ਐੱਫ.ਏ.ਏ. ਨੇ ਲਗਾਈਆਂ ਹਵਾਈ ਆਵਾਜਾਈ ’ਤੇ ਪਾਬੰਦੀਆਂ, ਉਡਾਣਾਂ ’ਚ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਲਾਂ ਵਧੀਆਂ
ਨਿਊਯਾਰਕ, 13 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਵਿੱਚ ਹਵਾਈ ਉਡਾਣਾਂ ’ਤੇ ਲੱਗੀਆਂ ਪਾਬੰਦੀਆਂ ਅਤੇ ਹਵਾਈ ਆਵਾਜਾਈ ਵਿੱਚ ਆ ਰਹੇ ਵਿਘਨ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਹਵਾਈ ਅੱਡਿਆਂ ’ਤੇ ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣ ਦੀਆਂ ਘਟਨਾਵਾਂ ਕਾਰਨ ਯਾਤਰੀਆਂ ਦੇ ਸਫਰ ਦੇ ਪ੍ਰੋਗਰਾਮ ਪ੍ਰਭਾਵਿਤ ਹੋ ਰਹੇ ਹਨ। ਅਮਰੀਕਾ ਦੀ ਫੈੱਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਹਵਾਈ ਆਵਾਜਾਈ ਦੀ ਸੁਰੱਖਿਆ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਸੰਸਥਾ ਹੈ। ਕਿਸੇ ਵੀ ਤਕਨੀਕੀ ਸਮੱਸਿਆ, ਮੌਸਮੀ ਖਰਾਬੀ ਜਾਂ ਏਅਰ ਟ੍ਰੈਫ਼ਿਕ ਕੰਟਰੋਲ ਵਿੱਚ ਰੁਕਾਵਟ ਆਉਣ ਦੀ ਸਥਿਤੀ ਵਿੱਚ ਵੱਲੋਂ ਉਡਾਣਾਂ ’ਤੇ ਅਸਥਾਈ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਅਨੁਸਾਰ ਦੇਸ਼ ਦੇ ਸਾਰੇ 22 ਖੇਤਰੀ ਏਅਰ ਟ੍ਰੈਫ਼ਿਕ ਕੰਟਰੋਲ ਕੇਂਦਰਾਂ ਦੀ ਸੰਚਾਰ ਪ੍ਰਣਾਲੀ ਵਿੱਚ ਸਮੱਸਿਆ ਆਈ ਹੈ। ਇਸ ਕਾਰਨ ਨੇ 13 ਨਵੰਬਰ ਨੂੰ ਦੇਸ਼ ਭਰ ਦੇ ਹਵਾਈ ਅੱਡਿਆਂ ਤੋਂ ਜਹਾਜ਼ਾਂ ਦੀ ਰਵਾਨਗੀ ਅਸਥਾਈ ਤੌਰ ’ਤੇ ਰੋਕ ਦਿੱਤੀ। ਹਾਲਾਂਕਿ ਪਹਿਲਾਂ ਹੀ ਹਵਾ ਵਿੱਚ ਮੌਜੂਦ ਜਹਾਜ਼ਾਂ ਨੂੰ ਸੁਰੱਖਿਅਤ ਉਤਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਐਸੋਸੀਏਟਿਡ ਪ੍ਰੈੱਸ ਅਨੁਸਾਰ ਸ਼ਾਮ 5:50 ਵਜੇ ਤੱਕ ਘੱਟੋ-ਘੱਟ 600 ਉਡਾਣਾਂ ਦੇ ਰਸਤੇ ਬਦਲੇ ਗਏ ਸਨ ਅਤੇ ਲਗਭਗ 11 ਹਜ਼ਾਰ ਨਿਰਧਾਰਤ ਰਵਾਨਗੀਆਂ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ। ਇਸ ਦਾ ਅਸਰ ਅਮਰੀਕਾ ਤੋਂ ਇਲਾਵਾ ਅੰਤਰਰਾਸ਼ਟਰੀ ਹਵਾਈ ਆਵਾਜਾਈ ’ਤੇ ਵੀ ਪਿਆ ਹੈ। ਯੂਰਪ ਅਤੇ ਮੈਕਸੀਕੋ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਹੋਮਲੈਂਡ ਸਕਿਉਰਿਟੀ ਸਕੱਤਰ ਮਾਰਕਵੇਨ ਮੁਲਿਨ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਕਿਸੇ ਸਾਈਬਰ ਹਮਲੇ ਜਾਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਦਾ ਸਬੂਤ ਨਹੀਂ ਮਿਲਿਆ। ਤਕਨੀਕੀ ਮਾਹਿਰ ਸੰਚਾਰ ਪ੍ਰਣਾਲੀ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਅਮਰੀਕਨ ਏਅਰਲਾਈਨਜ਼, ਯੂਨਾਈਟਿਡ, ਜੈੱਟਬਲੂ ਅਤੇ ਅਲਾਸਕਾ ਏਅਰਲਾਈਨਜ਼ ਨੇ ਯਾਤਰੀਆਂ ਨੂੰ ਸੰਭਾਵਿਤ ਦੇਰੀ ਅਤੇ ਉਡਾਣਾਂ ਰੱਦ ਹੋਣ ਬਾਰੇ ਸੁਚੇਤ ਕੀਤਾ ਹੈ। ਯਾਤਰੀਆਂ ਨੂੰ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜਾਂਚਣ ਦੀ ਸਲਾਹ ਦਿੱਤੀ ਗਈ ਹੈ। ਇਹ ਜਨਵਰੀ 2023 ਤੋਂ ਬਾਅਦ ਅਮਰੀਕਾ ਵਿੱਚ ਹਵਾਈ ਉਡਾਣਾਂ ਦੀ ਰਵਾਨਗੀ ’ਤੇ ਲੱਗੀ ਪਹਿਲੀ ਦੇਸ਼ ਪੱਧਰੀ ਰੋਕ ਹੈ। ਅਧਿਕਾਰੀਆਂ ਅਨੁਸਾਰ ਰੋਕ ਹਟਣ ਤੋਂ ਬਾਅਦ ਵੀ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਆਮ ਹੋਣ ਵਿੱਚ ਸਮਾਂ ਲੱਗ ਸਕਦਾ ਹੈ।
.jpg)
.jpg)
.jpg)
.jpg)















































.jpg)











.jpg)








.jpg)




























.jpg)


