ਇੰਫਾਲ-ਆਦਵਿਾਸੀ ਬਹੁਗਿਣਤੀ ਵਾਲੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਮੁਕੰਮਲ ਬੰਦ ਨਾਲ ਅੱਜ ਆਮ ਜਨਜੀਵਨ ਲੀਹੋਂ ਲੱਥ ਗਿਆ। ਇਨਡਿਜੀਨਸ ਟਰਾਈਬਲ ਲੀਡਰਜ਼ ਫਰੰਟ (ਆਈਟੀਐੱਲਐੱਫ) ਨੇ ਦੋ ਨੌਜਵਾਨ ਵਿਦਿਆਰਥੀਆਂ (ਭੈਣ-ਭਰਾ) ਦੇ ਅਗਵਾ ਤੇ ਹੱਤਿਆ ਮਾਮਲੇ ਵਿੱਚ ਐੱਨਆਈਏ ਤੇ ਸੀਬੀਆਈ ਵੱਲੋਂ ਦੋ ਨਾਬਾਲਗਾਂ ਸਣੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਖਿਲਾਫ਼ ਬੰਦ ਦਾ ਸੱਦਾ ਦਿੱਤਾ ਸੀ। ਆਈਟੀਐੱਲਐੱਫ ਨੇ ਮੰਗ ਕੀਤੀ ਸੀ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ 48 ਘੰਟਿਆਂ ਵਿੱਚ ਰਿਹਾਅ ਕੀਤਾ ਜਾਵੇ। ਪੁਲੀਸ ਨੇ ਕਿਹਾ ਕਿ ਬੰਦ ਦੇ ਸੱਦੇ ਕਰਕੇ ਸੜਕਾਂ ਤੋਂ ਸਰਕਾਰੀ ਵਾਹਨ ਗਾਇਬ ਰਹੇ ਜਦੋਂਕਿ ਮਾਰਕੀਟ ਤੇ ਹੋਰ ਵਪਾਰਕ ਅਦਾਰੇ ਮੁਕੰਮਲ ਤੌਰ ’ਤੇ ਬੰਦ ਰਹੇ। ਚੂਰਾਚਾਂਦਪੁਰ ਅਧਾਰਿਤ ਜੁਆਇੰਟ ਸਟੂਡੈਂਟਸ ਬੌਡੀ (ਜੇਐੱਸਬੀ) ਨੇ ਵੀ ਅੱਜ ਸਵੇਰੇ 6 ਵਜੇ ਤੋਂ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਸੀ। ਫਿਜਾਮ ਹੇਮਨਜੀਤ (20) ਤੇ ਉਸ ਦੀ ਭੈਣ ਹਿਜਾਮ ਲਨਿਥੋਇਨਗਾਂਬੀ (17) 6 ਜੁਲਾਈ ਨੂੰ ਲਾਪਤਾ ਹੋ ਗਏ ਸਨ ਤੇ 25 ਸਤੰਬਰ ਨੂੰ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵਾਲੀ ਤਸਵੀਰ ਸੋਸ਼ਲ ਮੀਡੀਆ ’ਤੇ ਨਸ਼ਰ ਹੋਈ ਸੀ। ਇਸ ਮਗਰੋਂ ਇੰਫਾਲ ਵਾਦੀ ਵਿੱਚ ਰੋਸ ਮੁਜ਼ਾਹਰਿਆਂ ਤੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਤੇ ਸੁਰੱਖਿਆ ਬਲਾਂ ਨਾਲ ਝੜਪਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਸੂਬਾ ਸਰਕਾਰ ’ਤੇ ਦਬਾਅ ਵਧਣ ਮਗਰੋਂ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਲੰਘੇ ਦਨਿ ਦਾਅਵਾ ਕੀਤਾ ਸੀ ਕਿ ਸੀਬੀਆਈ ਨੇ ਅਗਵਾ ਤੇ ਕਤਲ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਸਰਕਾਰ ਮੁਲਜ਼ਮਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਏਗੀ। ਸਿੰਘ ਨੇ ਮਿਆਂਮਾਰ ਤੇ ਬੰਗਲਾਦੇਸ਼ ਅਧਾਰਿਤ ਦਹਿਸ਼ਤੀ ਜਥੇਬੰਦੀਆਂ ਦੀ ਮਿਲੀਭੁਗਤ ਨਾਲ ਸਾਜ਼ਿਸ਼ ਘੜਨ ਦੇ ਦੋਸ਼ ਵਿੱਚ ਇਕ ਵਿਅਕਤੀ ਨੂੰ ਐੱਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਸੀ। ਮਨੀਪੁਰ ਵਿੱਚ 3 ਮਈ ਨੂੰ ਭੜਕੀ ਨਸਲੀ ਹਿੰਸਾ ਵਿੱਚ 180 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ਤੇ ਸੈਂਕੜੇ ਹੋਰ ਲੋਕ ਜ਼ਖ਼ਮੀ ਹੋ ਗਏ ਸਨ।
.jpg)
.jpg)

.jpg)
.jpg)



















.jpg)






























.jpg)


























.jpg)

.jpg)



















