ਬਰੁਕਲਿਨ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ 8 ਮੌਤਾਂ, ਦੋ ਬੱਚੇ ਵੀ ਮਿ੍ਰਤਕਾਂ ਵਿੱਚ ਸ਼ਾਮਲ

ਬਰੁਕਲਿਨ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ 8 ਮੌਤਾਂ, ਦੋ ਬੱਚੇ ਵੀ ਮਿ੍ਰਤਕਾਂ ਵਿੱਚ ਸ਼ਾਮਲ

ਗੁਆਂਢ ’ਚ ਚੱਲ ਰਹੀ ਡੂੰਘੀ ਖੁਦਾਈ ਉੱਤੇ ਉੱਠੇ ਗੰਭੀਰ ਸਵਾਲ
ਨਿਊਯਾਰਕ, 13 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਬਰੁਕਲਿਨ ਇਲਾਕੇ ਵਿੱਚ ਬੁੱਧਵਾਰ ਸ਼ਾਮ ਵਾਪਰੇ ਭਿਆਨਕ ਇਮਾਰਤੀ ਹਾਦਸੇ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫਲੈਟਬੁਸ ਅਤੇ ਬੈਡਫੋਰਡ ਐਵੇਨਿਊ ਦੇ ਨੇੜੇ ਸਥਿਤ ਤਿੰਨ ਮੰਜ਼ਿਲਾ ਰਿਹਾਇਸੀ ਅਤੇ ਵਪਾਰਕ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ, ਜਦਕਿ 18 ਹੋਰ ਵਿਅਕਤੀ ਜ਼ਖ਼ਮੀ ਹੋਏ। ਮਿ੍ਰਤਕਾਂ ਵਿੱਚ ਦੋ ਉਸਾਰੀ ਮਜ਼ਦੂਰ ਵੀ ਸ਼ਾਮਲ ਸਨ। ਵੀਰਵਾਰ ਨੂੰ ਆਖਰੀ ਮਿ੍ਰਤਕ ਦੀ ਲਾਸ਼ ਮਿਲਣ ਤੋਂ ਬਾਅਦ ਬਚਾਅ ਕਾਰਜ ਮੁਕੰਮਲ ਐਲਾਨ ਦਿੱਤੇ ਗਏ। ਇਹ ਹਾਦਸਾ ਸ਼ਾਮ ਕਰੀਬ 4 ਵਜੇ 1321 6 1 ਵਿਖੇ ਵਾਪਰਿਆ। ਲਗਭਗ 96 ਸਾਲ ਪੁਰਾਣੀ ਇਸ ਇਮਾਰਤ ਦੀ ਹੇਠਲੀ ਮੰਜ਼ਿਲ ਉੱਤੇ ਵਪਾਰਕ ਅਦਾਰਾ ਸੀ, ਜਦਕਿ ਉੱਪਰਲੀਆਂ ਮੰਜ਼ਿਲਾਂ ਉੱਤੇ ਰਿਹਾਇਸ਼ੀ ਅਪਾਰਟਮੈਂਟ ਸਨ। ਇਮਾਰਤ ਦਾ ਵੱਡਾ ਹਿੱਸਾ ਨਾਲ ਲੱਗਦੀ ੨੬੨੫ 2 1 ਦੀ ਉਸਾਰੀ ਵਾਲੀ ਜਗ੍ਹਾ ਉੱਤੇ ਕੀਤੀ ਗਈ ਡੂੰਘੀ ਖੁਦਾਈ ਵਿੱਚ ਜਾ ਡਿੱਗਿਆ।
ਹਾਦਸੇ ਤੋਂ ਤੁਰੰਤ ਬਾਅਦ ਨਿਊਯਾਰਕ ਫ਼ਾਇਰ ਡਿਪਾਰਟਮੈਂਟ, ਪੁਲਿਸ ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ। ਕਰੀਬ 250 ਫ਼ਾਇਰ ਫ਼ਾਈਟਰਾਂ ਅਤੇ ਐਮਰਜੈਂਸੀ ਕਰਮਚਾਰੀਆਂ ਨੇ ਮਲਬੇ ਹੇਠ ਫ਼ਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤੇ। ਮਲਬੇ ਦੀ ਅਸਥਿਰ ਹਾਲਤ ਕਾਰਨ ਰਾਹਤ ਕਾਰਜ ਬੇਹੱਦ ਖ਼ਤਰਨਾਕ ਸਨ। ਇਸ ਹਾਦਸੇ ਦੇ ਕਾਰਨਾਂ ਬਾਰੇ ਸਭ ਤੋਂ ਵੱਡਾ ਸਵਾਲ ਨਾਲ ਲੱਗਦੀ ਉਸਾਰੀ ਵਾਲੀ ਜਗ੍ਹਾ ਉੱਤੇ ਚੱਲ ਰਹੀ ਡੂੰਘੀ ਖੁਦਾਈ ਨੂੰ ਲੈ ਕੇ ਉੱਠ ਰਿਹਾ ਹੈ। ਉਪਲਬਧ ਉਸਾਰੀ ਦਸਤਾਵੇਜ਼ਾਂ ਅਨੁਸਾਰ ਇਸ ਜਗ੍ਹਾ ਉੱਤੇ 15 ਫੁੱਟ ਤੋਂ ਵੱਧ ਡੂੰਘਾਈ ਤੱਕ ਖੁਦਾਈ ਦੀ ਯੋਜਨਾ ਸੀ। ਹਾਦਸੇ ਸਮੇਂ ਵੀ ਉੱਥੇ ਖੁਦਾਈ ਦਾ ਕੰਮ ਚੱਲ ਰਿਹਾ ਸੀ। ਉਸਾਰੀ ਸੁਰੱਖਿਆ ਮਾਹਿਰਾਂ ਅਨੁਸਾਰ ਪੁਰਾਣੀਆਂ ਇਮਾਰਤਾਂ ਦੇ ਬਿਲਕੁਲ ਨਾਲ ਡੂੰਘੀ ਖੁਦਾਈ ਕਰਦੇ ਸਮੇਂ ਉਨ੍ਹਾਂ ਦੀ ਨੀਂਹ ਅਤੇ ਆਲੇ-ਦੁਆਲੇ ਦੀ ਮਿੱਟੀ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਮਕਸਦ ਲਈ ਵਿਸ਼ੇਸ਼ ਸਹਾਰਾ ਪ੍ਰਣਾਲੀਆਂ, ਜਿਨ੍ਹਾਂ ਨੂੰ ਇੰਜੀਨੀਅਰਿੰਗ ਦੀ ਭਾਸ਼ਾ ਵਿੱਚ  ਅਤੇ ” ਕਿਹਾ ਜਾਂਦਾ ਹੈ, ਵਰਤੀਆਂ ਜਾਂਦੀਆਂ ਹਨ। ਜੇਕਰ ਅਜਿਹੀਆਂ ਪ੍ਰਣਾਲੀਆਂ ਦੀ ਡਿਜ਼ਾਈਨ ਜਾਂ ਉਸਾਰੀ ਵਿੱਚ ਕੋਈ ਕਮੀ ਰਹਿ ਜਾਵੇ ਤਾਂ ਨਾਲ ਖੜ੍ਹੀ ਇਮਾਰਤ ਦੀ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਜਾਂਚ ਅਧਿਕਾਰੀਆਂ ਨੇ ਅਜੇ ਇਹ ਪੁਸ਼ਟੀ ਨਹੀਂ ਕੀਤੀ ਕਿ ਇਸ ਹਾਦਸੇ ਵਿੱਚ ਅਜਿਹੀ ਕੋਈ ਕਮੀ ਸੀ।   
ਇਸ ਮਾਮਲੇ ਦਾ ਇੱਕ ਹੋਰ ਗੰਭੀਰ ਪਹਿਲੂ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਬਿਲਡਿੰਗਜ ਦੇ ਪੁਰਾਣੇ ਰਿਕਾਰਡਾਂ ਨਾਲ ਜੁੜਿਆ ਹੋਇਆ ਹੈ। ਰਿਪੋਰਟਾਂ ਅਨੁਸਾਰ ਅਪ੍ਰੈਲ 2026 ਵਿੱਚ ਨਾਲ ਲੱਗਦੀ ਉਸਾਰੀ ਵਾਲੀ ਜਗ੍ਹਾ ਉੱਤੇ ਕੰਮ ਰੋਕਣ ਦੇ ਹੁਕਮਾਂ ਦੀ ਉਲੰਘਣਾ ਸਬੰਧੀ ਕਾਰਵਾਈ ਕੀਤੀ ਗਈ ਸੀ। ਰਿਕਾਰਡਾਂ ਵਿੱਚ ਇਹ ਮਾਮਲਾ ਬਾਅਦ ਵਿੱਚ ਨਿਪਟਾਇਆ ਹੋਇਆ ਦਰਜ ਕੀਤਾ ਗਿਆ। ਹੁਣ ਜਾਂਚ ਦੌਰਾਨ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪੁਰਾਣੀਆਂ ਉਲੰਘਣਾਵਾਂ ਦਾ ਮੌਜੂਦਾ ਹਾਦਸੇ ਨਾਲ ਕੋਈ ਸਬੰਧ ਸੀ ਜਾਂ ਨਹੀਂ। ਇਸ ਤੋਂ ਇਲਾਵਾ ਕੁਝ ਸਥਾਨਕ ਵਸਨੀਕਾਂ ਨੇ ਉਸਾਰੀ ਕਾਰਜ ਦੌਰਾਨ ਕੰਬਣ ਅਤੇ ਇਮਾਰਤ ਵਿੱਚ ਤਰੇੜਾਂ ਪੈਣ ਸਬੰਧੀ ਚਿੰਤਾਵਾਂ ਪ੍ਰਗਟ ਕੀਤੀਆਂ ਸਨ। ਜਾਂਚ ਏਜੰਸੀਆਂ ਲਈ ਇਹ ਜਾਣਨਾ ਮਹੱਤਵਪੂਰਨ ਹੋਵੇਗਾ ਕਿ ਅਜਿਹੀਆਂ ਸ਼ਿਕਾਇਤਾਂ ਉੱਤੇ ਸਮੇਂ ਸਿਰ ਕੀ ਕਾਰਵਾਈ ਕੀਤੀ ਗਈ ਸੀ।  ਨਿਊਯਾਰਕ ਸਿਟੀ ਦੇ ਬਿਲਡਿੰਗਜ਼ ਕਮਿਸ਼ਨਰ ਅਹਿਮਦ ਤਿਗਾਨੀ ਅਨੁਸਾਰ ਸਬੰਧਤ ਜਗ੍ਹਾ ਉੱਤੇ ਤਿੰਨ ਮੰਜ਼ਿਲਾ ਇਮਾਰਤ ਬਣਾਉਣ ਦੀ ਮਨਜ਼ੂਰੀ ਸੀ, ਜਦਕਿ ਨੌਂ ਮੰਜ਼ਿਲਾ ਇਮਾਰਤ ਬਣਾਉਣ ਦੀ ਨਵੀਂ ਤਜਵੀਜ਼ ਅਜੇ ਮਨਜ਼ੂਰੀ ਦੀ ਪ੍ਰਕਿਰਿਆ ਵਿੱਚ ਸੀ। ਇਸ ਖੁਲਾਸੇ ਤੋਂ ਬਾਅਦ ਉਸਾਰੀ ਦੇ ਨਕਸ਼ਿਆਂ, ਮਨਜ਼ੂਰੀਆਂ ਅਤੇ ਮੌਕੇ ਉੱਤੇ ਕੀਤੇ ਜਾ ਰਹੇ ਕੰਮ ਦੀ ਜਾਂਚ ਹੋਰ ਵੀ ਮਹੱਤਵਪੂਰਨ ਬਣ ਗਈ ਹੈ। ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਨੇ ਇਸ ਹਾਦਸੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਨੇ ਹਾਦਸੇ ਨਾਲ ਸਬੰਧਤ ਉਸਾਰੀ ਕੰਪਨੀਆਂ ਦੇ ਲਗਭਗ 100 ਹੋਰ ਪ੍ਰਾਜੈਕਟਾਂ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਮੇਅਰ ਨੇ ਭਰੋਸਾ ਦਿੱਤਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਜੇਕਰ ਕਿਸੇ ਪੱਧਰ ਉੱਤੇ ਲਾਪਰਵਾਹੀ ਜਾਂ ਕਾਨੂੰਨੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰੀ ਤੈਅ ਕੀਤੀ ਜਾਵੇਗ। 
ਕੀ ਨਿਊਯਾਰਕ ਦੀਆਂ ਪੁਰਾਣੀਆਂ ਇਮਾਰਤਾਂ ਸੁਰੱਖਿਅਤ ਹਨ?
ਇਸ ਹਾਦਸੇ ਨੇ ਨਿਊਯਾਰਕ ਵਰਗੇ ਸੰਘਣੀ ਆਬਾਦੀ ਵਾਲੇ ਮਹਾਂਨਗਰ ਵਿੱਚ ਪੁਰਾਣੀਆਂ ਇਮਾਰਤਾਂ ਦੇ ਨੇੜੇ ਹੋ ਰਹੀ ਨਵੀਂ ਉਸਾਰੀ ਦੀ ਸੁਰੱਖਿਆ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਖਾਸ ਤੌਰ ਉੱਤੇ ਜਿੱਥੇ ਪੁਰਾਣੀਆਂ ਰਿਹਾਇਸ਼ੀ ਇਮਾਰਤਾਂ ਦੇ ਨਾਲ ਨਵੇਂ ਬਹੁਮੰਜ਼ਿਲਾ ਪ੍ਰਾਜੈਕਟ ਬਣਾਏ ਜਾ ਰਹੇ ਹਨ, ਉੱਥੇ ਨੀਂਹ ਦੀ ਸੁਰੱਖਿਆ, ਮਿੱਟੀ ਦੀ ਜਾਂਚ, ਇੰਜੀਨੀਅਰਿੰਗ ਨਿਗਰਾਨੀ ਅਤੇ ਨਿਯਮਤ ਇੰਸਪੈਕਸ਼ਨ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਇਸ ਦੁਖਦਾਈ ਹਾਦਸੇ ਨੇ ਅੱਠ ਪਰਿਵਾਰਾਂ ਤੋਂ ਉਨ੍ਹਾਂ ਦੇ ਆਪਣੇ ਖੋਹ ਲਏ ਹਨ। ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਇਹ ਹਾਦਸਾ ਰੋਕਿਆ ਜਾ ਸਕਦਾ ਸੀ ਅਤੇ ਕੀ ਪਹਿਲਾਂ ਸਾਹਮਣੇ ਆਏ ਖ਼ਤਰੇ ਦੇ ਸੰਕੇਤਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ? ਫ਼ਿਲਹਾਲ ਹਾਦਸੇ ਦਾ ਅੰਤਿਮ ਕਾਰਨ ਸਾਹਮਣੇ ਨਹੀਂ ਆਇਆ। ਨਿਊਯਾਰਕ ਸਿਟੀ ਦਾ ਡਿਪਾਰਟਮੈਂਟ ਆਫ ਬਿਲਡਿੰਗਜ਼ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ। ਜਾਂਚ ਦੇ ਨਤੀਜੇ ਹੀ ਸਪੱਸ਼ਟ ਕਰਨਗੇ ਕਿ ਇਹ ਹਾਦਸਾ ਉਸਾਰੀ ਸਬੰਧੀ ਲਾਪਰਵਾਹੀ, ਢਾਂਚਾਗਤ ਕਮਜ਼ੋਰੀ ਜਾਂ ਹੋਰ ਕਿਸੇ ਤਕਨੀਕੀ ਕਾਰਨ ਕਰਕੇ ਵਾਪਰਿਆ ਸੀ।