ਮਾਨਸਾ, 5 ਨਵੰਬਰ (ਪੰਜਾਬੀ ਰਾਈਟਰ)- ਮਾਨਸਾ ਪੁਲਸ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਜੁੜਿਆ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੁਲਜ਼ਮ ਅਸ਼ਵਨੀ ਕੁਮਾਰ ਦੀ ਮੈਡੀਕਲ ਦੁਕਾਨ ਢਾਹੇ ਜਾਣ ਦੇ ਅਪਰਾਧ ਵਿਚ 1000 ਤੋਂ 1200 ਅਣਪਛਾਤੇ ਵਿਅਕਤੀਆਂ ਉੱਪਰ ਦਰਜ ਕੀਤਾ ਗਿਆ ਹੈ। ਐੱਫ.ਆਈ.ਆਰ. ਵਿਚ ਆਖਿਆ ਗਿਆ ਹੈ ਕਿ ਪਰਵਿੰਦਰ ਝੋਟਾ ਦੇ ਕਤਲ ਮਗਰੋਂ ਗੁੱਸੇ ਵਿਚ ਆਈ ਭੀੜ ਜਿਸ ਵਿਚ 1000-1200 ਅਣਪਛਾਤੇ ਵਿਅਕਤੀ ਸ਼ਾਮਲ ਸਨ, ਨੇ ਰਾਹ ਜਾਂਦੀ ਕਿਸੇ ਜੇ. ਸੀ. ਬੀ. ਦੇ ਨਾ ਮਲੂਮ ਡਰਾਈਵਰ ਨੂੰ ਰੋਕ ਕੇ ਆਪ ਹੀ ਜੇ.ਸੀ.ਬੀ. ਨਾਲ ਉਕਤ ਮੈਡੀਕਲ ਦੀ ਦੁਕਾਨ ਦੀ ਭੰਨ੍ਹ ਤੋੜ ਕਰਕੇ ਦੁਕਾਨ ਵਿਚ ਪਏ ਸਮਾਨ ਨੂੰ ਅੱਗ ਲਗਾ ਦਿੱਤੀ ਗਈ। ਭੜਕੀ ਭੀੜ ਵਿਚ ਆਏ ਨੌਜਵਾਨ ਜੋ ਬਾਹਰਲੇ ਵੱਖ-ਵੱਖ ਇਲਾਕਿਆਂ ਦੇ ਸਨ, ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਚੱਲਦੇ ਧਾਰਾ 326 (ਜੀ), 324 (5), 191 (2), 190 ਬੀ.ਐੱਨ.ਐੱਸ. ਦੇ ਤਹਿਤ ਦਰਜ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਜਿਹੜੇ ਤੱਤ ਸਾਹਮਣੇ ਆਉਣਗੇ, ਉਸ ਆਧਾਰ ’ਤੇ ਜੁਰਮ ਵਿਚ ਵਾਧਾ ਘਾਟਾ ਕੀਤਾ ਜਾ ਸਕਦਾ ਹੈ।
.jpg)

.jpg)
.jpg)
.jpg)














































.jpg)











.jpg)








.jpg)




























.jpg)


