ਵਾਸ਼ਿੰਗਟਨ, 5 ਨਵੰਬਰ (ਅਰਜਨ ਰਿਆੜ, ਧੀਰਜ ਨਿਊਯਾਰਕ)- ਅਮਰੀਕਾ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਦੇ ਪ੍ਰਗਤੀਸ਼ੀਲ ਆਗੂ ਅਬਦੁਲ ਅਲ-ਸਈਦ ਨੇ ਮਿਸ਼ੀਗਨ ਸੂਬੇ ਤੋਂ ਅਮਰੀਕੀ ਸੈਨੇਟ ਦੀ ਚੋਣ ਜਿੱਤ ਕੇ ਦੇਸ਼ ਦੇ ਇਤਿਹਾਸ ਵਿੱਚ ਪਹਿਲੇ ਮੁਸਲਿਮ ਸੈਨੇਟਰ ਬਣਨ ਦਾ ਮਾਣ ਹਾਸਲ ਕੀਤਾ ਹੈ। ਅਬਦੁਲ ਅਲ-ਸਈਦ ਨੇ ਰਿਪਬਲਿਕਨ ਪਾਰਟੀ ਦੇ ਸਾਬਕਾ ਕਾਂਗਰਸਮੈਨ ਮਾਈਕ ਰੋਜਰਜ਼ ਨੂੰ ਹਰਾਇਆ। ਇਸ ਜਿੱਤ ਨਾਲ ਉਨ੍ਹਾਂ ਨੇ ਨਾ ਸਿਰਫ਼ ਆਪਣੀ ਪਾਰਟੀ ਲਈ ਮਹੱਤਵਪੂਰਨ ਸੀਟ ਬਰਕਰਾਰ ਰੱਖੀ, ਸਗੋਂ ਅਮਰੀਕੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਵੀ ਰਚਿਆ ਹੈ। ਇਹ ਜਿੱਤ 3 ਨਵੰਬਰ ਨੂੰ ਹੋਈਆਂ 2026 ਦੀਆਂ ਮੱਧਕਾਲੀ ਚੋਣਾਂ ਦੌਰਾਨ ਦਰਜ ਕੀਤੀ ਗਈ। 42 ਸਾਲਾ ਅਬਦੁਲ ਅਲ-ਸਈਦ ਮਿਸ਼ੀਗਨ ਨਾਲ ਸਬੰਧਿਤ ਹਨ। ਉਹ ਪਹਿਲਾਂ ਜਨਤਕ ਸਿਹਤ ਵਿਭਾਗ ਵਿੱਚ ਉੱਚ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਮਿਸਰ ਤੋਂ ਅਮਰੀਕਾ ਆ ਕੇ ਵੱਸੇ ਸਨ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ, ਮੈਡੀਕੇਅਰ ਫਾਰ ਆਲ ਦੀ ਨੀਤੀ ਲਾਗੂ ਕਰਨ ਅਤੇ ਰਾਜਨੀਤੀ ਵਿੱਚ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਪੈਸੇ ਦੇ ਪ੍ਰਭਾਵ ਨੂੰ ਘਟਾਉਣ ਵਰਗੇ ਮੁੱਦਿਆਂ ਨੂੰ ਪ੍ਰਮੁੱਖਤਾ ਦਿੱਤੀ। ਅਲ-ਸਈਦ ਨੇ ਵਾਸ਼ਿੰਗਟਨ ਦੀ ਰਵਾਇਤੀ ਰਾਜਨੀਤਿਕ ਕਾਰਜਸ਼ੈਲੀ ਵਿੱਚ ਤਬਦੀਲੀ ਲਿਆਉਣ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇਣ ਦਾ ਵਾਅਦਾ ਕੀਤਾ ਸੀ। ਚੋਣ ਮੁਹਿੰਮ ਦੌਰਾਨ ਅਬਦੁਲ ਅਲ-ਸਈਦ ਨੂੰ ਕਈ ਰਾਜਨੀਤਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਧਰਮ ਅਤੇ ਇਜ਼ਰਾਈਲ ਸਬੰਧੀ ਵਿਚਾਰਾਂ ਨੂੰ ਲੈ ਕੇ ਸਵਾਲ ਉਠਾਏ ਗਏ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਪਣੀ ਮੁਹਿੰਮ ਨੂੰ ਸਿਹਤ ਸੇਵਾਵਾਂ, ਮਹਿੰਗਾਈ ਅਤੇ ਆਮ ਲੋਕਾਂ ਦੀ ਆਰਥਿਕ ਸਥਿਤੀ ਵਰਗੇ ਮੁੱਦਿਆਂ ’ਤੇ ਕੇਂਦਰਿਤ ਰੱਖਿਆ। ਦੂਜੇ ਪਾਸੇ, ਮਾਈਕ ਰੋਜਰਜ਼ ਨੂੰ ਰਾਸਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਆਗੂਆਂ ਦਾ ਸਮਰਥਨ ਪ੍ਰਾਪਤ ਸੀ। ਇਸ ਦੇ ਬਾਵਜੂਦ ਅਲ-ਸਈਦ ਨੇ ਚੋਣ ਜਿੱਤ ਲਈ।
ਅਮਰੀਕੀ ਮੁਸਲਿਮ ਭਾਈਚਾਰੇ ਲਈ ਇਤਿਹਾਸਕ ਪਲ
ਅਬਦੁਲ ਅਲ-ਸਈਦ ਦੀ ਜਿੱਤ ਨੂੰ ਅਮਰੀਕਾ ਦੇ ਮੁਸਲਿਮ ਭਾਈਚਾਰੇ ਲਈ ਇੱਕ ਇਤਿਹਾਸਕ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਉਹ ਅਮਰੀਕੀ ਸੈਨੇਟ ਵਿੱਚ ਪਹੁੰਚਣ ਵਾਲੇ ਪਹਿਲੇ ਮੁਸਲਿਮ ਵਿਅਕਤੀ ਹੋਣਗੇ। ਇਹ ਜਿੱਤ ਅਮਰੀਕਾ ਦੀ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਲੋਕਤੰਤਰੀ ਵਿਵਸਥਾ ਵਿੱਚ ਨੁਮਾਇੰਦਗੀ ਦੇ ਪੱਖੋਂ ਵੀ ਮਹੱਤਵਪੂਰਨ ਹੈ।
.jpg)
.jpg)
.jpg)
.jpg)















































.jpg)











.jpg)








.jpg)




























.jpg)


