ਭੁਪਾਲ/ਇੰਦੌਰ-ਟਰੱਕਾਂ ਅਤੇ ਟੈਂਕਰਾਂ ਸਮੇਤ ਬਾਕੀ ਵਪਾਰਕ ਵਾਹਨਾਂ ਦੇ ਡਰਾਈਵਰਾਂ ਨੇ ‘ਹਿੱਟ ਐਂਡ ਰਨ’ ਮਾਮਲਿਆਂ ਨਾਲ ਸਬੰਧਤ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਅੱਜ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਆਵਾਜਾਈ ਠੱਪ ਕਰ ਦਿੱਤੀ। ਵੱਖ-ਵੱਖ ਸ਼ਹਿਰਾਂ ’ਚ ਤੇਲ ਸਪਲਾਈ ਵਿੱਚ ਵਿਘਨ ਪੈਣ ਦੇ ਡਰ ਕਾਰਨ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ| ਪ੍ਰਦਰਸ਼ਨਕਾਰੀ ਡਰਾਈਵਰਾਂ ਨੇ ਮੁੰਬਈ-ਆਗਰਾ ਕੌਮੀ ਮਾਰਗ ਅਤੇ ਇੰਦੌਰ ਦੀਆਂ ਕੁਝ ਸੜਕਾਂ ਨੂੰ ਵੀ ਜਾਮ ਕਰ ਦਿੱਤਾ, ਜਿਸ ਨਾਲ ਜ਼ਰੂਰੀ ਵਸਤੂਆਂ ਲੈ ਕੇ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਭੁਪਾਲ ਵਿੱਚ ਡਰਾਈਵਰਾਂ ਨੇ ਲਾਲ ਘਾਟੀ ਵਿੱਚ ਪ੍ਰਦਰਸ਼ਨ ਕਰਦਿਆਂ ਸਿਟੀ ਬੱਸਾਂ ਤੇ ਹੋਰ ਵਾਹਨ ਰੋਕ ਦਿੱਤੇ। ਕੁੱਝ ਪ੍ਰਦਰਸ਼ਨਕਾਰੀ ਐੱਮਪੀ ਨਗਰ ਵਿੱਚ ਬੋਰਡ ਦਫਤਰ ਚੌਰਾਹੇ ’ਤੇ ਵੀ ਇਕੱਠੇ ਹੋਏ। ਇੰਡੀਅਨ ਪੀਨਲ ਕੋਡ ਦੀ ਥਾਂ ਲੈਣ ਵਾਲੀ ਭਾਰਤੀ ਨਿਆਂ ਸੰਹਿਤਾ ਵਿੱਚ ਅਜਿਹੇ ਡਰਾਈਵਰਾਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੋ ਲਾਪਰਵਾਹੀ ਨਾਲ ਡਰਾਈਵਿੰਗ ਕਰ ਕੇ ਗੰਭੀਰ ਸੜਕ ਹਾਦਸੇ ਦਾ ਕਾਰਨ ਬਣਦੇ ਹਨ ਅਤੇ ਪੁਲੀਸ ਜਾਂ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਸੂਚਿਤ ਕੀਤੇ ਬਿਨਾਂ ਭੱਜ ਜਾਂਦੇ ਹਨ। ਬੋਰਡ ਦਫਤਰ ਦੇ ਚੌਰਾਹੇ ਵਿੱਚ ਇੱਕ ਪ੍ਰਦਰਸ਼ਨਕਾਰੀ ਪ੍ਰਮੋਦ ਸੀਕਰਵਾਰ ਨੇ ਕਿਹਾ, ‘‘ਨਵੇਂ ਕਾਨੂੰਨ ਅਨੁਸਾਰ ਹਿੱਟ ਐਂਡ ਰਨ ਦੇ ਮਾਮਲਿਆਂ ਵਿੱਚ 10 ਸਾਲ ਦੀ ਕੈਦ ਅਤੇ ਸੱਤ ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਨਵਾਂ ਕਾਨੂੰਨ ਡਰਾਈਵਰਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ। ਡਰਾਈਵਰ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਪਰ ਹਾਦਸੇ ਵਾਪਰਦੇ ਹਨ। ਅਜਿਹੇ ਮਾਮਲਿਆਂ ਵਿੱਚ ਲੋਕ ਡਰਾਈਵਰਾਂ ਦੇ ਖ਼ਿਲਾਫ਼ ਹੋ ਜਾਂਦੇ ਹਨ। ਅਸੀਂ ਨਵੇਂ ਕਾਨੂੰਨ ਵਿੱਚ ਸੋਧ ਕਰਨ ਦੀ ਮੰਗ ਕਰਦੇ ਹਾਂ।’’ਇੰਦੌਰ ਵਿੱਚ ਰੋਸ ਵਜੋਂ ਗੰਗੂਵਾਲ ਬੱਸ ਸਟੈਂਡ ’ਤੇ ਬੱਸਾਂ ਸੜਕ ’ਤੇ ਖੜ੍ਹੀਆਂ ਕਰ ਦਿੱਤੀਆਂ ਗਈਆਂ। ਇਸ ਦੌਰਾਨ ਧਰਨੇ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਉਨ੍ਹਾਂ ਨੂੰ ਖਦਸ਼ਾ ਹੈ ਕਿ ਵਿਰੋਧ ਪ੍ਰਦਰਸ਼ਨ ਤੇਲ ਦੀ ਸਪਲਾਈ ’ਤੇ ਅਸਰ ਪਾ ਸਕਦਾ ਹੈ, ਜਿਸ ਕਰਕੇ ਉਨ੍ਹਾਂ ਤੇਲ ਲੈਣ ਲਈ ਪੈਟਰੋਲ ਪੰਪਾਂ ਵੱਲ ਵਹੀਰਾਂ ਘੱਤ ਦਿੱਤੀਆਂ।ਮੱਧ ਪ੍ਰਦੇਸ਼ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ, ‘‘ਹਿੱਟ ਐਂਡ ਰਨ ਕੇਸਾਂ ਵਿੱਚ ਨਵਾਂ ਕਾਨੂੰਨ ਸਿਰਫ਼ ਟੈਂਕਰਾਂ ਜਾਂ ਟਰੱਕਾਂ ’ਤੇ ਹੀ ਨਹੀਂ ਸਗੋਂ ਸਾਰੇ ਵਾਹਨਾਂ ’ਤੇ ਲਾਗੂ ਹੋਵੇਗਾ। ਕੁਝ ਥਾਵਾਂ ’ਤੇ ਸਮੱਸਿਆਵਾਂ ਹਨ ਅਤੇ ਲੋਕ ਤੇਲ ਇਕੱਠਾ ਕਰਨ ਲਈ ਅਫਰਾ-ਤਫਰੀ ਮਚਾ ਰਹੇ ਹਨ।’’ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਸੀ.ਐੱਲ ਮੁਕਾਤੀ ਨੇ ਕਿਹਾ ਕਿ ਸਰਕਾਰ ਨੂੰ ਹਿੱਟ ਐਂਡ ਰਨ ਕੇਸਾਂ ਦੀ ਤਰਜ਼ ’ਤੇ ਸਖ਼ਤ ਵਿਵਸਥਾਵਾਂ ਲਿਆਉਣ ਤੋਂ ਪਹਿਲਾਂ ਹੋਰਨਾਂ ਦੇਸ਼ਾਂ ਵਾਂਗ ਸੜਕ ਅਤੇ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵੀ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ।

.jpg)
.jpg)
.jpg)
.jpg)




















.jpg)





























.jpg)


























.jpg)






.jpg)














