ਨਾਬਾਲਗ ਬੱਚੀਆਂ ਨਾਲ ਸਬੰਧਤ ਅਸ਼ਲੀਲ ਸਮੱਗਰੀ ਰੱਖਣ ਦੇ ਲੱਗੇ ਦੋਸ਼
ਵਾਸਸ਼ਿੰਗਟਨ/ਨਿਊਯਾਰਕ, 7 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਬਿ੍ਰਟੇਨ ਦੇ ਪਿ੍ਰੰਸ ਹੈਰੀ ਦੀ ਪਤਨੀ ਅਤੇ ਡਚੈੱਸ ਆਫ ਸਸੈਕਸ ਮੇਘਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਸੀਨੀਅਰ ਨੂੰ ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਸੰਘੀ ਅਧਿਕਾਰੀਆਂ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਨਾਬਾਲਗ ਬੱਚੀਆਂ ਨਾਲ ਸਬੰਧਤ ਅਸ਼ਲੀਲ ਤਸਵੀਰਾਂ ਰੱਖਣ ਦੇ ਦੋਸ਼ ਹੇਠ ਇੱਕ ਸੰਘੀ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਦੇ ਕੈਲੀਫ਼ੋਰਨੀਆ ਦੇ ਸੈਂਟਰਲ ਡਿਸਟਿ੍ਰਕਟ ਅਟਾਰਨੀ ਦਫ਼ਤਰ ਵੱਲੋਂ 6 ਨਵੰਬਰ ਨੂੰ ਜਾਰੀ ਬਿਆਨ ਅਨੁਸਾਰ 82 ਸਾਲਾ ਥਾਮਸ ਮਾਰਕਲ ਨੂੰ ਫਲੋਰੀਡਾ ਦੇ ਲੇਕਲੈਂਡ ਤੋਂ ਗਿ੍ਰਫਤਾਰ ਕੀਤਾ ਗਿਆ। ਉਨ੍ਹਾਂ ਉੱਤੇ ਬਾਲ ਅਸ਼ਲੀਲ ਸਮੱਗਰੀ ਰੱਖਣ ਦਾ ਇੱਕ ਦੋਸ਼ ਲਗਾਇਆ ਗਿਆ ਹੈ।
ਅਧਿਕਾਰੀਆਂ ਅਨੁਸਾਰ ਐੱਫ.ਬੀ.ਆਈ. ਵੱਲੋਂ ਲਾਸ ਏਂਜਲਸ ਇਲਾਕੇ ਵਿੱਚ ਸਥਿਤ ਦੋ ਸਟੋਰੇਜ ਯੂਨਿਟਾਂ ਦੀ ਤਲਾਸ਼ੀ ਲਈ ਗਈ। ਇਹ ਯੂਨਿਟ ਥਾਮਸ ਮਾਰਕਲ ਨੇ ਸਾਲ 2008 ਤੋਂ ਕਿਰਾਏ ’ਤੇ ਲਏ ਹੋਏ ਸਨ। ਤਲਾਸ਼ੀ ਦੌਰਾਨ ਲਗਭਗ 78 ਵਸਤੂਆਂ ਜਬਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਲਾਈਡਾਂ, ਫ਼ਿਲਮ ਨੈਗੇਟਿਵ ਅਤੇ ਕਿਤਾਬਾਂ ਸ਼ਾਮਲ ਹਨ। ਫੈੱਡਰਲ ਜਾਂਚਕਰਤਾਵਾਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਸ਼ਿਕਾਇਤ ਅਨੁਸਾਰ ਕੁਝ ਤਸਵੀਰਾਂ ਵਿੱਚ ਇੱਕ ਬਾਲਗ ਵਿਅਕਤੀ ਨਾਬਾਲਗ ਬੱਚੀਆਂ ਨਾਲ ਦਿਖਾਈ ਦਿੰਦਾ ਹੈ। ਇੱਕ ਗਵਾਹ ਨੇ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਪਛਾਣ ਥਾਮਸ ਮਾਰਕਲ ਵਜੋਂ ਕੀਤੀ ਹੈ। ਅਮਰੀਕੀ ਅਟਾਰਨੀ ਦਫ਼ਤਰ ਦੇ ਅਧਿਕਾਰੀ ਬਿਲ ਐਸਲੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਦੋਸ਼ ਹਨ ਅਤੇ ਮਾਮਲੇ ਦੀ ਕਾਨੂੰਨ ਅਨੁਸਾਰ ਪੂਰੀ ਪੈਰਵੀ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਫ਼ਿਲੀਪੀਨਜ਼ ਵਿੱਚ ਥਾਮਸ ਮਾਰਕਲ ਦੇ ਸਮਾਨ ਵਿੱਚੋਂ ਕਥਿਤ ਤੌਰ ’ਤੇ ਅਜਿਹੀ ਸਮੱਗਰੀ ਮਿਲਣ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਅਮਰੀਕੀ ਜਾਂਚ ਏਜੰਸੀਆਂ ਨੇ ਲਾਸ ਏਂਜਲਸ ਵਿੱਚ ਸਟੋਰੇਜ ਯੂਨਿਟਾਂ ਦੀ ਜਾਂਚ ਕੀਤੀ।
ਅਦਾਲਤ ਵਿੱਚ ਪੇਸ਼ੀ ਅਤੇ ਅਗਲੀ ਕਾਰਵਾਈ
ਗਿ੍ਰਫ਼ਤਾਰੀ ਤੋਂ ਬਾਅਦ ਥਾਮਸ ਮਾਰਕਲ ਨੂੰ ਟੈਂਪਾ ਦੀ ਫੈੱਡਰਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਅਨੁਸਾਰ ਉਨ੍ਹਾਂ ਨੂੰ ਇਲੈਕਟ੍ਰਾਨਿਕ ਨਿਗਰਾਨੀ ਸਮੇਤ ਕੁਝ ਸ਼ਰਤਾਂ ਅਧੀਨ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਅਦਾਲਤੀ ਕਾਰਵਾਈ ਨੂੰ ਸਮਝਣ ਦੀ ਸਮਰੱਥਾ ਦਾ ਮੁੱਲਾਂਕਣ ਕਰਨ ਲਈ ਡਾਕਟਰੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਜੇਕਰ ਉਹ ਅਦਾਲਤ ਵਿੱਚ ਦੋਸ਼ੀ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ 20 ਸਾਲ ਦੀ ਫੈੱਡਰਲ ਕੈਦ ਹੋ ਸਕਦੀ ਹੈ। ਇਸ ਮਾਮਲੇ ਨੂੰ ਲੈ ਕੇ ਮੇਘਨ ਮਾਰਕਲ ਨੇ ਪਹਿਲਾਂ ਵੀ ਡੂੰਘੀ ਚਿੰਤਾ ਅਤੇ ਦੁੱਖ ਪ੍ਰਗਟਾਇਆ ਸੀ। ਉਨ੍ਹਾਂ ਕਿਹਾ ਸੀ ਕਿ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੀ ਉਨ੍ਹਾਂ ਨੇ ਆਪਣੇ ਪਿਤਾ ਤੋਂ ਦੂਰੀ ਬਣਾਈ ਰੱਖੀ ਹੈ। ਜ਼ਿਕਰਯੋਗ ਹੈ ਕਿ ਥਾਮਸ ਮਾਰਕਲ ਅਤੇ ਉਨ੍ਹਾਂ ਦੀ ਧੀ ਮੇਘਨ ਵਿਚਕਾਰ ਲੰਮੇ ਸਮੇਂ ਤੋਂ ਪਰਿਵਾਰਕ ਸਬੰਧ ਠੀਕ ਨਹੀਂ ਰਹੇ।
.jpg)
.jpg)
.jpg)

.jpg)














































.jpg)










.jpg)









.jpg)




























.jpg)


