ਆਰਾਮਬਾਗ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਦੇਸ਼ਖਲੀ ਵਿੱਚ ਮਹਿਲਾਵਾਂ ’ਤੇ ਅਤਿਆਚਾਰ ਨੂੰ ਲੈ ਕੇ ਪੱਛਮੀ ਬੰਗਾਲ ਦੀ ਤ੍ਰਿਣਮੂੁਲ ਕਾਂਗਰਸ (ਟੀਐੱਮਸੀ) ਸਰਕਾਰ ’ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਇਸ ਮੁੱਦੇ ’ਤੇ ਪੂਰਾ ਦੇਸ਼ ਗੁੱਸੇ ਵਿੱਚ ਹੈ। ਮੋਦੀ ਨੇ ਸੰਦੇਸ਼ਖਲੀ ਦੀਆਂ ਘਟਨਾਵਾਂ ’ਤੇ ਚੁੱਪ ਧਾਰਨ ਲਈ ਵਿਰੋਧੀ ਗੱਠਜੋੜ ‘ਇੰਡੀਆ’ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ਵਿੱਚ ਇੱਕ ਰੈਲੀ ’ਚ ਕਿਹਾ, ‘‘ਚੋਟ ਦਾ ਜਵਾਬ ਵੋਟ ਨਾਲ ਦੇਣਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਉਪਲਬਧੀਆਂ ਦਰਮਿਆਨ ਅੱਜ ਬੰਗਾਲ ਦੀ ਸਥਿਤੀ ’ਤੇ ਪੂਰੇ ਦੇਸ਼ ਦੀ ਨਿਗ੍ਹਾ ਹੈ। ਮਾਂ, ਮਾਟੀ ਅਤੇ ਮਾਨੁਸ਼ ਦੀ ਡੌਂਡੀ ਪਿੱਟਣ ਵਾਲੀ ਤ੍ਰਿਣਮੂਲ ਕਾਂਗਰਸ ਨੇ ਸੰਦੇਸ਼ਖਲੀ ਦੀਆਂ ਭੈਣਾਂ ਨਾਲ ਜੋ ਕੀਤਾ, ਉਸ ਨੂੰ ਦੇਖ ਕੇ ਪੂਰਾ ਦੇਸ਼ ਦੁਖੀ ਅਤੇ ਗੁੱਸੇ ਵਿੱਚ ਹੈ।’’ਮਤਾ ਬੈਨਰਜੀ ਦੀ ਸਰਕਾਰ ਦੇ 2011 ਵਿੱਚ ਸੱਤਾ ’ਚ ਆਉਣ ਮਗਰੋਂ ਉਨ੍ਹਾਂ ਦੀ ਪਾਰਟੀ ਦਾ ਨਾਅਰਾ ‘ਮਾਂ, ਮਾਟੀ ਅਤੇ ਮਾਨੁਸ਼’ ਉਸ ਦੀ ਇੱਕ ਵੱਡੀ ਪਛਾਣ ਬਣ ਗਿਆ ਹੈ। ਰੈਲੀ ਵਾਲੇ ਸਥਾਨ ਨੇੜੇ ਸਥਿਤ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੇ ਜਨਮ ਸਥਾਨ ਖਾਨਾਕੁਲ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਰਾਏ ਦੀ ਆਤਮਾ ਜਿੱਥੇ ਵੀ ਹੋਵੇਗੀ, ਬੰਗਾਲ ਦੀ ਸਥਿਤੀ ’ਤੇ ਦੁਖੀ ਹੋਵੇਗੀ ਅਤੇ ਰੋ ਰਹੀ ਹੋਵੇਗੀ।’’ ਮੋਦੀ ਨੇ ਕਿਹਾ, ‘‘ਸੰਦੇਸ਼ਖਲੀ ਦੇ ਟੀਐੱਮਸੀ ਨੇਤਾਵਾਂ ਨੇ ਲੋਕਾਂ ਖ਼ਿਲਾਫ਼ ਹਿੰਸਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸੰਦੇਸ਼ਖਲੀ ਦੀਆਂ ਮਹਿਲਾਵਾਂ ਨੇ ਮਮਤਾ ਤੋਂ ਮਦਦ ਮੰਗੀ ਅਤੇ ਉਨ੍ਹਾਂ ਕੀ ਕੀਤਾ? ਇਸ ਦੀ ਥਾਂ ਮਮਤਾ ਨੇ ਉਨ੍ਹਾਂ ਨੇਤਾਵਾਂ ਦੀ ਸੁਰੱਖਿਆ ਲਈ ਉਹ ਸਭ ਕੁੱਝ ਕੀਤਾ ਜੋ ਉਹ ਕਰ ਸਕਦੀ ਸੀ।’’ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਭਾਜਪਾ ਦੀ ਅਗਵਾਈ ਵਿੱਚ ਹੋਏ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਕਾਰਨ ਬਣੇ ਦਬਾਅ ਦਾ ਸਿੱਟਾ ਸੀ ਕਿ ਸੂਬਾ ਪ੍ਰਸ਼ਾਸਨ ਨੂੰ ‘ਆਖਿਰਕਾਰ ਸੰਦੇਸ਼ਖਲੀ ਦੇ ਲੋਕਾਂ ਅੱਗੇ ਝੁਕਣਾ ਪਿਆ ਅਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨਾ ਪਿਆ, ਜੋ ਲਗਭਗ ਦੋ ਮਹੀਨਿਆਂ ਤੋਂ ਫਰਾਰ ਸੀ।’’ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਵਿਰੋਧੀ ਗੱਠਜੋੜ ‘ਇੰਡੀਆ’ ਨੇ ਸੰਦੇਸ਼ਖਲੀ ਤੋਂ ਪੈਦਾ ਹੋਏ ਅਸੰਤੋਸ਼ ਦੇ ਬਾਵਜੂਦ ਅੱਖ, ਕੰਨ ਅਤੇ ਮੂੰਹ ਬੰਦ ਰੱਖੇ ਹੋਏ ਸੀ।’ ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ਖੇਤਰ ’ਚ 7200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਬਰਵਾੜਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਐੱਨਡੀਏ ਆਗਾਮੀ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾ ਜਿੱਤੇਗਾ ਕਿਉਂਕਿ ਦੇਸ਼ ਨੂੰ ‘ਮੋਦੀ ਦੀ ਗਾਰੰਟੀ’ ਉੱਤੇ ਭਰੋਸਾ ਹੈ। ਉਨ੍ਹਾਂ ਧਨਬਾਦ ਜ਼ਿਲ੍ਹੇ ਦੇ ਬਰਵਾੜਾ ਵਿੱਚ ‘ਵਿਜੈ ਸੰਕਲਪ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਆਗਾਮੀ ਲੋਕ ਸਭਾ ਚੋਣਾਂ ਵਿੱਚ ‘ਅਬ ਕੀ ਬਾਰ 400 ਪਾਰ’ ਕਿਉਂਕਿ ਦੇਸ਼ ਨੂੰ ਮੋਦੀ ਦੀ ਗਾਰੰਟੀ ’ਤੇ ਭਰੋਸਾ ਹੈ।’’ ਮੋਦੀ ਨੇ 35,700 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਉਨ੍ਹਾਂ ਸਿੰਦਰੀ ਵਿੱਚ ਹਿੰਦੁਸਤਾਨ ਯੂਰੀਆ ਤੇ ਰਸਾਇਣ ਲਿਮਟਿਡ ਦਾ 8900 ਕਰੋੜ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਖਾਦ ਪਲਾਟ ਰਾਸ਼ਟਰ ਨੂੰ ਸਮਰਪਿਤ ਕੀਤਾ। ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਅੱਜ ਇੱਥੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਾਤੀ ਹਿੰਸਾ ਨਾਲ ਜੂਝ ਰਹੇ ਮਨੀਪੁਰ ਜਾਣ ਲਈ ਸਮਾਂ ਨਹੀਂ ਕੱਢ ਸਕੇ ਪਰ ‘ਸਨਾਰਕਲਿੰਗ’ ਲਈ ਲਕਸ਼ਦੀਪ ਅਤੇ ‘ਸਕੂਬਾ ਡਾਈਵਿੰਗ’ ਲਈ ਗੁਜਰਾਤ ਚਲੇ ਗਏ। ਟੀਐੱਮਸੀ ਨੇ ਦਾਅਵਾ ਕੀਤਾ ਕਿ ਸਮਾਜ ਸੁਧਾਰਕ ਰਾਜਾ ਮੋਹਨ ਰਾਏ ਦੀ ਆਤਮਾ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਰਗੇ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਮਹਿਲਾਵਾਂ ’ਤੇ ਹੋ ਰਹੇ ਕਥਿਤ ਅਤਿਆਚਾਰ ਕਾਰਨ ਰੋ ਰਹੀ ਹੈ। ਟੀਐੱਮਸੀ ਦੇ ਬੁਲਾਰੇ ਸ਼ਾਂਤਨੂ ਸੇਨ ਨੇ ਕਿਹਾ ਕਿ ਮਮਤਾ ਨੇ ਕੰਨਿਆਸ੍ਰੀ ਵਰਗੀਆਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਰਾਜਭਵਨ ਪੁੱਜੇ। ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਪ੍ਰੋਟੋਕੋਲ ਤਹਿਤ ਇਹ ਮੀਟਿੰਗ ਹੋਈ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਸੂਬੇ ਦੇ ਬਕਾਇਆ ਫੰਡ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਇਲਾਵਾ ਸੂਬੇ ਦੇ ਮੁੱਦਿਆਂ ਦਾ ਜ਼ਿਕਰ ਕੀਤਾ ਹੈ।’’ ਅੱਜ ਪੱਛਮੀ ਬੰਗਾਲ ਦੇ ਦੋ ਰੋਜ਼ਾ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਮੋਦੀ ਰਾਜ ਭਵਨ ਵਿੱਚ ਰਾਤ ਰੁਕਣਗੇ। -ਪੀਟੀਆਈ

.jpg)
.jpg)
.jpg)
.jpg)



















.jpg)






























.jpg)


























.jpg)




.jpg)
















