ਨਊਯਾਰਕ, 11 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਕੁਈਨਜ਼ ਬੋਰੋ ਅਧੀਨ ਪੈਂਦੇ ਸਾਊਥ ਜਮੈਕਾ ਇਲਾਕੇ ਵਿੱਚ ਬੁੱਧਵਾਰ ਤੜਕੇ ਇੱਕ 13 ਸਾਲਾ ਬੱਚੇ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਬੱਚਾ ਦੁਕਾਨ ਵੱਲ ਜਾ ਰਿਹਾ ਸੀ, ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਬੱਚੇ ਦੀ ਪਿੱਠ ਅਤੇ ਖੱਬੇ ਹੱਥ ਵਿੱਚ ਲੱਗੀਆਂ। ਖੁਸ਼ਕਿਸ਼ਮਤੀ ਨਾਲ ਹਸਪਤਾਲ ਵਿੱਚ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 11 ਨਵੰਬਰ ਨੂੰ ਰਾਤ ਕਰੀਬ 12:30 ਵਜੇ ਅਤੇ 145 ਦੇ ਨੇੜੇ ਵਾਪਰੀ। ਮੁੱਢਲੀ ਜਾਂਚ ਮੁਤਾਬਕ ਬੱਚਾ ਕਰੀਬ ਦੋ ਘੰਟੇ ਪਹਿਲਾਂ ਆਪਣੇ ਪਿਤਾ ਨੂੰ ਦੁਕਾਨ ਜਾਣ ਬਾਰੇ ਦੱਸ ਕੇ ਘਰੋਂ ਨਿਕਲਿਆ ਸੀ।
ਜਦੋਂ ਉਹ ਸੜ੍ਹਕ ਉੱਤੇ ਪਹੁੰਚਿਆ ਤਾਂ ਕਾਲੇ ਕੱਪੜੇ ਪਹਿਨੇ ਇੱਕ ਸ਼ੱਕੀ ਵਿਅਕਤੀ ਨੇ ਉਸ ਦੇ ਨੇੜੇ ਆ ਕੇ ਕਈ ਗੋਲੀਆਂ ਚਲਾਈਆਂ। ਹਮਲੇ ਤੋਂ ਬਾਅਦ ਸ਼ੱਕੀ ਵਿਅਕਤੀ 145 ਉੱਤੇ ਉੱਤਰ ਵੱਲ ਪੈਦਲ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨਿਊਯਾਰਕ ਪੁਲਿਸ ਦੇ 113ਵੇਂ ਪ੍ਰੀਸੈਂਟ (ਥਾਣਾ) ਦੇ ਅਧਿਕਾਰੀ ਅਤੇ ਐਮਰਜੈਂਸੀ ਮੈਡੀਕਲ ਟੀਮ ਮੌਕੇ ਉੱਤੇ ਪਹੁੰਚੇ। ਜ਼ਖ਼ਮੀ ਬੱਚੇ ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਸੂਤਰਾਂ ਨੂੰ ਸ਼ੱਕ ਹੈ ਕਿ ਬੱਚੇ ਉੱਤੇ ਹਮਲਾ ਬਿਨਾਂ ਕਿਸੇ ਉਕਸਾਵੇ ਦੇ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲੇ ਦਾ ਅਸਲ ਕਾਰਨ ਨਿਰਧਾਰਤ ਨਹੀਂ ਕੀਤਾ। ਇਸ ਮਾਮਲੇ ਵਿੱਚ ਖਬਰ ਪ੍ਰਕਾਸ਼ਿਤ ਹੋਣ ਤੱਕ ਕਿਸੇ ਦੀ ਗਿ੍ਰਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ। ਜਾਂਚ ਅਧਿਕਾਰੀ ਹਮਲਾਵਰ ਦੀ ਪਛਾਣ ਕਰਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ।
ਇਸ ਘਟਨਾ ਨਾਲ ਜੁੜਿਆ ਇੱਕ ਹੋਰ ਗੰਭੀਰ ਪਹਿਲੂ ਵੀ ਸਾਹਮਣੇ ਆਇਆ ਹੈ ਜਿਸ ਅਨੁਸਾਰ ਜਿਸ ਮਕਾਨ ਦੇ ਨੇੜੇ ਬੱਚਾ ਜ਼ਖ਼ਮੀ ਹਾਲਤ ਵਿੱਚ ਮਿਲਿਆ, ਉਹ ਕਥਿਤ ਤੌਰ ਉੱਤੇ ਖਾਲੀ ਪਿਆ ਮਕਾਨ ਹੈ। ਇਸੇ ਪਤੇ ਉੱਤੇ 1 ਸਤੰਬਰ 2026 ਨੂੰ ਪੁਲਿਸ ਨੇ ਇੱਕ 31 ਸਾਲਾ ਔਰਤ ਨੂੰ ਚਾਕੂ ਦੇ ਕਈ ਜ਼ਖ਼ਮਾਂ ਨਾਲ ਪਾਇਆ ਸੀ। ਉਸ ਔਰਤ ਨੂੰ ਮੌਕੇ ਉੱਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ ਸੀ। ਹਾਲਾਂਕਿ ਦੋਵਾਂ ਘਟਨਾਵਾਂ ਵਿਚਕਾਰ ਕਿਸੇ ਸਬੰਧ ਦੀ ਪੁਸ਼ਟੀ ਨਹੀਂ ਹੋਈ।
ਸਥਾਨਕ ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ 8 ਨਵੰਬਰ 2026 ਤੱਕ 113ਵੇਂ ਪੁਲਿਸ ਪ੍ਰੀਸੈਂਟ (ਥਾਣਾ) ਵਿੱਚ ਇਸ ਸਾਲ ਗੋਲੀਬਾਰੀ ਦੀਆਂ ਸੱਤ ਘਟਨਾਵਾਂ ਦਰਜ ਹੋਈਆਂ ਸਨ, ਜਦਕਿ ਪਿਛਲੇ ਸਾਲ ਇਸੇ ਸਮੇਂ ਤੱਕ ਦਸ ਘਟਨਾਵਾਂ ਦਰਜ ਹੋਈਆਂ ਸਨ। ਅੰਕੜਿਆਂ ਵਿੱਚ ਕਮੀ ਦੇ ਬਾਵਜੂਦ 13 ਸਾਲਾ ਬੱਚੇ ਉੱਤੇ ਹੋਇਆ ਇਹ ਹਮਲਾ ਨਾਬਾਲਗਾਂ ਦੀ ਸੁਰੱਖਿਆ ਅਤੇ ਹਥਿਆਰਬੰਦ ਹਿੰਸਾ ਦੀ ਰੋਕਥਾਮ ਬਾਰੇ ਮਹੱਤਵਪੂਰਨ ਸਵਾਲ ਖੜ੍ਹੇ ਕਰਦਾ ਹੈ। ਫ਼ਿਲਹਾਲ ਬੱਚੇ ਦੀ ਜਾਨ ਨੂੰ ਤੁਰੰਤ ਖਤਰਾ ਨਾ ਹੋਣ ਦੀ ਖ਼ਬਰ ਰਾਹਤ ਦੇਣ ਵਾਲੀ ਹੈ, ਪਰ ਪੁਲਿਸ ਲਈ ਹਮਲਾਵਰ ਦੀ ਪਛਾਣ ਕਰਨਾ ਅਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣਾ ਅਹਿਮ ਚੁਣੌਤੀ ਬਣਿਆ ਹੋਇਆ ਹੈ।
ਪੁਲਿਸ ਵੱਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ
ਨਿਊਯਾਰਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਗੋਲੀਬਾਰੀ ਸਬੰਧੀ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 1-800-577-8477 ਉੱਤੇ ਸੰਪਰਕ ਜ਼ਰੂਰ ਕਰੇ। ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
.jpg)
.jpg)
.jpg)
.jpg)















































.jpg)











.jpg)








.jpg)




























.jpg)


