ਨਵੀਂ ਦਿੱਲੀ - ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਦਾਲਤ ਤੋਂ ਇਜਾਜ਼ਤ ਮਿਲਣ ਮਗਰੋਂ ਆਪਣੀ ਬਿਮਾਰ ਪਤਨੀ ਸੀਮਾ ਨੂੰ ਮਿਲਣ ਲਈ ਤਿਹਾੜ ਜੇਲ੍ਹ ਤੋਂ ਘਰ ਪਹੁੰਚੇ। ਕਥਿਤ ਸ਼ਰਾਬ ਘੁਟਾਲਾ ਮਾਮਲੇ ’ਚ ਸਿਸੋਦੀਆ ਤਿਹਾੜ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੂੰ ਸਵੇਰੇ 10 ਤੋਂ ਸ਼ਾਮ ਚਾਰ ਵਜੇ ਤੱਕ ਛੇ ਘੰਟੇ ਲਈ ਆਪਣੀ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਸਿਸੋਦੀਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 10 ਵਜੇ ਦੇ ਕਰੀਬ ਮਥੁਰਾ ਰੋਡ ਸਥਿਤ ਆਪਣੀ ਰਿਹਾਇਸ਼ ’ਤੇ ਪੁੱਜੇ।
ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਜੂਨ ਵਿੱਚ ਵੀ ਸਿਸੋਦੀਆ ਨੂੰ ਆਪਣੀ ਪਤਨੀ ਸੀਮਾ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ ਪਰ ਉਸ ਸਮੇਂ ਉਹ ਆਪਣੀ ਪਤਨੀ ਨੂੰ ਨਹੀਂ ਮਿਲ ਸਕੇ ਸੀ ਕਿਉਂਕਿ ਹਾਲਤ ਵਿਗੜਨ ਕਾਰਨ ਸੀਮਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਿਸੋਦੀਆ ਦੀ ਪਤਨੀ ‘ਮਲਟੀਪਲ ਸਕਲੈਰੋਸਿਸ’ ਤੋਂ ਪੀੜਤ ਹੈ। ਇਸ ਦੌਰਾਨ ਸਿਸੋਦੀਆ ਨੇ ਪਤਨੀ ਸੀਮਾ ਨਾਲ ਸਮਾਂ ਬਿਤਾਇਆ ਅਤੇ ਛੋਟੀ ਦੀਵਾਲੀ ਮੌਕੇ ਘਰ ’ਚ ਦੀਵੇ ਵੀ ਬਾਲੇ। ਉਨ੍ਹਾਂ ਘਰ ਦੇ ਬਾਹਰ ਇਕੱਠੇ ਹੋਏ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ। ਸਿਸੋਦੀਆ ਵੱਲੋਂ ਜੇਲ੍ਹ ਪਰਤਣ ਤੋਂ ਪਹਿਲਾਂ ਪਤਨੀ ਨਾਲ ਗਲਵਕੜੀ ਪਾਉਣ ਦੀ ਤਸਵੀਰ ਸਾਂਝੀ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਐਕਸ’ ’ਤੇ ਕਿਹਾ,‘‘ਇਹ ਤਸਵੀਰ ਬਹੁਤ ਹੀ ਭਾਵੁਕ ਅਤੇ ਤਕਲੀਫ਼ ਦੇਣ ਵਾਲੀ ਹੈ। ਕੀ ਅਜਿਹੇ ਵਿਅਕਤੀ ਨਾਲ ਬੇਇਨਸਾਫ਼ੀ ਕਰਨਾ ਸਹੀ ਹੈ ਜਿਸ ਨੇ ਦੇਸ਼ ਦੇ ਗਰੀਬੀ ਬੱਚਿਆਂ ਨੂੰ ਵੱਡੀ ਆਸ ਦਿੱਤੀ ਹੈ।’’ ਸਿਸੋਦੀਆ ਨੂੰ ਜੂਨ ’ਚ ਵੀ ਪਤਨੀ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਹ ਹਸਪਤਾਲ ’ਚ ਹੋਣ ਕਰਕੇ ਨਹੀਂ ਮਿਲ ਸਕੇ ਸਨ।
ਅਦਾਲਤ ਨੇ ਸਿਸੋਦੀਆ ਨੂੰ ਪਤਨੀ ਨਾਲ ਮਿਲਣ ਦੀ ਇਜਾਜ਼ਤ ਦਿੰਦਿਆਂ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਨਾ ਕਰਨ ਜਾਂ ਕਿਸੇ ਵੀ ਰਾਜਨੀਤਕ ਗਤੀਵਿਧੀ ’ਚ ਸ਼ਾਮਲ ਨਾ ਹੋਣ ਦਾ ਹੁਕਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ‘ਆਪ’ ਦੇ ਸੀਨੀਅਰ ਆਗੂ ਸਿਸੋਦੀਆ ਨੂੰ ਫਰਵਰੀ ’ਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਹ ਅਰਵਿੰਦ ਕੇਜਰੀਵਾਲ ਸਰਕਾਰ ’ਚ ਮੁੱਖ ਮੰਤਰੀ ਸਨ। ਉਨ੍ਹਾਂ ਕੋਲ ਕਈ ਹੋਰ ਵਿਭਾਗ ਵੀ ਸਨ। ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ।

.jpg)
.jpg)
.jpg)
.jpg)



















.jpg)































.jpg)

























.jpg)

.jpg)



















