ਮਾਨਸਾ ’ਚ ਪੁਲੀਸ ਵੱਲੋਂ ਜਬਰੀ ਲਾਸ਼ ਲਿਜਾਣ ਦਾ ਮਾਮਲਾ
ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਜਥੇਬੰਦੀਆਂ ਨੂੰ ਸੰਘਰਸ਼ ਵਿਚ ਸ਼ਾਮਲ ਹੋਣ ਲਈ ਕਿਹਾ
ਮਾਨਸਾ, 28 ਅਕਤੂਬਰ (ਪੰਜਾਬੀ ਰਾਈਟਰ)- ਮਾਨਸਾ ’ਚ ਪੁਲੀਸ ਜਬਰ ਖਿਲਾਫ਼ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਅੱਜ 28 ਅਕਤੂਬਰ ਨੂੰ ਪੰਜਾਬ ਭਰ ’ਚ ਪੁਲੀਸ ਥਾਣਿਆਂ ਅੱਗੇ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਵਲੋਂ ਸਭਨਾਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਮਿ੍ਰਤਕ ਨੌਜਵਾਨ ਦੀ ਲਾਸ਼ ਫੌਰੀ ਮਾਪਿਆਂ ਦੇ ਹਵਾਲੇ ਕਰਵਾਈ ਜਾਵੇ। ਯੂਨੀਅਨ ਦੀ ਮਾਨਸਾ ਬਲਾਕ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਧਰਨੇ ’ਚ ਵੀ ਭਲਕੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ’ਚ ਬੀ.ਕੇ.ਯੂ. ਏਕਤਾ (ਉਗਰਾਹਾਂ) ਦਾ ਜਥਾ ਮੂਹਰਲੀ ਕਤਾਰ ’ਚ ਡਟੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮਾਨਸਾ ਵਿੱਚ ਹਾਲਾਤ ਉਸ ਵੇਲੇ ਤਣਾਅਪੂਰਨ ਹੋ ਗਏ ਜਦੋਂ ਪਿੰਡ ਭੰਮੇ ਕਲਾਂ ਵਾਸੀ ਦਲਜੀਤ ਸਿੰਘ (32) ਪੁੱਤਰ ਜਰਨੈਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਮਗਰੋਂ ਉਸ ਦੀ ਲਾਸ਼ ਨੂੰ ਪੰਜਾਬ ਪੁਲੀਸ ਨੇ ਨਿਹੰਗ ਸਿੰਘਾਂ ਅਤੇ ਰੋਹ ਵਿੱਚ ਆਈਆਂ ਹੋਰ ਧਿਰਾਂ ਤੋਂ ਜਬਰਦਸਤੀ ਖੋਹ ਲਿਆ। ਨਿਹੰਗ ਸਿੰਘ ਅਤੇ ਹੋਰ ਲੋਕ ਇਸ ਲਾਸ਼ ਨੂੰ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਲੱਗੇ ਧਰਨੇ ’ਚ ਲਿਆ ਰਹੇ ਸਨ। ਪੁਲੀਸ ਨੇ ਲਾਸ਼ ਲਿਆ ਰਹੇ ਵਾਹਨਾਂ ਅੱਗੇ ਵੱਡੇ ਟਰਾਲੇ ਖੜ੍ਹੇ ਕਰ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਵੱਡੀ ਗਿਣਤੀ ਪੁਲੀਸ ਜਵਾਨਾਂ ਤੇ ਨਿਹੰਗਾਂ ਵਿਚਕਾਰ ਹੱਥੋਪਾਈ ਹੋ ਗਈ। ਇਸ ਤੋਂ ਪਹਿਲਾਂ ਪਿੰਡ ਭੰਮੇ ਕਲਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦਲਜੀਤ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਸੀ ਭੜਕ ਗਏ ਅਤੇ ਪਰਿਵਾਰ ਨੂੰ ਨਾਲ ਲੈ ਕੇ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਧਰਨਾ ਲਾ ਦਿੱਤਾ। ਇਹ ਗੱਲ ਪਰਵਿੰਦਰ ਸਿੰਘ ਦੇ ਪਿਤਾ ਅਤੇ ਮਾਨਸਾ ’ਚ ਚੱਲ ਰਹੇ ਮੋਰਚੇ ’ਚ ਮਿਲਣ ’ਤੇ ਉਹ ਉੱਥੋਂ 17 ਕਿਲੋਮੀਟਰ ਦੂਰ ਪਿੰਡ ਭੰਮੇ ਕਲਾਂ ਵੱਲ ਚੱਲ ਪਏ।
ਦੱਸਿਆ ਜਾਂਦਾ ਹੈ ਕਿ ਪਰਵਿੰਦਰ ਦੇ ਪਿਤਾ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਲਾਸ਼ ਨੂੰ ਮਾਨਸਾ ਧਰਨੇ ਵਿੱਚ ਲਿਆਉਣ ਲਈ ਜੈਕਾਰਾ ਛੱਡਿਆ ਗਿਆ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕੁੱਝ ਨਿਹੰਗ ਸਿੰਘਾਂ ਸਮੇਤ ਸੈਂਕੜੇ ਨੌਜਵਾਨ ਲਾਸ਼ ਲੈ ਕੇ ਮਾਨਸਾ ਲਈ ਚੱਲ ਪਏ ਤਾਂ ਉੱਥੇ ਮੌਕੇ ’ਤੇ ਮੌਜੂਦ ਐੱਸ.ਐੱਸ.ਪੀ. ਅਤੇ ਡੀ.ਐੱਸ.ਪੀ. ਨੇ ਤੁਰੰਤ ਹੋਰ ਫ਼ੋਰਸ ਮੰਗਵਾ ਲਈ ਤੇ ਰਮਦਿੱਤੇਵਾਲਾ ਚੌਂਕ ਵਿੱਚ ਟਰੱਕ ਅੱਗੇ ਲਾ ਕੇ ਲਾਸ਼ ਲਿਆ ਰਹੇ ਵਾਹਨਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਪੁਲੀਸ ਅਤੇ ਨੌਜਵਾਨਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਟਕਰਾਅ ਪੈਦਾ ਹੋ ਗਿਆ। ਜਦੋਂ ਨੌਜਵਾਨਾਂ ਨੇ ਪੁਲੀਸ ਨੂੰ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲੀਸ ਨੇ ਲਾਸ਼ ਖੋਹ ਲਈ ਅਤੇ ਅਣਦੱਸੀ ਥਾਂ ’ਤੇ ਲੈ ਗਈ ਜਦਕਿ ਨੌਜਵਾਨਾਂ ਅਤੇ ਨਿਹੰਗ ਸਿੰਘਾਂ ਨੂੰ ਜਬਰੀ ਗੱਡੀ ਵਿੱਚ ਸੁੱਟ ਲਿਆ।
ਜਾਣਕਾਰੀ ਮੁਤਾਬਕ ਪਿੰਡ ਭੰਮੇ ਕਲਾਂ ਦਾ ਦਲਜੀਤ ਸਿੰਘ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਮੰਗਲਵਾਰ ਸਵੇਰ ਉਸ ਨੇ ਆਪਣੀ ਧੀ ਨੂੰ ਸਕੂਲ ਜਾਣ ਲਈ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਵੈਨ ’ਚ ਚੜ੍ਹਾਇਆ ਅਤੇ ਉੱਥੋਂ ਹੀ ਕੁੱਝ ਵਿਅਕਤੀਆਂ ਨਾਲ ਕਿਤੇ ਚਲਾ ਗਿਆ। ਦੱਸਿਆ ਕਿ ਜਾ ਰਿਹਾ ਹੈ ਕਿ ਉਸਨੇ ਅਤੇ ਹੋਰ ਵਿਅਕਤੀਆਂ ਨੇ ਮਿਲ ਕੇ ਨਸ਼ਾ ਕੀਤਾ ਅਤੇ ਉਸ ਦੀ ਹਾਲਤ ਵਿਗੜਦੇ ਸਾਰ ਉਹ ਵਿਅਕਤੀ ਉਸ ਨੂੰ ਪਿੰਡ ਭੰਮੇ ਕਲਾਂ ਦੇ ਬੱਸ ਅੱਡੇ ਵਾਲੀ ਸੜ੍ਹਕ ’ਤੇ ਸੁੱਟ ਕੇ ਚਲੇ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
.jpg)

.jpg)
.jpg)
.jpg)














































.jpg)











.jpg)








.jpg)




























.jpg)


