ਨਵੀਂ ਦਿੱਲੀ,-ਭਾਜਪਾ ਨੇ ਅੱਜ ਇੱਥੇ ਇਕ ਮਤਾ ਪਾਸ ਕਰ ਕੇ ਜੀ20 ਸਿਖਰ ਸੰਮੇਲਨ ਦੀ ‘ਇਤਿਹਾਸਕ’ ਸਫ਼ਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਇੱਥੇ ਪਾਰਟੀ ਹੈੱਡਕੁਆਰਟਰ ’ਤੇ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਭਾਜਪਾ, ਜੋ ਕਿ ਲੋਕ ਸਭਾ ਤੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਮੋਦੀ ਦੀ ਅਗਵਾਈ ਵਿਚ ਲੜੇਗੀ, ਇਸ ਉਪਲਬਧੀ ਨੂੰ ਚੋਣ ਪ੍ਰਚਾਰ ਵਿਚ ਵੀ ਲਾਜ਼ਮੀ ਤੌਰ ’ਤੇ ਵਰਤੇਗੀ।
ਮੱਧ ਪ੍ਰਦੇਸ਼ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਛੋਹਾਂ ਦੇਣ ਮੌਕੇ ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਕੇਂਦਰੀ ਚੋਣ ਕਮੇਟੀ ਵੱਲੋਂ ਮੱਧ ਪ੍ਰਦੇਸ਼ ਲਈ 39 ਤੇ ਛੱਤੀਸਗੜ੍ਹ ਲਈ 21 ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਸ਼ਾਹ ਤੇ ਨੱਢਾ ਨੇ ਪਾਰਟੀ ਦਫ਼ਤਰ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਤੇ ਮਤਾ ਪਾਸ ਕੀਤਾ। ਮਤੇ ਵਿਚ ਕਿਹਾ ਗਿਆ ਕਿ ਭਾਰਤ ਦੀ ਪ੍ਰਧਾਨਗੀ ਵਿਚ ਹੋਇਆ ਜੀ20 ‘ਲੋਕਾਂ ਦੇ ਜੀ20 ਸੰਮੇਲਨ’ ਵਜੋਂ ਜਾਣਿਆ ਜਾਵੇਗਾ। ਭਾਜਪਾ ਦੇ ਸੰਸਦੀ ਬੋਰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਮੇਲਨ ਵਿਚ ਬਿਹਤਰੀਨ ਅਗਵਾਈ ਤੇ ਗਹਿਰੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਜੀ20 ਸੰਮੇਲਨ ਤੋਂ ਬਾਅਦ ਅੱਜ ਮੋਦੀ ਪਹਿਲੀ ਵਾਰ ਭਾਜਪਾ ਦਫ਼ਤਰ ਆਏ ਸਨ।
ਕੇਂਦਰੀ ਕੈਬਨਿਟ ਵੱਲੋਂ ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਲਈ ਮੋਦੀ ਦੇ ਧੰਨਵਾਦ ਦਾ ਮਤਾ ਪਾਸ
ਨਵੀਂ ਦਿੱਲੀ: ਜੀ-20 ਸਿਖਰ ਸੰਮੇਲਨ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਉਣ ਲਈ ਕੇਂਦਰੀ ਕੈਬਨਿਟ ਨੇ ਪੂਰੇ ਦੇਸ਼ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇਣ ਅਤੇ ਧੰਨਵਾਦ ਕਰਨ ਦਾ ਮਤਾ ਪਾਸ ਕੀਤਾ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕੌਮਾਂਤਰੀ ਸੋਲਰ ਐਲਾਇੰਸ ਅਤੇ ਮਿਸ਼ਨ ਨਾਲ ਸਬੰਧਤ ਸਫ਼ਲਤਾਵਾਂ ਮਗਰੋਂ ਗਲੋਬਲ ਬਾਇਓਫਿਊਲਸ ਐਲਾਇੰਸ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ‘ਆਲਮੀ ਗੱਠਜੋੜਾਂ ਦੇ ਨਾਇਕ’ ਬਣ ਕੇ ਉਭਰੇ ਹਨ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਠਾਕੁਰ ਨੇ ਕਿਹਾ ਕਿ ਜੀ-20 ਸਿਖਰ ਸੰਮੇਲਨ ਨਾਲ ਸਬੰਧਤ ਮਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਕੇਂਦਰੀ ਮੰਤਰੀ ਮੁਤਾਬਕ ਕੈਬਨਿਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਜੀ-20 ਸਿਖਰ ਸੰਮੇਲਨ ਦੀ ਸਫ਼ਲ ਮੇਜ਼ਬਾਨੀ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਫ਼ਰੀਕਨ ਯੂਨੀਅਨ ਨੂੰ ਗਰੁੱਪ ’ਚ ਸ਼ਾਮਲ ਕਰਨ ਸਮੇਤ ਕਈ ਹੋਰ ਲਏ ਗਏ ਫ਼ੈਸਲਿਆਂ ਨੂੰ ਸਰਬਸੰਮਤੀ ਨਾਲ ਅਪਣਾਉਣਾ ਪੂਰੇ ਮੁਲਕ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਕਾਬਿਲ ਅਗਵਾਈ ਅਤੇ ਮਜ਼ਬੂਤ ਇੱਛਾਸ਼ਕਤੀ ਦਾ ਸੰਕੇਤ ਹੈ ਜਿਸ ਦੀ ਪੂਰੀ ਦੁਨੀਆ ’ਚ ਚਰਚਾ ਹੋ ਰਹੀ ਹੈ। ਠਾਕੁਰ ਨੇ ਕਿਹਾ ਕਿ ਲੀਡਰਜ਼ ਡੈਕਲਾਰੇਸ਼ਨ (ਐਲਾਨਨਾਮਾ) ਅਪਣਾਏ ਜਾਣ ਤੋਂ ਵੀ ਸਾਬਿਤ ਹੋ ਗਿਆ ਹੈ ਕਿ ਭਾਰਤ ਆਲਮੀ ਏਜੰਡਾ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇਸ ਦਾ ਸਿਹਰਾ ਉਸ ਦੀ ਲੀਡਰਸ਼ਿਪ ਨੂੰ ਜਾਂਦਾ ਹੈ। ‘ਇੰਡੀਆ-ਮਿਡਲ ਈਸਟ-ਯੂਰੋਪ ਆਰਥਿਕ ਲਾਂਘੇ ਦਾ ਐਲਾਨ ਵੀ ਵੱਡੀ ਸਫ਼ਲਤਾ ਹੈ ਜਿਸ ਦਾ ਵਿਚਾਰ ਪ੍ਰਧਾਨ ਮੰਤਰੀ ਨੇ ਦਿੱਤਾ ਸੀ।’ ਵਿਰੋਧੀ ਧਿਰਾਂ ਵੱਲੋਂ ਜੀ-20 ਦੀ ਸਫ਼ਲਤਾ ਨਾਲ ਛੋਟੇ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਹੋਣ ਵਾਲੇ ਲਾਭ ਬਾਰੇ ਕੀਤੇ ਜਾ ਰਹੇ ਸਵਾਲ ’ਤੇ ਠਾਕੁਰ ਨੇ ਕਿਹਾ ਕਿ ਜਦੋਂ ਮੋਟੇ ਅਨਾਜ ਦੀ ਦੁਨੀਆ ਭਰ ’ਚ ਗੱਲ ਹੋ ਰਹੀ ਹੈ ਤਾਂ ਛੋਟੇ ਕਿਸਾਨਾਂ ਨੂੰ ਵੀ ਇਸ ਦਾ ਲਾਭ ਮਿਲੇਗਾ। -
.jpg)
.jpg)

.jpg)
.jpg)



















.jpg)






























.jpg)


























.jpg)

.jpg)



















