ਅਦਾਕਾਰ ਜਿੰਮੀ ਸ਼ੇਰਗਿੱਲ ਨੇ ਕੀਤੀ ‘ਸਤਲੁਜ’ ਅਤੇ ‘ਮਾਚਿਸ’ ਦੀ ਤੁਲਨਾ

ਅਦਾਕਾਰ ਜਿੰਮੀ ਸ਼ੇਰਗਿੱਲ ਨੇ ਕੀਤੀ ‘ਸਤਲੁਜ’ ਅਤੇ ‘ਮਾਚਿਸ’ ਦੀ ਤੁਲਨਾ

ਮੁੰਬਈ, 10 ਅਗਸਤ (ਪੰਜਾਬੀ ਰਾਈਟਰ)- ਬਾਲੀਵੁੱਡ ਅਤੇ ਪੰਜਾਬੀ ਫਿਲਮ ਉਦਯੋਗ ਦੇ ਪ੍ਰਸਿੱਧ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਇਤਿਹਾਸ ਦੇ ਸਿਆਸੀ ਤੌਰ ਉੱਤੇ ਸੰਵੇਦਨਸ਼ੀਲ ਦੌਰਾਂ ਉੱਤੇ ਬਣਨ ਵਾਲੀਆਂ ਫ਼ਿਲਮਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ•ਾਂ ਦਾ ਮੰਨਣਾ ਹੈ ਕਿ ਅਜਿਹੀਆਂ ਫ਼ਿਲਮਾਂ ਅਕਸਰ ਮੁਸ਼ਕਲਾਂ ਵਿਚ ਘਿਰ ਜਾਂਦੀਆਂ ਹਨ ਕਿਉਂਕਿ ਇਹ ਛੁਪੇ ਹੋਏ ਸੱਚ ਨੂੰ ਬਾਹਰ ਲਿਆਉਂਦੀਆਂ ਹਨ, ਜਿਸ ਨਾਲ ਚੀਜ਼ਾਂ ਕੁਦਰਤੀ ਤੌਰ ਉੱਤੇ ਗੁੰਝਲਦਾਰ ਅਤੇ ਸਿਆਸੀ ਹੋ ਜਾਂਦੀਆਂ ਹਨ। ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ (ਜੋ ਮਨੁੱਖੀ ਅਧਿਕਾਰ ਕਾਰਕੰੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਤ ਹੈ) ਦੇ ਓ.ਟੀ.ਟੀ. ਮੰਚ ਜ਼ੀ5 ਤੋਂ ਹਟਾਏ ਜਾਣ ਬਾਰੇ ਗੱਲ ਕਰਦਿਆਂ, ਜਿਮੀ ਸ਼ੇਰਗਿੱਲ ਨੇ ਅਪਣੀ ਪਹਿਲੀ ਫ਼ਿਲਮ ‘ਮਾਚਿਸ’ ਦੀ ਤੁਲਨਾ ਕੀਤੀ।
ਉਨ•ਾਂ ਕਿਹਾ, ‘‘ਸਿਆਸਤ ਮੌਜੂਦ ਹੈ ਅਤੇ ਇਹ ਹਮੇਸ਼ਾ ਚੱਲਦੀ ਰਹੇਗੀ ਪਰ ਇਹ ਚੰਗੀ ਗੱਲ ਹੈ ਜਦੋਂ ਅਜਿਹੇ ਮੁੱਦਿਆਂ ਨੂੰ ਛੇੜਿਆ ਜਾਂਦਾ ਹੈ, ਕਿਉਂਕਿ ਇਹ ਹਰ ਇਕ ਪਹਿਲੂ ਨੂੰ ਖੁੱਲ• ਕੇ ਸਾਹਮਣੇ ਲਿਆਉਂਦਾ ਹੈ। ਜਦੋਂ ਤੁਸੀਂ ਸੰਵੇਦਨਸ਼ੀਲ ਮਾਮਲਿਆਂ ਦੇ ਇਕ ਵੀ ਪਹਿਲੂ ਨੂੰ ਛੂੰਹਦੇ ਹੋ, ਤਾਂ ਹੋਰ ਲੁਕੇ ਹੋਏ ਪਹਿਲੂ ਵੀ ਸਾਹਮਣੇ ਆ ਜਾਂਦੇ ਹਨ। ਇਸ ਲਈ, ਇਹ ਇਸ ਦੀ ਸਿਆਸਤ ਹੈ।’’ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ‘ਮਾਚਿਸ’ ਦੇ ਦਿਨਾਂ ਨੂੰ ਯਾਦ ਕਰਦਿਆਂ ਜਿੰਮੀ ਨੇ ਦੱਸਿਆ ਕਿ ਉਸ ਸਮੇਂ ਉਹ ਬਿਲਕੁਲ ਨਵੇਂ ਸਨ। ਫਿਲਮ ਦੇ ਲੰਮੇ ਮੋਨੋਲੋਗ ਦ੍ਰਿਸ਼ ਬਾਰੇ ਗੱਲ ਕਰਦਿਆਂ ਉਨ•ਾਂ ਦਸਿਆ ਕਿ ਗੁਲਜ਼ਾਰ ਨੇ ਉਨ•ਾਂ ਵਿਚ ਭਰੋਸਾ ਜਗਾਇਆ।
ਜਿੰਮੀ ਮੁਤਾਬਕ, ‘‘ਮੈਂ ਸਿਰਫ਼ ਇਹ ਸੋਚ ਕੇ ਡਰ ਜਾਂਦਾ ਸੀ। ਮੈਂ ਕਹਿੰਦਾ ਸੀ, ‘ਸਰ, ਮੈਂ ਬੈਠ ਕੇ ਰਿਹਰਸਲ ਕਰਨਾ ਚਾਹੁੰਦਾ ਹਾਂ’, ਪਰ ਉਹ ਬਸ ਜਵਾਬ ਦਿੰਦੇ ਸਨ, ‘ਸੱਭ ਕੁੱਝ ਠੀਕ ਹੋ ਜਾਵੇਗਾ, ਤੂੰ ਬਹੁਤ ਵਧੀਆ ਕਰੇਗਾ। ਜੇਕਰ ਤੂੰ ਇਹ ਕਰਨ ਦੇ ਯੋਗ ਨਾ ਹੁੰਦਾ, ਤਾਂ ਮੈਂ ਤੈਨੂੰ ਇਸ ਫਿਲਮ ਵਿਚ ਕਾਸਟ ਨਾ ਕਰਦਾ।’’’ ਜ਼ਿਕਰਯੋਗ ਹੈ ਕਿ ਜਿੰਮੀ ਸ਼ੇਰਗਿੱਲ ਅੱਜਕੱਲ• ਨੈੱਟਫ਼ਲਿਕਸ ਦੀ ਸੀਰੀਜ਼ ‘‘ਓਪਰੇਸ਼ਨ ਸਫੈਦ ਸਾਗਰ’’ ਵਿਚ ਵਿੰਗ ਕਮਾਂਡਰ ਬੀ.ਐੱਸ. ਧਨੋਆ ਦੇ ਕਿਰਦਾਰ ਵਿਚ ਨਜ਼ਰ ਆ ਰਹੇ ਹਨ।