਪੰਜਾਬੀ ਨੋਜਵਾਨ ਦੀ  ਲੁਟੇਰੇ ਨੇ ਗੋਲੀ ਮਾਰ ਕੇ ਹੱਤਿਆ

ਨਿਊਯਾਰਕ, 1 ਜੁਲਾਈ ( ਰਾਜ ਗੋਗਨਾ)— ਬੀਤੇਂ ਦਿਨ ਅਮਰੀਕਾ  ਦੇ ਸੂਬੇ ਕੈਲੇਫੋਰਨੀਆ ਦੇ ਵਿਕਟਰਵੈਲੀ ਇਲਾਕੇ' ਚ ਇਕ 28 ਸਾਲ ਦੇ  ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕਿ ਹੱਤਿਆ ਕਰ ਦਿੱਤੇ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਾਰਿਆ ਗਿਆ ਪਰਵੀਨ ਕੁਮਾਰ ਨਾਮ ਦਾ 28 ਕੁ ਸਾਲ ਦਾ ਨੌਜਵਾਨ ਸੀ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਮੁਕੇਰੀਆਂ ਖੇਤਰ  ਦੇ ਪਿੰਡ ਆਲੋ ਭੱਟੀ ਦਾ ਰਹਿਣ ਵਾਲਾ ਸੀ ਅਤੇ 7 ਕੁ ਸਾਲ ਪਹਿਲਾਂ ਉਹ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਆਇਆ ਸੀ । ਉਹ ਇਕ ਸਟੋਰ 'ਤੇ ਆਪਣੀ ਡਿਊਟੀ ਕਰ ਰਿਹਾ ਸੀ ਕਿ ਇੱਕ ਮੈਕਸੀਕਨ ਮੂਲ ਦੇ ਵਿਅਕਤੀ ਨੇ ਉਸ ਕੋਲੋਂ ਅਸਲੇ ਦੀ ਨੋਕ ਤੇ ਪੈਸਿਆਂ ਦੀ ਮੰਗ ਕੀਤੀ । ਪਰਵੀਨ ਕੁਮਾਰ ਵੱਲੋ ਉਸ ਨੂੰ ਮਨਾ ਕਰਨ 'ਤੇ ਉਸਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ, ਜਿਸ ਕਾਰਨ ਹਸਪਤਾਲ ਪਹੁੰਚਦੇ ਸਮੇਂ ਹੀ ਉਸ ਦੀ ਮੋਤ ਹੋ ਗਈ।ਉਸ ਦੇ  ਸਿਰ ਉੱਤੇ ਬਾਪ ਦੀ ਸਾਇਆ ਕੁਝ ਸਾਲ ਪਹਿਲੇ ਹੀ ਚਲਾ ਗਿਆ ਸੀ ਅਤੇ ਘਰ ਵਿੱਚ ਉਸ ਦੀ ਮਾਤਾ ਜੋ ਅਕਸਰ ਬਿਮਾਰ ਹੀ ਰਹਿੰਦੀ ਹੈ।