ਭਾਜਪਾ ਦੇ ਝੂਠੇ ਲਾਰਿਆਂ ਤੋਂ ਬਚ ਕੇ ਰਹਿਣ ਲੋਕ: ਸਚਿਨ ਪਾਇਲਟ

ਭਾਜਪਾ ਦੇ ਝੂਠੇ ਲਾਰਿਆਂ ਤੋਂ ਬਚ ਕੇ ਰਹਿਣ ਲੋਕ: ਸਚਿਨ ਪਾਇਲਟ

ਭਾਜਪਾ ਦੇ ਝੂਠੇ ਲਾਰਿਆਂ ਤੋਂ ਬਚ ਕੇ ਰਹਿਣ ਲੋਕ: ਸਚਿਨ ਪਾਇਲਟ

ਲੁਧਿਆਣਾ, - ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਸਚਿਨ ਪਾਇਲਟ ਨੇ ਅੱਜ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਕਾਂਗਰਸ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੇ ਝੂਠੇ ਲਾਰਿਆਂ ਤੋਂ ਬਚ ਕੇ ਰਹਿਣ।
                                                           ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਕਿਹਾ ਕਿ ਭਾਜਪਾ ਸਰਕਾਰ ਕੋਲ ਸਿਰਫ਼ ਜੁਮਲੇ ਹੀ ਹਨ, ਪਿਛਲੇ 10 ਸਾਲਾਂ ਤੋਂ ਗਰੀਬ ਆਦਮੀ ਦਾ ਨੁਕਸਾਨ ਹੀ ਹੋ ਰਿਹਾ ਹੈ। ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਆਪਣੇ ਦੋਸਤਾਂ ਦੇ ਅਰਬਾਂ ਰੁਪਏ ਕਰਜ਼ਾ ਮੁਆਫ਼ ਕਰ ਦਿੱਤਾ ਹੈ ਪਰ ਕਿਸਾਨ ਐੱਮਐੱਸਪੀ ਦਾ ਹੱਕ ਲੈਣ ਲਈ ਸਰਹੱਦਾਂ ’ਤੇ ਜਾਨਾਂ ਗੁਆ ਰਹੇ ਹਨ।
                                                                                            ਸਚਿਨ ਪਾਇਲਟ ਨੇ ਕਿਹਾ ਕਿ ਹੁਣ ਇਹ ਚੋਣਾਂ ਅਸਲ ਵਿੱਚ ਆਮ ਆਦਮੀ ਲਈ ਇੱਕ ਮੌਕਾ ਹੈ ਜਦੋਂ ਉਹ ਭਾਜਪਾ ਸਰਕਾਰ ਤੋਂ ਦੇਸ਼ ਨੂੰ ਮੁਕਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਲੋਕਾਂ ਨੇ ਆਵਾਜ਼ ਨਾ ਚੁੱਕੀ ਤਾਂ ਆਉਣ ਵਾਲੇ ਪੰਜ ਸਾਲ ਹੋਰ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਜਿਤਾ ਕੇ ਸੰਸਦ ਵਿੱਚ ਭੇਜਣ ਤਾਂ ਜੋ ਸੰਸਦ ਵਿੱਚ ਸਭ ਤੋਂ ਪਹਿਲਾਂ ਕਿਸਾਨ ਤੇ ਆਮ ਲੋਕਾਂ ਦੇ ਮੁੱਦੇ ਚੁੱਕੇ ਜਾਣ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਸਣੇ ਹੋਰ ਕਾਂਗਰਸੀ ਆਗੂ ਮੌਜੂਦ ਸਨ।