ਓਟਵਾ ’ਚ ਪਾਰਲੀਮੈਂਟ ਹਿੱਲ ਸਥਿਤ ਇਕੱਠ 13 ਨਵੰਬਰ ਨੂੰ
ਓਟਵਾ, 2 ਨਵੰਬਰ (ਪੰਜਾਬੀ ਰਾਈਟਰ)- ਭਾਰਤ ਵਿੱਚ 1984 ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਵਾਪਰੇ ਸਿੱਖ ਨਸਲਕੁਸੀ ਕਾਂਡ ਦੀ ਦੁਖਦਾਈ ਯਾਦ ਵਿੱਚ ਬਰੈਂਪਟਨ ਸਿਟੀ ਕੌਂਸਲ ਦਫ਼ਤਰ ਦੇ ਝੰਡੇ ਇੱਕ ਹਫ਼ਤੇ ਲਈ ਅੱਧੇ ਝੁਕੇ ਰਹਿਣਗੇ। ਕੌਂਸਲ ਵੱਲੋਂ ਲਿਆ ਗਿਆ ਇਹ ਫ਼ੈਸਲਾ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਮੁਲਾਜ਼ਮਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਮਿ੍ਰਤਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 1 ਨਵੰਬਰ ਤੋਂ ਅੱਧੇ ਝੁਕਾਏ ਗਏ ਇਹ ਝੰਡੇ 7 ਨਵੰਬਰ ਤੱਕ ਅੱਧੇ ਹੀ ਝੁੱਲਣਗੇ। ਕਨੇਡਾ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਸ਼ੋਕ ਸਭਾਵਾਂ ਕਰਕੇ ਮਿ੍ਰਤਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਵੈਨਕੂਵਰ, ਸਰੀ, ਐਬਟਸਫੋਰਡ, ਪਿਕਰਿੰਗ, ਕੈਲਗਰੀ, ਰੀਜ਼ਾਈਨਾ ਅਤੇ ਓਟਾਵਾ ਸ਼ਾਮਲ ਹਨ। 13 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਓਟਾਵਾ ਵਿੱਚ ਪਾਰਲੀਮੈਂਟ ਹਿੱਲ ਕੋਲ ਸਿੱਖਾਂ ਦਾ ਇੱਕ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟੋਰਾਂਟੋ, ਬਰੈਂਪਟਨ ਅਤੇ ਆਸ-ਪਾਸ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਉਸ ਦਿਨ ਸੰਗਤ ਲਈ ਬੱਸਾਂ ਦਾ ਵਿਸੇਸ ਪ੍ਰਬੰਧ ਕੀਤਾ ਜਾਵੇਗਾ। ਆਯੋਜਕਾਂ ਵਿੱਚੋਂ ਇੱਕ, ਅਵਤਾਰ ਸਿੰਘ ਪੂਨੀਆ ਨੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵਾਪਰੇ ਭਿਆਨਕ ਕਤਲੇਆਮ ਦੀ ਜਾਣਕਾਰੀ ਨੂੰ ਜਿੱਥੇ ਗਲੋਬਲ ਪੱਧਰ ’ਤੇ ਪਹੁੰਚਾਇਆ ਜਾਵੇਗਾ, ਉੱਥੇ ਹੀ ਅਮਨ ਅਤੇ ਏਕਤਾ ਦਾ ਸੁਨੇਹਾ ਵੀ ਦਿੱਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਦੁਖਾਂਤਕ ਘਟਨਾ ਮੁੜ ਨਾ ਵਾਪਰ ਸਕੇ।
.jpg)
.jpg)
.jpg)
.jpg)















































.jpg)











.jpg)








.jpg)




























.jpg)


