ਲਾਲੜੂ: ਬੱਸਾਂ ਦੀ ਬਾਡੀ ਬਣਾਉਣ ਵਾਲੇ ਪਲਾਂਟ ’ਚ ਅੱਗ ਲੱਗੀ

ਲਾਲੜੂ: ਬੱਸਾਂ ਦੀ ਬਾਡੀ ਬਣਾਉਣ ਵਾਲੇ ਪਲਾਂਟ ’ਚ ਅੱਗ ਲੱਗੀ

ਲਾਲੜੂ-ਇਥੇ ਲਾਲੜੂ ਸਥਿਤ ਬੱਸਾਂ ਦੀ ਬਾਡੀ ਬਣਾਉਣ ਵਾਲੀ ਕੰਪਨੀ ਦੇ ਪਲਾਂਟ ‘ਚ ਦੇਰ ਰਾਤ ਅੱਗ ਲੱਗ ਗਈ, ਜਿਸ ਕਾਰਨ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਅੱਗ ਇੰਨੀ ਭਿਆਨਕ ਸੀ ਕਿ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਸਨ। ਅੱਗ ਬੁਝਾਊ ਵਿਭਾਗ ਮੁਤਾਬਕ ਅੱਗ ਲੱਗਣ ਸਮੇਂ 30 ਦੇ ਕਰੀਬ ਮੁਲਾਜ਼ਮ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਕਿਆ। ਰਾਤ ਸਮੇਂ ਕੰਪਨੀ ਬੰਦ ਰਹਿੰਦੀ ਹੈ। ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੇ ਮੁੱਖ ਮਾਰਗ ’ਤੇ ਲਾਲੜੂ ’ਚ ਬੱਸਾਂ ਦੀ ਬਾਡੀ ਬਣਾਉਣ ਵਾਲਾ ਜੇਸੀਬੀਐੱਲ ਪਲਾਂਟ ਹੈ, ਜਿਸ ’ਚ ਲੰਘੀ ਰਾਤ ਕਰੀਬ 9.45 ਵਜੇ ਅੱਗ ਲੱਗ ਗਈ।