ਕੈਲੀਫੋਰਨੀਆਂ, 27 ਨਵੰਬਰ (ਪੰਜਾਬੀ ਰਾਈਟਰ)- ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਉੱਭਰਦੇ ਮਿਕਸਡ ਮਾਰਸ਼ਲ ਆਰਟਸ ਤੇ ਮੂਏ ਥਾਈ ਫ਼ਾਈਟਰ ਪ੍ਰਭਜੋਤ ਸਿੰਘ ਮਾਨ (25) ਦੀ ਸਪੇਨ ਵਿੱਚ ਇੱਕ ਮੁਕਾਬਲੇ ਦੌਰਾਨ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਿਗਰਾ ਨਾਲ ਸਬੰਧਤ ਪਰਵਾਸੀ ਪਰਿਵਾਰ ਦੇ ਇਸ ਨੌਜਵਾਨ ਨੇ 21 ਨਵੰਬਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ, ਜਿਸ ਦੀਆਂ ਅੰਤਿਮ ਰਸਮਾਂ ਉਪਰੰਤ ਸਸਕਾਰ 30 ਨਵੰਬਰ ਨੂੰ ਕੈਲੀਫ਼ੋਰਨੀਆ ਦੇ ਫ਼ਰਿਜ਼ਨੋ ਵਿਖੇ ਕੀਤਾ ਜਾਵੇਗਾ। ਪ੍ਰਭਜੋਤ ਸਿੰਘ ਮਾਨ (25) ਦੇ 7 ਨਵੰਬਰ ਨੂੰ ਇਹ ਭਿਆਨਕ ਸੱਟ ਲੱਗੀ ਸੀ ਅਤੇ ਉਸ ਨੂੰ ਏਅਰਲਿਫ਼ਟ ਕਰਕੇ ਇੱਕ ਸਥਾਨਕ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਹ ਸ਼ਨਿੱਚਰਵਾਰ (21 ਨਵੰਬਰ) ਨੂੰ ਦਮ ਤੋੜਨ ਤੋਂ ਪਹਿਲਾਂ ਇੰਟੈਂਸਿਵ ਕੇਅਰ ਯੂਨਿਟ ਵਿੱਚ ਜੇਰੇ-ਇਲਾਜ ਰਿਹਾ। ਮਾਨ ਦੀਆਂ ਅੰਤਿਮ ਰਸਮਾਂ ਅਤੇ ਸਸਕਾਰ ਕੈਲੀਫ਼ੋਰਨੀਆ ਦੇ ਫ਼ਰਿਜ਼ਨੋ ਸਥਿਤ ਇੱਕ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਵੇਗਾ। ਕੈਲੀਫ਼ੋਰਨੀਆ ਦੇ ਫ਼ਰਿਜਨੋ ਦਾ ਰਹਿਣ ਵਾਲਾ ਮਾਨ ਸੈਂਟਰਲ ਵੈਲੀ ਦੇ ਸਿੱਖ ਭਾਈਚਾਰੇ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਸੀ। ਮਿਕਸਡ ਮਾਰਸਲ ਆਰਟਸ ਫ਼ਾਈਟਰ ਹੋਣ ਦੇ ਨਾਲ-ਨਾਲ ਉਹ ਇੱਕ ਮਸ਼ਹੂਰ ਭੰਗੜਾ ਕਲਾਕਾਰ ਵੀ ਸੀ। ਉਹ ਸਵੈ-ਇੱਛਾ ਨਾਲ ਸਥਾਨਕ ਨੌਜਵਾਨਾਂ ਦਾ ਮਾਰਗਦਰਸ਼ਨ ਕਰਦਾ ਸੀ ਅਤੇ ਰਵਾਇਤੀ ਭੰਗੜਾ ਨਾਚ ਸਿਖਾਉਂਦਾ ਸੀ। ਭਾਰਤੀਆਂ, ਖਾਸ ਕਰਕੇ ਸਿੱਖ ਭਾਈਚਾਰੇ ਨੇ ਇਸ ਘਟਨਾ ’ਤੇ ਡੂੰਘੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਾਨ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜਦੋਂ ਉਸ ਨੂੰ ਸਪੇਨ ਤੋਂ ਅਮਰੀਕਾ ਲਿਆਂਦਾ ਗਿਆ ਸੀ, ਤਾਂ ਉਸ ਦੇ ਇਲਾਜ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ।

.jpg)
.jpg)
.jpg)
.jpg)














































.jpg)











.jpg)







.jpg)





























.jpg)


