
ਫਤਿਹਗੜ੍ਹ ਪੰਜਤੂਰ-ਅੱਜ ਤੜਕਸਾਰ ਮੋਗਾ ਅੰਮ੍ਰਤਿਸਰ ਸੜਕ ’ਤੇ ਸਥਤਿ ਕੜਾਹੇਵਾਲਾ ਟੋਲ ਪਲਾਜ਼ਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਤੜਕਸਾਰ 3.30 ਵਜੇ ਦਿੱਲੀ ਨੰਬਰ ਵਰਨਾਂ ਕਾਰ ਜੋ ਕਿ ਮੋਗੇ ਵਲੋਂ ਆ ਰਹੀ ਸੀ ਜਦੋਂ ਉਹ ਕੜਾਹੇਵਾਲਾ ਟੋਲ ਪਲਾਜ਼ਾ ਨੇੜੇ ਪੁੱਜੀ ਤਾਂ ਮੱਖੂ ਵਲੋਂ ਝੋਨੇ ਦੇ ਭਰੇ ਟਰੱਕ ਨਾਲ ਟੱਕਰਾ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਪੰਜੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਜਸਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਮੁਤਾਬਕ ਮਿ੍ਤਕ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।