ਕੋਲਕਾਤਾ/ਨਵੀਂ ਦਿੱਲੀ-ਕਲਕੱਤਾ ਹਾਈ ਕੋਰਟ ਨੇ ਅੱਜ ਪੱਛਮੀ ਬੰਗਾਲ ਦੀ ਪੁਲੀਸ ਨੂੰ ‘ਪੂਰੀ ਤਰ੍ਹਾਂ ਪੱਖਪਾਤੀ’ ਕਰਾਰ ਦਿੰਦਿਆਂ ਸੰਦੇਸ਼ਖਲੀ ’ਚ ਈਡੀ ਅਧਿਕਾਰੀਆਂ ’ਤੇ ਕੀਤੇ ਗਏ ਹਮਲੇ ਨਾਲ ਸਬੰਧਤ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਨਿਰਦੇਸ਼ ਦਿੱਤਾ ਹੈ। ਉੱਚ ਅਦਾਲਤ ਨੇ ਇਹ ਵੀ ਹਦਾਇਤ ਕੀਤੀ ਕਿ ਇਸ ਹਮਲੇ ਦੇ ਸਬੰਧ ਵਿੱਚ ਪੱਛਮੀ ਬੰਗਾਲ ਪੁਲੀਸ ਵੱਲੋਂ 29 ਫਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਟੀਐੱਮਸੀ ਆਗੂ ਸ਼ਾਹਜਹਾਂ ਸ਼ੇਖ ਦੀ ਹਿਰਾਸਤ ਕੇਂਦਰੀ ਏਜੰਸੀ ਨੂੰ ਸੌਂਪ ਦਿੱਤੀ ਜਾਵੇ। ਚੀਫ ਜਸਟਿਸ ਟੀਐੱਸ ਸ਼ਿਵਗਿਆਨਮ ਦੀ ਪ੍ਰਧਾਨਗੀ ਹੇਠਲੇ ਡਿਵੀਜ਼ਨ ਬੈਂਚ ਨੇ ਨਿਰਦੇਸ਼ ਦਿੱਤਾ ਕਿ ਹਦਾਇਤਾਂ ਦਾ ਪਾਲਣ ਅੱਜ ਸ਼ਾਮ 4.30 ਵਜੇ ਤੱਕ ਕੀਤਾ ਜਾਵੇ। ਇਸ ਮਗਰੋਂ ਸੀਬੀਆਈ ਦੀ ਟੀਮ ਨੇ ਕੇਸ ਆਪਣੇ ਹੱਥ ਵਿੱਚ ਲੈਣ ਲਈ ਪੱਛਮੀ ਬੰਗਾਲ ਪੁਲੀਸ ਨਾਲ ਸੰਪਰਕ ਕੀਤਾ ਹੈ। ਉੱਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਇੱਕ ਨਿਰਪੱਖ, ਇਮਾਨਦਾਰ ਤੇ ਪੂਰਨ ਜਾਂਚ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਈਡੀ ਦੇ ਸੂਬਾ ਸਰਕਾਰ ਦੋਵਾਂ ਨੇ ਸਿੰਗਲ ਬੈਂਚ ਦੇ 17 ਜਨਵਰੀ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਵੱਖ ਵੱਖ ਅਪੀਲਾਂ ਦਾਇਰ ਕੀਤੀਆਂ ਸਨ ਜਿਸ ਵਿੱਚ ਈਡੀ ਅਧਿਕਾਰੀਆਂ ’ਤੇ ਭੜਕੀ ਹੋਈ ਭੀੜ ਦੇ ਹਮਲੇ ਦੀ ਜਾਂਚ ਲਈ ਸੀਬੀਆਈ ਤੇ ਸੂਬਾ ਪੁਲੀਸ ਦੀ ਇੱਕ ਸਾਂਝੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਹੁਕਮ ਦਿੱਤਾ ਗਿਆ ਸੀ। ਦੂਜੇ ਪਾਸੇ ਭਾਜਪਾ ਨੇ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸੇ ਦੌਰਾਨ ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸੰਦੇਸ਼ਖਲੀ ਹਿੰਸਾ ਨੂੰ ਲੈ ਕੇ ਪੱਛਮੀ ਬੰਗਾਲ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫਾਰਸ਼ ਕੀਤੀ। ਇਸ ਤੋਂ ਪਹਿਲਾਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਸੂਬੇ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫਾਰਸ਼ ਕੀਤੀ ਸੀ। ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਸ਼ਰਮਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ ਹਾਲਾਤ ਅਜੇ ਬਹੁਤ ਗੰਭੀਰ ਹਨ। ਕੋਲਕਾਤਾ: ਕਲਕੱਤਾ ਹਾਈ ਕੋਰਟ ਦੇ ਸਪੱਸ਼ਟ ਹੁਕਮਾਂ ਦੇ ਬਾਵਜੂਦ ਸੂਬਾ ਪੁਲੀਸ ਦੀ ਸੀਆਈਡੀ ਨੇ ਸੰਦੇਸ਼ਖਲੀ ਕੇਸ ਦੇ ਮੁੱਖ ਮੁਲਜ਼ਮ ਸ਼ੇਖ ਸ਼ਾਹਜਹਾਂ ਨੂੰ ਅੱਜ ਸੀਬੀਆਈ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਦੇ ਤਿੰਨ ਅਧਿਕਾਰੀ ਸਾਰੇ ਦਸਤਾਵੇਜ਼ ਲੈ ਕੇ ਸੀਏਪੀਐੱਫ ਦੇ ਜਵਾਨਾਂ ਨਾਲ ਸ਼ਾਮ 4.40 ਵਜੇ ਇੱਥੇ ਭਵਾਨੀ ਭਵਨ ਸਥਿਤ ਸੀਆਈਡੀ ਦੇ ਹੈੱਡਕੁਆਰਟਰ ਪੁੱਜੇ ਪਰ ਦੋ ਘੰਟੇ ਤੋਂ ਵੱਧ ਸਮਾਂ ਚਰਚਾ ਤੋਂ ਬਾਅਦ ਸੀਬੀਆਈ ਦੇ ਅਧਿਕਾਰੀ ਸ਼ਾਮ 7.05 ਵਜੇ ਸ਼ਾਹਜਹਾਂ ਨੂੰ ਲਏ ਬਿਨਾਂ ਉੱਥੋਂ ਚਲੇ ਗਏ।
.jpg)
.jpg)
.jpg)
.jpg)





















.jpg)






























.jpg)

























.jpg)




.jpg)
















