ਬਰਧਮਾਨ/ਕ੍ਰਿਸ਼ਨਾਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ, ਜਿੱਥੋਂ ਉਹ ਮੌਜੂਦਾ ਸੰਸਦ ਮੈਂਬਰ ਹਨ, ‘ਹਾਰਨ’ ਦੇ ਡਰੋਂ ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਐਤਕੀਂ ਪਹਿਲਾਂ ਨਾਲੋਂ ਵੀ ਘੱਟ ਸੀਟਾਂ ਮਿਲਣਗੀਆਂ ਤੇ ਪਾਰਟੀ ਨੂੰ ‘ਨੀਮ ਸੈਂਕੜੇ’ (50 ਸੀਟਾਂ) ਦਾ ਅੰਕੜਾ ਪਾਰ ਕਰਨ ਲਈ ਵੀ ਸੰਘਰਸ਼ ਕਰਨਾ ਪਏਗਾ। ਸ੍ਰੀ ਮੋਦੀ ਬਰਧਮਾਨ-ਦੁਰਗਾਪੁਰ ਤੇ ਕ੍ਰਿਸ਼ਨਾਨਗਰ ਲੋਕ ਸਭਾ ਹਲਕਿਆਂ ਵਿਚ ਉਪਰੋਥੱਲੀ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਜੇਕਰ ਸੱਤਾ ਵਿਚ ਆ ਗਈ ਤਾਂ ‘ਤੁਸ਼ਟੀਕਰਨ ਦੀ ਸਿਆਸਤ’ ਲਈ ਅਨੁਸੂਚਿਤ ਜਾਤਾਂ, ਦਲਿਤਾਂ ਤੇ ਹੋਰਨਾਂ ਪੱਛੜੇ ਵਰਗਾਂ ਦਾ ਕੋਟਾ (ਰਾਖਵਾਂਕਰਨ) ਖੋਹ ਕੇ ਆਪਣੇ ‘ਜਹਾਦੀ ਵੋਟ ਬੈਂਕ’ ਨੂੰ ਦੇ ਦੇਵੇਗੀ। ਪ੍ਰਧਾਨ ਮੰਤਰੀ ਨੇ ਯੂਪੀ ਵਿਚ ਕਾਂਗਰਸ ਦੀ ਭਾਈਵਾਲ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵੱਲੋਂ ‘ਵੋਟ ਜਹਾਦ’ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਦੀ ਹਮਾਇਤ ਲਈ ‘ਇੰਡੀਆ’ ਗੱਠਜੋੜ ਤੇ ਕਾਂਗਰਸ ਨੂੰ ਭੰਡਿਆ। ਉਨ੍ਹਾਂ ਸਪਸ਼ਟ ਰੂਪ ਵਿਚ ਸੋਨੀਆ ਗਾਂਧੀ ’ਤੇ ਤਨਜ਼ ਕੱਸਦਿਆਂ ਕਿਹਾ, ‘‘ਓਪੀਨੀਅਨ ਪੋਲਾਂ ਜਾਂ ਐਗਜ਼ਿਟ ਪੋਲਾਂ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਮੈਂ ਉਨ੍ਹਾਂ (ਕਾਂਗਰਸ) ਦੀ ਹਾਰ ਬਾਰੇ ਬਹੁਤ ਪਹਿਲਾਂ ਗੱਲ ਕਰ ਚੁੱਕਾ ਹਾਂ। ਜਦੋਂ ਉਨ੍ਹਾਂ ਦੇ ਸੀਨੀਅਰ ਆਗੂ ਆਪਣੀ ਲੋਕ ਸਭਾ ਦੀ ਸੀਟ ਛੱਡ ਕੇ ਰਾਜਸਥਾਨ ਤੋਂ ਰਾਜ ਸਭਾ ਜ਼ਰੀਏ ਸੰਸਦ ਵਿਚ ਦਾਖ਼ਲ ਹੋਏ ਹਨ, ਤਾਂ ਇਹ ਸਪਸ਼ਟ ਹੈ ਕਿ ਉਨ੍ਹਾਂ ਨੂੰ ਹਾਰ ਦਾ ਅਹਿਸਾਸ ਹੋ ਗਿਆ ਹੈ।’’ ਸ੍ਰੀ ਮੋਦੀ ਨੇ ਰਾਹੁਲ ਗਾਂਧੀ ਦੇ ਰਾਏ ਬਰੇਲੀ ਤੋਂ ਚੋਣ ਲੜਨ ਦੇ ਫੈਸਲੇ ਦੇ ਹਵਾਲੇ ਨਾਲ ਕਿਹਾ, ‘‘ਕਾਂਗਰਸ ਦਾ ਸ਼ਹਿਜ਼ਾਦਾ, ਜੋ ਅਮੇਠੀ ਸੀਟ ਹਾਰਨ ਮਗਰੋਂ ਵਾਇਨਾਡ ਗਿਆ ਸੀ, ਹੁਣ ਰਾਏ ਬਰੇਲੀ ਤੋਂ ਵੀ ਚੋਣ ਲੜ ਰਿਹਾ ਹੈ। ਉਸ ਨੂੰ ਪਤਾ ਹੈ ਕਿ ਐਤਕੀਂ ਉਹ ਵਾਇਨਾਡ ਤੋਂ ਵੀ ਹਾਰੇਗਾ।’’ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਨਾ ਡਰਨਾ ਤੇ ਨਾ ਹੀ ‘ਭੱਜਣਾ’ ਚਾਹੀਦਾ’ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਪਹਿਲਾਂ ਵੀ ਕਿਹਾ ਸੀ ਕਿ ‘ਸ਼ਹਿਜ਼ਾਦਾ’, ਵਾਇਨਾਡ ਵਿਚ ਚੋਣ ਮਗਰੋਂ, ਇਸ ਹਲਕੇ ਵਿਚ ਹਾਰਨ ਦੇ ਡਰੋਂ, ਕਿਸੇ ਦੂਜੀ ਸੀਟ ਦੀ ਭਾਲ ਕਰੇਗਾ। ਹੁਣ ਉਹ ਅਮੇਠੀ ਤੋਂ ਭੱਜ ਗਿਆ ਹੈ ਤੇ ਉਸ ਨੇ ਰਾਏ ਬਰੇਲੀ ਦੀ ਸੀਟ ਚੁਣੀ ਹੈ। ਉਹ ਇਧਰ ਉਧਰ ਜਾ ਕੇ ਲੋਕਾਂ ਨੂੰ ਕਹਿੰਦੇ ਹਨ ਕਿ ਉਹ ਡਰਨ ਨਹੀਂ। ਮੈਂ ਉਨ੍ਹਾਂ ਨੂੰ ਇਹੀ ਗੱਲ ਕਹਾਂਗਾ- ਡਰੋ ਨਹੀਂ ਤੇ ਭੱਜੋ ਨਹੀਂ।’’ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ, ‘‘ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਸਭ ਤੋਂ ਘੱਟ ਹੋਵੇਗੀ। ਕਾਂਗਰਸ ਜਿੰਨੀਆਂ ਮਰਜ਼ੀਆਂ ਕੋਸ਼ਿਸ਼ਾਂ ਕਰ ਲਏ, ਪਰ ਪਾਰਟੀ ਐਤਕੀਂ ਨੀਮ ਸੈਂਕੜੇ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕੇਗੀ। ਉਹ 50 ਸੀਟਾਂ ਲਈ ਵੀ ਸੰਘਰਸ਼ ਕਰਨਗੇ।’’ ਕਾਂਗਰਸ ਨੂੰ 2014 ਦੀਆਂ ਚੋਣਾਂ ਵਿਚ 44 ਸੀਟਾਂ ਤੇ 2019 ਵਿਚ 52 ਸੀਟਾਂ ਹੀ ਮਿਲੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਕੀ ਤ੍ਰਿਣਮੂਲ ਕਾਂਗਰਸ 15 ਸੀਟਾਂ ਜਿੱਤ ਕੇ, ਕਾਂਗਰਸ 50 ਤੋਂ ਵੀ ਘੱਟ ਸੀਟਾਂ ਹਾਸਲ ਕਰਕੇ ਜਾਂ ਖੱਬਾ ਮੋਰਚਾ, ਜੋ ਆਪਣਾ ਅਧਾਰ ਗੁਆ ਚੁੱਕਾ ਹੈ, ਚੋਣਾਂ ਜਿੱਤ ਕੇ ਸਥਿਰ ਸਰਕਾਰ ਬਣਾ ਸਕਦੇ ਹਨ? ਜਵਾਬ ਹੈ ‘ਨਹੀਂ’। ਸਿਰਫ਼ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਹੀ ਚੋਣਾਂ ਜਿੱਤ ਸਕਦਾ ਹੈ ਤੇ ਸਥਿਰ ਸਰਕਾਰ ਬਣਾ ਸਕਦਾ ਹੈ।’’ ਸ੍ਰੀ ਮੋਦੀ ਨੇ ਪੱਛਮੀ ਬੰਗਾਲ ਦੇ ਮਤੂਆ ਭਾਈਚਾਰੇ ਤੱਕ ਪਹੁੰਚ ਕਰਦਿਆਂ ਕਿਹਾ, ‘ਅਸੀਂ ਆਸ ਕਰਦੇ ਹਾਂ ਕਿ ਟੀਐੱਮਸੀ ਨਾਗਰਿਕਤਾ (ਸੋਧ) ਐਕਟ ਦੀ ਹਮਾਇਤ ਕਰੇਗੀ, ਕਿਉਂਕਿ ਇਸ ਨਾਲ ਮਤੂਆ ਭਾਈਚਾਰੇ ਨੂੰ ਲਾਭ ਹੋਵੇਗਾ। ਪਰ ਸੂਬੇ ਦੀ ਸੱਤਾਧਾਰੀ ਪਾਰਟੀ ਆਪਣੀ ਵੋਟ ਬੈਂਕ ਦੀ ਸਿਆਸਤ ਲਈ ਇਸ ਦਾ ਵਿਰੋਧ ਕਰ ਰਹੀ ਹੈ।’’

.jpg)
.jpg)
.jpg)
.jpg)



















.jpg)






























.jpg)


























.jpg)




.jpg)
















