ਨਿਊਯਾਰਕ, 3 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਐਤਵਾਰ ਨੂੰ ਹੋਈ ਨਿਊਯਾਰਕ ਸਿਟੀ ਮੈਰਾਥਨ ਦੌਰਾਨ ਇੱਕ 24 ਸਾਲਾ ਨੌਜਵਾਨ ਮਹਿਲਾ ਦੌੜਾਕ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿ੍ਰਤਕਾ ਦੀ ਪਛਾਣ ਰੇਚਲ ਆਪਾ ਵਜੋਂ ਹੋਈ ਹੈ। ਉਹ ਆਪਣੀ ਪਹਿਲੀ ਮੈਰਾਥਨ ਦੌੜ ਵਿੱਚ ਹਿੱਸਾ ਲੈ ਰਹੀ ਸੀ ਅਤੇ ਫਿਨਿਸ਼ ਲਾਈਨ ਤੋਂ ਮਹਿਜ਼ ਦੋ ਮੀਲ ਪਹਿਲਾਂ ਸੈਂਟਰਲ ਪਾਰਕ ਦੇ ਨੇੜੇ ਅਚਾਨਕ ਡਿੱਗ ਪਈ। ਨਿਊਯਾਰਕ ਰੋਡ ਰਨਰਜ਼ ਸੰਸਥਾ ਅਨੁਸਾਰ ਰੇਚਲ ਨੂੰ ਦੌੜ ਦੌਰਾਨ ਅਚਾਨਕ ਮੈਡੀਕਲ ਸਮੱਸਿਆ ਆਈ। ਘਟਨਾ ਤੋਂ ਬਾਅਦ ਇੱਕ ਰਾਹਗੀਰ ਵੱਲੋਂ ਤੁਰੰਤ ਸੀ.ਪੀ.ਆਰ. ਸ਼ੁਰੂ ਕੀਤੀ ਗਈ। ਇਸ ਉਪਰੰਤ ਮੈਰਾਥਨ ਦੇ ਮੈਡੀਕਲ ਸਟਾਫ਼ ਨੇ ਮੌਕੇ ’ਤੇ ਪਹੁੰਚ ਕੇ ਸੀ.ਪੀ.ਆਰ. ਜਾਰੀ ਰੱਖੀ ਅਤੇ ਦਿਲ ਦੀ ਧੜ੍ਹਕਣ ਮੁੜ ਚਾਲੂ ਕਰਨ ਲਈ ਡਿਫਿਬਿ੍ਰਲੇਟਰ ਦੀ ਵਰਤੋਂ ਵੀ ਕੀਤੀ। ਬਾਅਦ ਵਿੱਚ ਉਸ ਨੂੰ ਐਂਬੂਲੈਂਸ ਰਾਹੀਂ ਮਾਊਂਟ ਸਿਨਾਈ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਕਈ ਘੰਟੇ ਕੋਸ਼ਿਸ਼ਾਂ ਕੀਤੀਆਂ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮੀਡੀਆ ਰਿਪੋਰਟਾਂ ਅਨੁਸਾਰ ਰੇਚਲ ਆਪਾ ਪੈਨਸਿਲਵੇਨੀਆ ਦੀ ਰਹਿਣ ਵਾਲੀ ਸੀ ਅਤੇ ਬਕਨੈਲ ਯੂਨੀਵਰਸਿਟੀ ਦੀ ਸਾਬਕਾ ਡਿਵੀਜ਼ਨ-1 ਫੀਲਡ ਹਾਕੀ ਖਿਡਾਰਨ ਰਹਿ ਚੁੱਕੀ ਸੀ। ਉਹ ਆਪਣੇ ਮਰਹੂਮ ਦਾਦਾ ਦੀ ਯਾਦ ਵਿੱਚ ਪਾਰਕਿੰਸਨ ਰੋਗ ਸਬੰਧੀ ਖੋਜ ਲਈ ਫੰਡ ਇਕੱਠਾ ਕਰਨ ਵਾਸਤੇ ਇਸ ਮੈਰਾਥਨ ਵਿੱਚ ਦੌੜ ਰਹੀ ਸੀ। ਉਸ ਦੇ ਪਿਤਾ ਸਟੀਵ ਆਪਾ ਅਨੁਸਾਰ ਰੇਚਲ ਨੇ ਮੈਰਾਥਨ ਲਈ ਕਈ ਮਹੀਨਿਆਂ ਤੱਕ ਸਖ਼ਤ ਅਭਿਆਸ ਕੀਤਾ ਸੀ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਦੀ ਮੌਤ ਦਾ ਕਾਰਨ ਰੈਬਡੋਮਾਇਓਲਾਈਸਿਸ ਨਾਮਕ ਇੱਕ ਗੰਭੀਰ ਮੈਡੀਕਲ ਸਥਿਤੀ ਦੱਸਿਆ ਗਿਆ ਹੈ, ਜਿਸ ਵਿੱਚ ਮਾਸਪੇਸ਼ੀਆਂ ਦੇ ਟਿਸ਼ੂ ਤੇਜ਼ੀ ਨਾਲ ਟੁੱਟਣ ਲੱਗਦੇ ਹਨ ਅਤੇ ਇਸ ਨਾਲ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨਿਊਯਾਰਕ ਰੋਡ ਰਨਰਜ਼ ਸੰਸਥਾ ਨੇ ਰੇਚਲ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਪਰਿਵਾਰ, ਦੋਸਤਾਂ ਅਤੇ ਸਮੁੱਚੇ ਦੌੜਾਕ ਭਾਈਚਾਰੇ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਇਸ ਦੁਖਦਾਈ ਘਟਨਾ ਨੇ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਸਬੰਧੀ ਵੀ ਚਰਚਾ ਛੇੜ ਦਿੱਤੀ ਹੈ।
.jpg)
.jpg)
.jpg)

.jpg)














































.jpg)











.jpg)








.jpg)




























.jpg)


