ਕੌਮੀ ਸਵੱਛਤਾ ਸਰਵੇਖਣ: ਇੰਦੌਰ ਤੇ ਸੂਰਤ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਤੇ ਰਾਜਾਂ ਵਿੱਚ ਮਹਾਰਾਸ਼ਟਰ ਨੇ ਬਾਜ਼ੀ ਮਾਰੀ

ਕੌਮੀ ਸਵੱਛਤਾ ਸਰਵੇਖਣ: ਇੰਦੌਰ ਤੇ ਸੂਰਤ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਤੇ ਰਾਜਾਂ ਵਿੱਚ ਮਹਾਰਾਸ਼ਟਰ ਨੇ ਬਾਜ਼ੀ ਮਾਰੀ

ਨਵੀਂ ਦਿੱਲੀ-ਕੇਂਦਰ ਸਰਕਾਰ ਦੇ ਸਾਲਾਨਾ ਸਰਵੇਖਣ ਵਿੱਚ ਇੰਦੌਰ, ਸੂਰਤ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਹਨ। ਇੰਦੌਰ ਨੇ ਲਗਾਤਾਰ ਸੱਤਵੀਂ ਵਾਰ ਇਹ ਖਿਤਾਬ ਹਾਸਲ ਕੀਤਾ। ਸਵੇਖਣ ਵਿੱਚ ਮਹਾਰਾਸ਼ਟਰ ਭਾਰਤ ਦਾ ਸਭ ਤੋਂ ਸਾਫ਼-ਸੁਥਰਾ ਰਾਜ ਕਰਾਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਨੂੰ ਰੱਖਿਆ ਗਿਆ ਹੈ।