ਨਿਊ ਓਰਲੀਨਜ਼/ਨਿਊਯਾਰਕ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਲੂਈਜ਼ੀਆਨਾ ਸੂਬੇ ਦੇ ਨਿਊ ਓਰਲੀਨਜ਼ ਵਿੱਚ ਮਿਸੀਸਿਪੀ ਦਰਿਆ ਉੱਤੇ ਇੱਕ ਵੱਡਾ ਸਮੁੰਦਰੀ ਹਾਦਸਾ ਵਾਪਰਿਆ ਹੈ| ਪੋਰਟ ਆਫ ਨਿਊ ਓਰਲੀਨਜ਼ ਨੇੜੇ ਇੱਕ ਵਿਸ਼ਾਲ ਟੈਂਕਰ ਨੇ ਕਿਨਾਰੇ ਖੜ੍ਹੇ ਯਾਤਰੀ ਕਰੂਜ਼ ਜਹਾਜ਼ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ| ਇਸ ਹਾਦਸੇ ਵਿੱਚ ਘੱਟੋ-ਘੱਟ 32 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ, 13 ਨਵੰਬਰ ਨੂੰ ਦੁਪਹਿਰ ਕਰੀਬ 12:30 ਵਜੇ ਵਾਪਰਿਆ| ਟੱਕਰ ਮਾਰਨ ਵਾਲੇ ਟੈਂਕਰ ਦਾ ਨਾਮ 1tlantic 1sphalt ਅਤੇ ਕਰੂਜ ਜਹਾਜ ਦਾ ਨਾਮ ਦੱਸਿਆ ਗਿਆ ਹੈ| ਇਹ ਕਰੂਜ ਜਹਾਜ਼ 1merican 8eritage ਕੰਪਨੀ ਵੱਲੋਂ ਚਲਾਇਆ ਜਾਂਦਾ ਹੈ| ਅਧਿਕਾਰੀਆਂ ਮੁਤਾਬਕ ਟੈਂਕਰ ਨੇ ਕਰੂਜ਼ ਜਹਾਜ਼ ਦੇ ਇੱਕ ਪਾਸੇ ਜ਼ੋਰਦਾਰ ਟੱਕਰ ਮਾਰੀ| ਟੱਕਰ ਇੰਨੀ ਭਿਆਨਕ ਸੀ ਕਿ ਜਹਾਜ਼ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਇਸ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ| ਯਾਤਰੀਆਂ ਨੂੰ ਬਾਹਰ ਕੱਢਣ ਦੀ ਕਾਰਵਾਈ ਦੌਰਾਨ ਜਹਾਜ਼ ਇੱਕ ਪਾਸੇ ਝੁਕ ਗਿਆ ਅਤੇ ਆਖਰਕਾਰ ਪਾਣੀ ਵਿੱਚ ਪਲਟ ਗਿਆ| ਜਹਾਜ਼ ਵਿੱਚ ਲਗਭਗ 129 ਯਾਤਰੀਆਂ ਸਮੇਤ ਚਾਲਕ ਦਲ ਦੇ ਮੈਂਬਰ ਸਵਾਰ ਸਨ| ਹਾਦਸੇ ਤੋਂ ਬਾਅਦ ਕਈ ਯਾਤਰੀ ਪਾਣੀ ਵਿੱਚ ਡਿੱਗ ਗਏ| ਅਮਰੀਕੀ ਕੋਸਟ ਗਾਰਡ, ਪੁਲਿਸ, ਫ਼ਾਇਰ ਵਿਭਾਗ ਅਤੇ ਹੋਰ ਬਚਾਅ ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ| ਨਿਊ ਓਰਲੀਨਜ਼ ਦੀ ਮੇਅਰ ਹੇਲੇਨਾ ਮੋਰੇਨੋ ਨੇ ਦੱਸਿਆ ਕਿ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਪਤਾ ਲਗਾ ਲਿਆ ਗਿਆ ਹੈ| ਕਿਸੇ ਵੀ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਨਹੀਂ ਹੈ|
ਉਨ੍ਹਾਂ ਦੱਸਿਆ ਕਿ 32 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ| ਮੇਅਰ ਨੇ ਇਸ ਬਚਾਅ ਕਾਰਜ ਨੂੰ ‘ਮਿਸੀਸਿਪੀ ਦਰਿਆ ਦਾ ਚਮਤਕਾਰ’ ਕਰਾਰ ਦਿੰਦਿਆਂ ਐਮਰਜੈਂਸੀ ਟੀਮਾਂ ਦੀ ਸਲਾਘਾ ਕੀਤੀ| ਮੁੱਢਲੀ ਜਾਣਕਾਰੀ ਅਨੁਸਾਰ ਟੈਂਕਰ ਦੇ ਸਟੀਅਰਿੰਗ ਜਾਂ ਦਿਸ਼ਾ ਨਿਯੰਤਰਣ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ| ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ| ਅਮਰੀਕੀ ਕੋਸਟ ਗਾਰਡ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਬਚਾਅ ਕਾਰਜ ਦੌਰਾਨ ਮਿਸੀਸਿਪੀ ਦਰਿਆ ਦੇ ਪ੍ਰਭਾਵਿਤ ਹਿੱਸੇ ਵਿੱਚ ਜਹਾਜ਼ਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਸੀ| ਇਸ ਹਾਦਸੇ ਨੇ ਅਮਰੀਕਾ ਦੇ ਪ੍ਰਮੁੱਖ ਜਲ ਮਾਰਗਾਂ ਉੱਤੇ ਯਾਤਰੀ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ|

.jpg)
.jpg)
.jpg)
.jpg)














































.jpg)











.jpg)








.jpg)




























.jpg)


