ਲੰਡਨ-ਸਿੰਗਾਪੁਰ ਉਡਾਣ ਨੂੰ ਝਟਕੇ, ਯਾਤਰੀ ਦੀ ਮੌਤ ਤੇ ਕਈ ਜ਼ਖ਼ਮੀ

ਲੰਡਨ-ਸਿੰਗਾਪੁਰ ਉਡਾਣ ਨੂੰ ਝਟਕੇ, ਯਾਤਰੀ ਦੀ ਮੌਤ ਤੇ ਕਈ ਜ਼ਖ਼ਮੀ

ਬੈਂਕਾਕ, -ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ ਕਿ ਲੰਡਨ-ਸਿੰਗਾਪੁਰ ਉਡਾਣ ‘ਚ ਟਰਬਿਊਲੈਂਸ (ਝਟਕੇ) ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹੀਥਰੋ ਤੋਂ ਸਿੰਗਾਪੁਰ ਦੀ ਫਲਾਈਟ ਐੱਸਕਿਉਂ321 ਨੂੰ ਬੈਂਕਾਕ ਵੱਲ ਮੋੜਿਆ ਗਿਆ ਅਤੇ ਬਾਅਦ ਦੁਪਹਿਰ 3.45 ਵਜੇ ਸੁਵਰਨਭੂਮੀ ਉਤਾਰਿਆ ਗਿਆ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਬੋਇੰਗ 777-300ਈਆਰ ਵਿੱਚ ਕੁੱਲ 211 ਯਾਤਰੀ ਅਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ।