ਵਾਸ਼ਿੰਗਟਨ, 16 ਨਵੰਬਰ (ਪੰਜਾਬੀ ਰਾਈਟਰ)- ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵਿੱਚ ਅਮਰੀਕੀ ਸਰਕਾਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਕੈਦ ਦੀ ਸਜ਼ਾ ਦੇਣ ਦੀ ਮੰਗ ਕਰ ਰਹੀ ਹੈ। 55 ਸਾਲਾ ਗੁਪਤਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਨਿਊਯਾਰਕ ’ਚ ਪੰਨੂ ਦੇ ਕਤਲ ਦੀਆਂ ਕੋਸ਼ਿਸ਼ਾਂ ਦੇ ਸਬੰਧ ਵਿੱਚ ਸੁਪਾਰੀ ਦੇਣ ਅਤੇ ਮਨੀ ਲਾਂਡਰਿੰਗ ਦੀ ਸਾਜਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ ਸਨ। ਗੁਪਤਾ ਨੂੰ 20 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਹਾਲਾਂਕਿ, ਉਸਦੇ ਵਕੀਲਾਂ ਨੇ 12 ਸਾਲ ਦੀ ਕੈਦ ਅਤੇ ਉਸ ਤੋਂ ਬਾਅਦ ਤਿੰਨ ਸਾਲ ਤੱਕ ਨਿਗਰਾਨੀ ਹੇਠ ਰਿਹਾਅ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਜ਼ਾ ਵਿੱਚ “ਕਾਫ਼ੀ ਕਮੀ’’ ਕੀਤੀ ਜਾਣੀ ਚਾਹੀਦੀ ਹੈ। ਪੰਨੂ ਕੋਲ ਅਮਰੀਕਾ ਅਤੇ ਕਨੇਡਾ ਦੀ ਦੋਹਰੀ ਨਾਗਰਿਕਤਾ ਹੈ। ਅਮਰੀਕੀ ਅਟਾਰਨੀ ਜੇਮਸ ਮੈਕਡੋਨਲਡ ਨੇ ਸ਼ੁੱਕਰਵਾਰ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਵਿਕਟਰ ਮਾਰੇਰੋ ਦੇ ਸਾਹਮਣੇ 20 ਪੰਨਿਆਂ ਦਾ ਲਿਖਤੀ ਪੱਖ ਪੇਸ਼ ਕੀਤਾ। ਇਸ ਵਿੱਚ ਉਨ੍ਹਾਂ ਕਿਹਾ ਕਿ ਗੁਪਤਾ ਦਾ “ਵਤੀਰਾ ਜਿੰਨਾ ਦੁਸਾਹਸੀ ਸੀ, ਓਨਾ ਹੀ ਬੇਰਹਿਮ ਵੀ ਸੀ।’’ ਅਮਰੀਕੀ ਸਰਕਾਰ ਨੇ ਕਿਹਾ, “ਉਹ ਅਮਰੀਕੀ ਧਰਤੀ ’ਤੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਵਿਦੇਸ਼ੀ ਸਾਜਿਸ਼ ਵਿੱਚ ਅਹਿਮ ਭਾਈਵਾਲ ਸੀ। ਅਦਾਲਤ ਨੂੰ ਅਜਿਹਾ ਫ਼ੈਸਲਾ ਸੁਣਾਉਣਾ ਚਾਹੀਦਾ ਹੈ, ਜੋ ਅਪਰਾਧ ਦੀ ਗੰਭੀਰਤਾ ਨੂੰ ਦਰਸਾਏ ਅਤੇ ਇਹ ਸੁਨੇਹਾ ਦੇਵੇ ਕਿ ਇਸ ਦੇਸ਼ ਵਿੱਚ ਆਵਾਜ਼ਾਂ ਨੂੰ ਹਿੰਸਾ ਰਾਹੀਂ ਦਬਾਉਣ ਦੀ ਕੋਸ਼ਿਸ਼ ਬਰਦਾਸਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਕਾਰਨਾਂ ਅਤੇ ਉੱਪਰ ਦੱਸੇ ਗਏ ਹੋਰ ਸਾਰੇ ਕਾਰਨਾਂ ਕਰਕੇ ਸਰਕਾਰ ਅਦਾਲਤ ਨੂੰ 293 ਮਹੀਨਿਆਂ ਦੀ ਸਜ਼ਾ ਦੇਣ ਦੀ ਅਪੀਲ ਕਰਦੀ ਹੈ।’’ ਰਕਾਰ ਨੇ ਕਿਹਾ ਕਿ ਗੁਪਤਾ ਅਤੇ ਉਸਦੇ ਸਾਥੀ ਸਾਜਿਸ਼ਕਰਤਾਵਾਂ ਨੇ ਪੀੜਤ ਦੀ ਸਿਆਸੀ ਵਿਚਾਰਧਾਰਾ ਕਾਰਨ ਅਮਰੀਕੀ ਧਰਤੀ ’ਤੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜਿਸ਼ ਰਚੀ ਸੀ। ਸਰਕਾਰ ਨੇ ਦਾਅਵਾ ਕੀਤਾ ਕਿ ਸਾਥੀ ਸਾਜਿਸ਼ਕਰਤਾਵਾਂ ਵਿੱਚ “ਘੱਟੋ-ਘੱਟ ਇੱਕ ਭਾਰਤੀ ਸਰਕਾਰੀ ਅਧਿਕਾਰੀ ਵੀ ਸ਼ਾਮਲ ਸੀ।’’ ਸਰਕਾਰ ਨੇ ਕਿਹਾ, “ਇਹ ਬੇਹੱਦ ਗੰਭੀਰ ਅਪਰਾਧ ਹੈ ਅਤੇ ਇਸ ਲਈ ਓਨੀ ਹੀ ਗੰਭੀਰ ਸਜ਼ਾ ਜ਼ਰੂਰੀ ਹੈ। ਸਾਡਾ ਮੰਨਣਾ ਹੈ ਕਿ ਅਮਰੀਕੀ ਸਜ਼ਾ ਦਿਸ਼ਾ-ਨਿਰਦੇਸ਼ਾਂ ਤਹਿਤ ਤੈਅ 235 ਤੋਂ 293 ਮਹੀਨਿਆਂ ਦੀ ਕੈਦ ਦੀ ਵੱਧ ਤੋਂ ਵੱਧ ਮਿਆਦ ਦੇ ਅਨੁਸਾਰ ਸਜ਼ਾ ਦੇਣਾ ਜ਼ਰੂਰੀ ਹੈ, ਤਾਂ ਜੋ ਸਜ਼ਾ ਦੇ ਉਦੇਸ਼ਾਂ ਨੂੰ ਪੂਰਾ ਕੀਤਾ ਜਾ ਸਕੇ।’’ ਉੱਥੇ ਹੀ ਗੁਪਤਾ ਦੇ ਵਕੀਲਾਂ ਨੇ ਕਿਹਾ, “ਅਪਰਾਧ ਦੇ ਸਮੇਂ ਉਹ ਸ਼ਰਾਬ ਦੀ ਲਤ ਤੋਂ ਪੀੜਤ ਸੀ, ਜਿਸਦਾ ਇਲਾਜ ਨਹੀਂ ਹੋਇਆ ਸੀ ਅਤੇ ਇੱਕ 55 ਸਾਲਾ ਵਿਅਕਤੀ ਲਈ ਲੰਮੀ ਮਿਆਦ ਦੀ ਕੋਈ ਵੀ ਸਜਾ ਉਚਿਤ ਨਹੀਂ ਹੋਵੇਗੀ।’’

.jpg)
.jpg)
.jpg)
.jpg)














































.jpg)











.jpg)







.jpg)





























.jpg)


