ਸਰ੍ਹੀ, 26 ਅਕਤੂਬਰ (ਪੰਜਾਬੀ ਰਾਈਟਰ)- ਬਿ੍ਰਟਿਸ਼ ਕੋਲੰਬੀਆ (ਬੀ.ਸੀ.) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਕਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 12 ਉਮੀਦਵਾਰ ਕੰਜ਼ਰਵੇਟਿਵ ਅਤੇ 3 ਉਮੀਦਵਾਰ ਐੱਨ.ਡੀ.ਪੀ. ਨਾਲ ਸਬੰਧਤ ਹਨ। ਕੰਜ਼ਰਵੇਟਿਵ ਪਾਰਟੀ ਨੇ ਸਰ੍ਹੀ ਦੀਆਂ ਸਾਰੀਆਂ 10 ਸੀਟਾਂ ਉੱਤੇ ਹੂੰਝਾ-ਫੇਰ ਜਿੱਤ ਪ੍ਰਾਪਤ ਕੀਤੀ ਹੈ। ‘ਸਰ੍ਹੀ ਨਾਓ-ਲੀਡਰ’ ਦੀ ਰਿਪੋਰਟ ਅਨੁਸਾਰ, “ਸਰ੍ਹੀ ਅਤੇ ਵ੍ਹਾਈਟ ਰੌਕ ਵਿੱਚ ਅਧਿਕਾਰਤ ਤੌਰ ’ਤੇ ਨੀਲੀ ਲਹਿਰ ਛਾ ਗਈ ਹੈ।’’ ਇਨ੍ਹਾਂ ਚੋਣਾਂ ਵਿੱਚ ਮਨਦੀਪ ਸਿੰਘ ਧਾਲੀਵਾਲ ਨੇ ਸਰ੍ਹੀ ਨੌਰਥ ਤੋਂ ਆਪਣੀ ਸੀਟ ਬਰਕਰਾਰ ਰੱਖੀ, ਜੋ ਉਨ੍ਹਾਂ ਨੇ 2024 ਵਿੱਚ ਐੱਨ.ਡੀ.ਪੀ. ਮੰਤਰੀ ਰਚਨਾ ਸਿੰਘ ਨੂੰ ਹਰਾ ਕੇ ਜਿੱਤੀ ਸੀ। ਉੱਥੇ ਹੀ ਡਾ. ਹਰਜੀਤ ਧਾਲੀਵਾਲ ਨੇ ਸਰ੍ਹੀ-ਨਿਊਟਨ ਤੋਂ ਐੱਨ.ਡੀ.ਪੀ. ਦੀ ਜੈਸੀ ਸੁੰਨੜ ਨੂੰ ਹਰਾਇਆ। ਜਦਕਿ ਗੈਰੀ ਪੁਰੇਵਾਲ ਨੇ ਸਰ੍ਹੀ-ਫਲੀਟਵੁੱਡ ਤੋਂ ਐੱਨ.ਡੀ.ਪੀ. ਦੇ ਮੌਜੂਦਾ ਵਿਧਾਇਕ ਜਗਰੂਪ ਬਰਾੜ ਨੂੰ ਹਰਾਇਆ, ਜੋ 2004 ਤੋਂ ਇਸ ਸੀਟ ’ਤੇ ਕਾਬਜ ਸਨ। ਉੱਥੇ ਹੀ ਗੈਰੀ ਥਿੰਦ ਨੇ ਸਰੀ-ਗਿਲਡਫੋਰਡ ਤੋਂ ਐੱਨ.ਡੀ.ਪੀ. ਦੇ ਮੌਜੂਦਾ ਵਿਧਾਇਕ ਗੈਰੀ ਬੈੱਗ ਨੂੰ ਹਰਾਇਆ। ਥਿੰਦ ਨੇ ਇੱਕ ਹਫ਼ਤਾ ਪਹਿਲਾਂ ਸਰ੍ਹੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਸਕੂਲ ਟਰੱਸਟੀ ਦੀ ਸੀਟ ਵੀ ਜਿੱਤੀ ਸੀ। ਇਸ ਤੋਂ ਇਲਾਵਾ ਜੀਸਾਨ ਵਾਹਲਾ ਨੇ ਸਰ੍ਹੀ ਸਿਟੀ ਸੈਂਟਰ ਤੋਂ ਐੱਨ.ਡੀ.ਪੀ. ਦੀ ਆਮਨਾ ਸ਼ਾਹ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ ਅਤੇ ਜੈਸੀ ਸਹੋਤਾ ਨੇ ਸਰ੍ਹੀ-ਸਰਪੈਂਟਾਈਨ ਰਿਵਰ ਤੋਂ ਜਿੱਤ ਪ੍ਰਾਪਤ ਕੀਤੀ। ਹੋਰ ਕੰਜ਼ਰਵੇਟਿਵ ਜੇਤੂਆਂ ਵਿੱਚ ਹਰਮਨ ਭੰਗੂ, ਜੋਡੀ ਤੂਰ, ਸਟੀਵ ਕੂਨਰ, ਮੋਨਿਕਾ ਮੋਹਨ, ਪਵਨੀਤ ਸਿੰਘ ਅਤੇ ਦੀਪ ਸੰਧੂ ਸ਼ਾਮਲ ਹਨ। ਐੱਨ.ਡੀ.ਪੀ. ਵੱਲੋਂ ਰਾਜ ਚੌਹਾਨ, ਨਿੱਕੀ ਸ਼ਰਮਾ ਅਤੇ ਰੋਹਿਣੀ ਅਰੋੜਾ ਜੇਤੂ ਰਹੇ ਹਨ। ਹਾਲਾਂਕਿ, ਕਨੇਡੀਅਨ ਮੁੱਖ ਧਾਰਾ ਮੀਡੀਆ ਨੇ ਅਜੇ ਇਨ੍ਹਾਂ ਨੌਂ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਹੈ। 24 ਅਕਤੂਬਰ ਨੂੰ ਹੋਈਆਂ 93 ਸੀਟਾਂ ਵਾਲੀ ਵਿਧਾਨ ਸਭਾ ਚੋਣ ਵਿੱਚ, 99 ਫੀਸਦੀ ਵੋਟਾਂ ਦੀ ਗਿਣਤੀ ਮਗਰੋਂ ਕੰਜ਼ਰਵੇਟਿਵ ਨੇ 64, ਐੱਨ.ਡੀ.ਪੀ. ਨੇ 27 ਅਤੇ ਗ੍ਰੀਨਜ਼ ਨੇ 2 ਸੀਟਾਂ ਜਿੱਤੀਆਂ ਹਨ। 1928 ਤੋਂ ਬਾਅਦ ਇਹ ਕੰਜ਼ਰਵੇਟਿਵਜ਼ ਦੀ ਪਹਿਲੀ ਬਹੁਮਤ ਵਾਲੀ ਸਰਕਾਰ ਹੈ। ਐੱਨ.ਡੀ.ਪੀ. ਆਗੂ ਡੇਵਿਡ ਈਬੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ ਹੈ। ਨਵੇਂ ਬਣਨ ਜਾ ਰਹੇ ਪ੍ਰੀਮੀਅਰ ਲੋਰਨ ਡੋਰਕਸਨ ਨੇ ਕਿਹਾ ਕਿ “ਬੀ.ਸੀ. ਯਕੀਨੀ ਤੌਰ ’ਤੇ ਨੀਲਾ ਹੈ।’’ ਨਵੰਬਰ ਦੇ ਸ਼ੁਰੂ ਵਿੱਚ ਅੰਤਿਮ ਨਤੀਜੇ ਆਉਣ ਦੀ ਉਮੀਦ ਹੈ, ਜਿਸ ਨਾਲ ਅੰਕੜਿਆਂ ਵਿੱਚ ਬਦਲਾਅ ਆ ਸਕਦਾ ਹੈ।

.jpg)
.jpg)
.jpg)
.jpg)














































.jpg)











.jpg)








.jpg)




























.jpg)


