ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਅਗਾਮੀ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਜਿੱਤੇਗਾ ਤੇ ਇਨ੍ਹਾਂ ਵਿਚੋਂ ਘੱਟੋ-ਘੱਟ 370 ਸੀਟਾਂ ਇਕੱਲਿਆਂ ਭਾਜਪਾ ਦੀਆਂ ਹੋਣਗੀਆਂ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਵਿਰੋਧੀ ਧਿਰਾਂ ਚੋਣ ਲੜਨ ਦੀ ਹਿੰਮਤ ਹਾਰ ਚੁੱਕੀਆਂ ਹਨ ਤੇ ਉਨ੍ਹਾਂ ਲੰਮਾ ਸਮਾਂ ਵਿਰੋਧੀ ਧਿਰਾਂ ਵਿਚ ਹੀ ਬੈਠਣ ਦੀ ਠਾਣ ਲਈ ਹੈ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਦੇਸ਼ ਦੇ ਮਿਜ਼ਾਜ ਦਾ ਅਨੁਮਾਨ ਲਾ ਸਕਦਾ ਹਾਂ, ਇਹ ਯਕੀਨੀ ਤੌਰ ’ਤੇ ਐੱੱਨਡੀਏ ਨੂੰ 400 ਤੋਂ ਵੱਧ ਸੀਟਾਂ ਦੇਵੇਗਾ ਤੇ ਭਾਜਪਾ ਨੂੰ ਘੱਟੋ-ਘੱਟ 370 ਸੀਟਾਂ ਮਿਲਣਗੀਆਂ।’’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਤੀਜਾ ਕਾਰਜਕਾਲ ਹੁਣ ਬਹੁਤ ਦੂਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਅਗਾਮੀ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਕਿਹਾ, ‘‘ਹੁਣ ਵੱਧ ਤੋਂ ਵੱਧ 100 ਤੋਂ 125 ਦਿਨ ਬਚੇ ਹਨ। ਅਬਕੀ ਬਾਰ 400 ਪਾਰ।’’ ਸ੍ਰੀ ਮੋਦੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਰਾਜ ਸਭਾ ਵਿੱਚ ਦਿੱਤੇ ਬਿਆਨ ਦੇ ਹਵਾਲੇ ਨਾਲ ਕਿਹਾ, ‘‘ਹੁਣ ਤਾਂ ਖੜਗੇ ਜੀ ਨੇ ਵੀ ਇਹੀ ਗੱਲ ਕਹੀ ਹੈ।’’ ਉਨ੍ਹਾਂ ਕਿਹਾ ਕਿ ਐੱਨਡੀਏ ਦੇ ਤੀਜੇ ਕਾਰਜਕਾਲ ਵਿੱਚ ਵੱਡੇ ਫੈਸਲੇ ਦੇਖਣ ਨੂੰ ਮਿਲਣਗੇ ਤੇ ਇਹ ਅਗਲੇ 1000 ਸਾਲਾਂ ਦੀ ਨੀਂਹ ਰੱਖਣਗੇ।
.jpg)
.jpg)

.jpg)
.jpg)





















.jpg)






























.jpg)
























.jpg)






.jpg)














