ਨਿਊਯਾਰਕ, 27 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਨਿਊਯਾਰਕ ਦੇ ਕਵੀਨਜ਼ ਇਲਾਕੇ ਵਿੱਚ ਘਰ ਅੰਦਰ ਚਾਕੂ ਨਾਲ ਹੋਏ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਦੀ ਇੱਕ ਅਧਿਕਾਰੀ ਨੇ ਚਾਕੂ ਫੜੀ ਹੋਈ ਔਰਤ ਨੂੰ ਗੋਲੀ ਮਾਰ ਦਿੱਤੀ| ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਸਮੇਤ ਔਰਤ ਵੀ ਜ਼ਖ਼ਮੀ ਹੋ ਗਈ| ਪੁਲਿਸ ਮੁਤਾਬਕ ਇਹ ਘਟਨਾ ਸਾਊਥ ਓਜੋਨ ਪਾਰਕ, ਕਵੀਨਜ਼ ਦੇ 149ਵੀਂ ਸਟ੍ਰੀਟ ਸਥਿਤ ਇੱਕ ਘਰ ਵਿੱਚ ਵਾਪਰੀ| ਪੁਲਿਸ ਅਨੁਸਾਰ ਰਾਤ ਕਰੀਬ 9:40 ਵਜੇ ਘਰ ਵਿੱਚ ਜਬਰਦਸਤੀ ਦਾਖਲ ਹੋਣ ਅਤੇ ਚਾਕੂ ਨਾਲ ਹਮਲੇ ਦੀਆਂ ਕਈ ਐਮਰਜੈਂਸੀ ਕਾਲਾਂ ਮਿਲੀਆਂ| ਜਦੋਂ ਨਿਊਯਾਰਕ ਪੁਲਿਸ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਘਰ ਦੇ ਦਰਵਾਜ਼ੇ ਖੜਕਾਉਣ ਦੇ ਬਾਵਜੂਦ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ| ਇਸ ਦੌਰਾਨ ਦੂਜੀ ਮੰਜ਼ਿਲ ਦੀ ਖਿੜਕੀ ’ਤੇ ਦੋ ਵਿਅਕਤੀ ਦਿਖਾਈ ਦਿੱਤੇ| ਇਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਸੀ| ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਚਾਚੇ ਨੇ ਉਸ ਨੂੰ ਚਾਕੂ ਮਾਰਿਆ ਹੈ ਅਤੇ ਉਹ ਹੇਠਾਂ ਨਹੀਂ ਆ ਸਕਦਾ| ਇਸੇ ਦੌਰਾਨ ਤੀਜੀ ਮੰਜ਼ਿਲ ’ਤੇ ਮੌਜੂਦ ਇੱਕ ਔਰਤ ਨੇ ਖਿੜਕੀ ਵਿੱਚੋਂ ਚਾਬੀਆਂ ਹੇਠਾਂ ਸੁੱਟੀਆਂ, ਜਿਸ ਦੀ ਮਦਦ ਨਾਲ ਪੁਲਿਸ ਘਰ ਵਿੱਚ ਦਾਖਲ ਹੋਈ| ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਘਰ ਦੀ ਤੀਜੀ ਮੰਜ਼ਿਲ ’ਤੇ ਇੱਕ ਛੋਟੇ ਕਮਰੇ ਵਿੱਚ ਦੋ ਵਿਅਕਤੀ ਅਤੇ ਇੱਕ ਔਰਤ ਆਪਸ ਵਿੱਚ ਗੁੱਥਮਗੁੱਥਾ ਹੋ ਰਹੇ ਸਨ| ਪੁਲਿਸ ਨੇ ਤਿੰਨਾਂ ਨੂੰ ਹੱਥ ਉੱਪਰ ਚੁੱਕਣ ਦੇ ਹੁਕਮ ਦਿੱਤੇ| ਦੋਵੇਂ ਵਿਅਕਤੀਆਂ ਨੇ ਹੁਕਮ ਮੰਨ ਲਏ, ਪਰ ਪੁਲਿਸ ਦਾ ਦਾਅਵਾ ਹੈ ਕਿ ਔਰਤ ਦੇ ਹੱਥ ਵਿੱਚ ਚਾਕੂ ਸੀ ਅਤੇ ਉਹ ਅਧਿਕਾਰੀਆਂ ਵੱਲ ਵਧੀ| ਇਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੇ ਗੋਲੀ ਚਲਾ ਦਿੱਤੀ, ਜਦਕਿ ਦੂਜੇ ਨੇ ਟੇਜਰ ਦੀ ਵਰਤੋਂ ਕੀਤੀ| ਜ਼ਖ਼ਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ| ਪੁਲਿਸ ਨੇ ਮੌਕੇ ਤੋਂ ਦੋ ਚਾਕੂ ਵੀ ਬਰਾਮਦ ਕੀਤੇ ਹਨ|
ਇਸ ਮਾਮਲੇ ਵਿੱਚ 48 ਸਾਲਾ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਮੀਡੀਆ ਰਿਪੋਰਟਾਂ ਅਨੁਸਾਰ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਅਤੇ ਹਮਲੇ ਸਮੇਤ ਕਈ ਦੋਸ਼ ਲਗਾਏ ਗਏ ਹਨ| ਹਾਲਾਂਕਿ, ਘਰ ਵਿੱਚ ਹਿੰਸਾ ਸ਼ੁਰੂ ਹੋਣ ਦੇ ਸਹੀ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ| ਇਸ ਘਟਨਾ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਪੁਲਿਸ ਮੁਤਾਬਕ ਗੋਲੀ ਲੱਗਣ ਵਾਲੀ ਔਰਤ ਨੂੰ ਸ਼ੁਰੂਆਤੀ ਹਮਲੇ ਜਾਂ ਘਰ ਵਿੱਚ ਦਾਖਲ ਹੋਣ ਦੀ ਘਟਨਾ ਲਈ ਜ਼ਿੰਮੇਵਾਰ ਨਹੀਂ ਮੰਨਿਆ ਜਾ ਰਿਹਾ| ਦੂਜੇ ਪਾਸੇ, ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਔਰਤ ਨੇ ਹੀ ਪੁਲਿਸ ਨੂੰ ਸਹਾਇਤਾ ਲਈ ਫ਼ੋਨ ਕੀਤਾ ਸੀ| ਇਸ ਲਈ ਘਟਨਾ ਦੇ ਪੂਰੇ ਹਾਲਾਤਾਂ ਬਾਰੇ ਅਜੇ ਹੋਰ ਜਾਂਚ ਦੀ ਲੋੜ ਹੈ| ਪੁਲਿਸ ਦੇ ਬਾਡੀ ਕੈਮਰਿਆਂ ਵਿੱਚ ਇਹ ਘਟਨਾ ਰਿਕਾਰਡ ਹੋਈ ਹੈ| ਐੱਨ.ਵਾਈ.ਪੀ.ਡੀ. ਦਾ ਫ਼ੋਰਸ ਇਨਵੈਸਟੀਗੇਸ਼ਨ ਵਿਭਾਗ ਗੋਲੀ ਚਲਾਉਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ|
.jpg)
.jpg)

.jpg)
.jpg)














































.jpg)











.jpg)








.jpg)




























.jpg)


