ਰਾਜਪ੍ਰੀਤ ਕੌਰ ਬੈਨੀਪਾਲ ਤੇ ਅੰਬਰ ਹੁਸੈਨੀ ਨੂੰ ਦੂਜਾ ਪੁਰਸਕਾਰ
ਬਿ੍ਰਟਿਸ਼ ਕੋਲੰਬੀਆ, 19 ਨਵੰਬਰ (ਪੰਜਾਬੀ ਰਾਈਟਰ)- ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਅਤੇ ਸ਼ਾਹਮੁਖੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਢਾਹਾਂ ਸੰਗਠਨ ਵੱਲੋਂ ਸਾਲਾਨਾ ਸਾਹਿਤਕ ਪੁਰਸਕਾਰ ਵੰਡੇ ਗਏ। ਕਨੇਡਾ ਦੇ ਸਰ੍ਹੀ ਵਿੱਚ ਕਰਵਾਏ ਸਮਾਗਮ ਦੌਰਾਨ ਸਾਲ 2025 ਵਿੱਚ ਪ੍ਰਕਾਸ਼ਿਤ ਗਲਪ ਸਾਹਿਤ ਦੀਆਂ ਪੁਸਤਕਾਂ ਲਈ ਕੁੱਲ 51 ਹਜ਼ਾਰ ਡਾਲਰ ਦੇ ਇਨਾਮ ਦਿੱਤੇ ਗਏ। ਇਹ ਪੁਰਸਕਾਰ ਸਾਲ 2013 ਵਿੱਚ ਸ਼ੁਰੂ ਕੀਤੇ ਗਏ ਸਨ ਅਤੇ ਇਨ੍ਹਾਂ ਦਾ ਮਕਸਦ ਪੰਜਾਬੀ ਸਾਹਿਤ ਨੂੰ ਆਲਮੀ ਪੱਧਰ ’ਤੇ ਪਛਾਣ ਦਿਵਾਉਣਾ ਹੈ। ਇਸ ਸਾਲ ਦਾ 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਪਾਕਿਸਤਾਨ ਦੇ ਇਸਲਾਮਾਬਾਦ ਵਾਸੀ ਸ਼ਾਹਮੁਖੀ ਲੇਖਕ ਅਕਮਲ ਸਹਿਜਾਦ ਘੁੰਮਣ ਦੇ ਨਾਵਲ ‘ਪਰਛਾਵਾਂ’ ਨੂੰ ਦਿੱਤਾ ਗਿਆ। ਦੂਜੇ ਇਨਾਮ ਵਜੋਂ 10-10 ਹਜ਼ਾਰ ਡਾਲਰ ਦੀ ਰਕਮ ਦੋ ਲੇਖਕਾਂ ਨੂੰ ਮਿਲੀ। ਇਨ੍ਹਾਂ ਵਿੱਚ ਖੰਨਾ ਦੀ ਰਾਜਪ੍ਰੀਤ ਕੌਰ ਬੈਨੀਪਾਲ ਦਾ ਕਹਾਣੀ ਸੰਗ੍ਰਹਿ ‘ਕਬਰਾਂ ਵਿੱਚ ਉੱਗੇ ਫੁੱਲ’ ਅਤੇ ਸਰਗੋਧਾ ਦੀ ਅੰਬਰ ਹੁਸੈਨੀ ਦਾ ਨਾਵਲ ‘ਨਵਾਂ ਪਿੰਡ’ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬੀ ਅਤੇ ਸ਼ਾਹਮੁਖੀ ਵਿੱਚ ਸਾਹਿਤਕ ਰਚਨਾਵਾਂ ਦਾ ਅਨੁਵਾਦ ਕਰਨ ਵਾਲਿਆਂ ਲਈ ਛੇ ਹਜ਼ਾਰ ਡਾਲਰ ਦੀ ਵਾਧੂ ਰਕਮ ਰੱਖੀ ਗਈ ਸੀ।
ਲੇਖਕਾਂ ਨੇ ਵੀਡੀਓ ਸੁਨੇਹਿਆਂ ਰਾਹੀਂ ਸਾਂਝੇ ਕੀਤੇ ਵਿਚਾਰ
ਕੁਝ ਕਾਰਨਾਂ ਕਰਕੇ ਅਕਮਲ ਸਹਿਜਾਦ ਘੁੰਮਣ ਅਤੇ ਅੰਬਰ ਹੁਸੈਨੀ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੇ ਵੀਡੀਓ ਸੁਨੇਹੇ ਦਰਸ਼ਕਾਂ ਨੂੰ ਦਿਖਾਏ ਗਏ। ਘੁੰਮਣ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਨਿੱਜੀ ਸਨਮਾਨ ਤੋਂ ਕਿਤੇ ਵੱਡਾ ਹੈ। ਇਹ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਅਤੇ ਇਸ ਨੂੰ ਜਿਊਂਦਾ ਰੱਖਣ ਲਈ ਯਤਨਸ਼ੀਲ ਲੋਕਾਂ ਲਈ ਵੀ ਮਾਣ ਵਾਲੀ ਗੱਲ ਹੈ। ਅੰਬਰ ਹੁਸੈਨੀ ਨੇ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਨੂੰ ਹੋਰ ਚੰਗਾ ਲਿਖਣ ਦੀ ਪ੍ਰੇਰਨਾ ਅਤੇ ਹੌਂਸਲਾ ਮਿਲਿਆ ਹੈ। ਰਾਜਪ੍ਰੀਤ ਕੌਰ ਬੈਨੀਪਾਲ ਨੇ ਕਿਹਾ ਕਿ ਅੰਤਿਮ ਉਮੀਦਵਾਰ ਵਜੋਂ ਚੁਣੇ ਜਾਣ ਨਾਲ ਉਨ੍ਹਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਬਜ਼ੁਰਗ ਨੇ ਹੱਥ ਫ਼ੜ ਕੇ ਅਸਮਾਨ ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ ਹੋਵੇ।
ਮਾਤ-ਭਾਸ਼ਾ ਦੀ ਸੰਭਾਲ ਲਈ ਯਤਨ
ਕਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਅਤੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪੁਰਸਕਾਰ ਮਾਤ-ਭਾਸ਼ਾ ਦੀ ਸੰਭਾਲ ਦੀ ਮਹੱਤਤਾ ਦਰਸਾਉਂਦੇ ਹਨ। ਭਾਸ਼ਾ ਅਤੇ ਸਾਹਿਤ ਵੱਖ-ਵੱਖ ਭਾਈਚਾਰਿਆਂ ਨੂੰ ਜੋੜਨ ਦੀ ਤਾਕਤ ਰੱਖਦੇ ਹਨ। ਸਮਾਗਮ ਦਾ ਮੁੱਖ ਭਾਸਣ ਕਨੇਡਾ ਦੀ ਜੰਮਪਲ ਕਵਿੱਤਰੀ ਹਰਮਨ ਕੌਰ ਨੇ ਦਿੱਤਾ, ਜਦਕਿ ਕੈਲਗਰੀ ਵਾਸੀ ਪਾਕਿਸਤਾਨੀ ਪੰਜਾਬੀ ਸੰਗੀਤਕਾਰ ਜਮਾਲ ਰਾਜਾ ਨੇ ਆਪਣੀ ਪੇਸ਼ਕਾਰੀ ਨਾਲ ਰੰਗ ਬੰਨ੍ਹਿਆ। ਪੁਰਸਕਾਰਾਂ ਦੀ ਸ਼ੁਰੂਆਤ ਕਰਨ ਵਾਲੇ ਬਰਜ ਸਿੰਘ ਢਾਹਾਂ ਨੇ ਕਿਹਾ ਕਿ ਇਨ੍ਹਾਂ ਰਾਹੀਂ ਪੰਜਾਬੀ ਗਲਪ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੇ ਲੇਖਕਾਂ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
.jpg)
.jpg)
.jpg)
.jpg)















































.jpg)











.jpg)








.jpg)




























.jpg)


