ਨਿਊਯਾਰਕ ’ਚ ਘੋੜਿਆਂ ਵਾਲੀਆਂ ਬੱਗੀਆਂ ਦਾ ਦੌਰ ਹੋਵੇਗਾ ਖ਼ਤਮ, 1 ਜੂਨ 2028 ਤੋਂ ਸ਼ਹਿਰ ਦੀਆਂ ਸੜ੍ਹਕਾਂ ’ਤੇ ਨਹੀਂ ਹੋਵੇਗੀ ‘ਟੱਪ-ਟੱਪ’

ਨਿਊਯਾਰਕ ’ਚ ਘੋੜਿਆਂ ਵਾਲੀਆਂ ਬੱਗੀਆਂ ਦਾ ਦੌਰ ਹੋਵੇਗਾ ਖ਼ਤਮ, 1 ਜੂਨ 2028 ਤੋਂ ਸ਼ਹਿਰ ਦੀਆਂ ਸੜ੍ਹਕਾਂ ’ਤੇ ਨਹੀਂ ਹੋਵੇਗੀ ‘ਟੱਪ-ਟੱਪ’

ਨਿਊਯਾਰਕ, 19 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਲਗਭਗ 150 ਸਾਲ ਪੁਰਾਣੀ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਬੱਗੀਆਂ ਦੀ ਰਵਾਇਤ ਹੁਣ ਖ਼ਤਮ ਹੋਣ ਜਾ ਰਹੀ ਹੈ। ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਵੀਰਵਾਰ ਨੂੰ ਇਸ ਉਦਯੋਗ ਨੂੰ ਖ਼ਤਮ ਕਰਨ ਵਾਲੇ ਕਾਨੂੰਨ ’ਤੇ ਦਸਤਖ਼ਤ ਕਰ ਦਿੱਤੇ ਹਨ। ਨਵੇਂ ਕਾਨੂੰਨ ਮੁਤਾਬਕ 1 ਜੂਨ 2028 ਤੋਂ ਘੋੜਿਆਂ ਵਾਲੀਆਂ ਬੱਗੀਆਂ ਸ਼ਹਿਰ ਦੀਆਂ ਸੜ੍ਹਕਾਂ ’ਤੇ ਚੱਲਣੀਆਂ ਬੰਦ ਹੋ ਜਾਣਗੀਆਂ। ਇਸ ਕਾਨੂੰਨ ਨੂੰ ‘@ ’ ਨਾਮ ਦਿੱਤਾ ਗਿਆ ਹੈ, ਜੋ 18 ਸਾਲਾ ਰੋਮਾਂਚ ਮਹਾਜਨ ਦੀ ਯਾਦ ਵਿੱਚ ਬਣਾਇਆ ਗਿਆ ਹੈ। ਰੋਮਾਂਚ ਦੀ 17 ਜੂਨ 2026 ਨੂੰ ਸੈਂਟਰਲ ਪਾਰਕ ਵਿੱਚ ਘੋੜਿਆਂ ਵਾਲੀ ਬੱਗੀ ਨਾਲ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਘੋੜਿਆਂ ਵਾਲੀਆਂ ਬੱਗੀਆਂ ਨੂੰ ਬੰਦ ਕਰਨ ਦੀ ਮੰਗ ਹੋਰ ਤੇਜ਼ ਹੋ ਗਈ ਸੀ। ਮੇਅਰ ਦੇ ਦਫ਼ਫਤਰ ਮੁਤਾਬਕ ਇਸ ਫ਼ੈਸਲੇ ਨਾਲ ਪ੍ਰਭਾਵਿਤ ਹੋਣ ਵਾਲੇ ਲਗਭਗ 200 ਕਾਮਿਆਂ ਦੀ ਮਦਦ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇਗੀ। ਇਸ ਵਿੱਚ ਬੱਗੀ ਮਾਲਕਾਂ ਲਈ ਮੈਡਲਿਅਨ ਖਰੀਦਣ ਦੀ ਯੋਜਨਾ, ਨਵੀਆਂ ਨੌਕਰੀਆਂ ਲਈ ਸਿਖਲਾਈ, ਕਰੀਅਰ ਸਹਾਇਤਾ ਅਤੇ ਹੋਰ ਰੁਜ਼ਗਾਰ ਦੇ ਮੌਕੇ ਸ਼ਾਮਲ ਹੋਣਗੇ। ਨਿਊਯਾਰਕ ਪ੍ਰਸਾਸ਼ਨ ਸੈਂਟਰਲ ਪਾਰਕ ਵਿੱਚ ਘੋੜਿਆਂ ਵਾਲੀਆਂ ਬੱਗੀਆਂ ਦੀ ਥਾਂ ਇਲੈਕਟਿ੍ਰਕ ਬੱਗੀਆਂ ਜਾਂ ਹੋਰ ਵਿਕਲਪਾਂ ਦੀ ਸੰਭਾਵਨਾ ਦਾ ਅਧਿਐਨ ਵੀ ਕਰਵਾਏਗਾ।