ਪੰਜਾਬੀ ਰਾਈਟਰ ਦੇ ਬਾਨੀ ਸਵ. ਹਰਵਿੰਦਰ ਰਿਆੜ ਨਾਲ ਨਿੰਦਰ ਘੁਗਿਆਣਵੀ ਦੀ ਸੀ ਗੂੜ੍ਹੀ ਸਾਂਝ
ਸਾਦਿਕ, 20 ਨਵੰਬਰ (ਪੰਜਾਬੀ ਰਾਈਟਰ)- ਪੰਜਾਬੀ ਗਾਇਕੀ ਦੇ ਥੰਮ੍ਹ ਗੁਰਦਾਸ ਮਾਨ ਨੇ ਪ੍ਰਸਿੱਧ ਲੇਖਕ ਤੇ ਕਲਚਰਲ ਮਨਿਸਟਰੀ ਭਾਰਤ ਸਰਕਾਰ ਦੇ ਸੀਨੀਅਰ ਫ਼ੈਲੋ ਵਜੋਂ ਕਾਰਜਸ਼ੀਲ ਨਿੰਦਰ ਘੁਗਿਆਣਵੀ ਦੁਆਰਾ ਰਚਿਤ ਨਵੀਂ ਪੁਸਤਕ ‘ਬਿਰਖ ਬਾਬਿਆਂ ਦੀ ਛਾਂ’ ਨੂੰ ਇਕ ਗੈਰ ਰਸਮੀ ਸਮਾਗਮ ਵਿੱਚ ਰਿਲੀਜ਼ ਕੀਤਾ। ਨਿੰਦਰ ਘੁਗਿਆਣਵੀ ਦੀ ਇਹ 71ਵੀਂ ਕਿਤਾਬ ਹੈ ਜੋ ਸਿੰਘ ਬਰਦਰਜ਼ ਅੰਮਿ੍ਰਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਗੁਰਦਾਸ ਮਾਨ ਨੇ ਲੇਖਕ ਘੁਗਿਆਣਵੀ ਦੀ ਪੁਸਤਕ ਰਿਲੀਜ਼ ਕਰਦਿਆਂ ਆਖਿਆ ਕਿ ਨਿੰਦਰ ਨੇ ਜਿਸ ਸਿਰੜ ਤੇ ਲਗਨ ਨਾਲ ਆਪਣੀ ਕਲਮ ਸਾਹਿਤਕ ਕਿਰਤਾਂ ਰਚਣ ਲਈ ਚਲਾਈ ਹੈ ਅਜਿਹਾ ਰੱਬੀ ਦਾਤ ਹੁੰਦੀ ਹੈ। ਗੁਰਦਾਸ ਮਾਨ ਨੇ ਉਨਾਂ ਦੀ ਸਵੈ ਜੀਵਨੀ ‘ਜੱਜ ਦਾ ਅਰਦਲੀ’ ਨੂੰ ਵੀ ਯਾਦ ਕੀਤਾ। ਇਸ ਮੌਕੇ ਨਿੰਦਰ ਘੁਗਿਆਣਵੀ ਨਾਲ ਪਰਮ ਜੀ ਤੇ ਜੱਸੀ ਜਸਮੀਤ ਵੀ ਹਾਜ਼ਰ ਰਹੇ। ਵਰਨਣਯੋਗ ਹੈ ਕਿ ‘ਬਾਬੇ ਬਿਰਖਾਂ ਦੀ ਛਾਂ’ ਵਿੱਚ ਘੁਗਿਆਣਵੀ ਨੇ ਉੱਘੇ ਲੇਖਕਾਂ, ਗਾਇਕਾਂ ਤੇ ਵਿਦਵਾਨਾਂ ਦੇ ਸ਼ਬਦ ਚਿੱਤਰ ਉਲੀਕੇ ਹਨ ਜਿੰਨ੍ਹਾਂ ਵਿਚ ਕਹਾਣੀਕਾਰ ਗੁਰਦੇਵ ਰੁਪਾਣਾ, ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਨਾਵਲਕਾਰ ਹਰਨਾਮ ਦਾਸ ਸਹਿਰਾਈ, ਗੀਤਕਾਰ ਇੰਦਰਜੀਤ ਹਸਨਪੁਰੀ ਵਰਗੀਆਂ ਸ਼ਖਸ਼ੀਅਤਾਂ ਸ਼ਾਮਿਲ ਹਨ।

.jpg)
.jpg)
.jpg)
.jpg)














































.jpg)











.jpg)







.jpg)





























.jpg)


