ਟਰੰਪ ਅਤੇ ਰਿਪਬਲਿਕਨਾਂ ਉੱਤੇ ਓਬਾਮਾ ਦਾ ਤਿੱਖਾ ਹਮਲਾ

ਟਰੰਪ ਅਤੇ ਰਿਪਬਲਿਕਨਾਂ ਉੱਤੇ ਓਬਾਮਾ ਦਾ ਤਿੱਖਾ ਹਮਲਾ

ਡੈਟਰੌਇਟ, 26 ਅਕਤੂਬਰ (ਪੰਜਾਬੀ ਰਾਈਟਰ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੱਧਕਾਲੀ ਚੋਣਾਂ ਦੇ ਪ੍ਰਚਾਰ ਦੌਰਾਨ ਰਾਸਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਰਿਪਬਲਿਕਨ ਸਹਿਯੋਗੀਆਂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਬੇਰਹਿਮੀ, ਅਸ਼ਲੀਲਤਾ ਅਤੇ ਭਿ੍ਰਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ। ਓਬਾਮਾ ਨੇ ਓਹਾਇਓ ਅਤੇ ਮਿਸੀਗਨ ਵਿੱਚ ਡੈਮੋਕ੍ਰੈਟਿਕ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ। ਓਹਾਇਓ ਵਿੱਚ ਓਬਾਮਾ ਨੇ ਰਿਪਬਲਿਕਨ ਗਵਰਨਰ ਉਮੀਦਵਾਰ ਵਿਵੇਕ ਰਾਮਾਸਵਾਮੀ ਦੀ ਉਸ ਚੋਣ ਮੁਹਿੰਮ ਦੀ ਆਲੋਚਨਾ ਕੀਤੀ, ਜਿਸ ਵਿੱਚ ਉਨ੍ਹਾਂ ਵਿਰੋਧੀ ਡਾ. ਐਮੀ ਐਕਟਨ ਤੋਂ ਵੱਖ ਹੋ ਚੁੱਕੀ ਉਨ੍ਹਾਂ ਦੀ ਮਾਂ ਸਬੰਧੀ ਇਸ਼ਤਿਹਾਰਾਂ ਨੂੰ ਪ੍ਰਚਾਰ ਦਾ ਹਿੱਸਾ ਬਣਾਇਆ। ਐਕਟਨ ਨੇ ਬਚਪਨ ਵਿੱਚ ਬੇਘਰ ਹੋਣ ਅਤੇ ਸੋਸਣ ਦਾ ਸਾਹਮਣਾ ਕੀਤਾ ਸੀ। ਓਬਾਮਾ ਨੇ ਕਿਹਾ ਕਿ ਰਾਮਾਸਵਾਮੀ ਆਪਣੇ ਸਿਆਸੀ ਲਾਹੇ ਲਈ ਸਾਰੀਆਂ ਹੱਦਾਂ ਟੱਪ ਰਹੇ ਹਨ। ਟਰੰਪ ਅਤੇ ਉੱਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਇਸ ਇਸ਼ਤਿਹਾਰ ਦਾ ਬਚਾਅ ਕੀਤਾ, ਜਦੋਂਕਿ ਕਈ ਰਿਪਬਲਿਕਨ ਆਗਆਂ ਜਿਨ੍ਹਾਂ ਵਿੱਚ ਗਵਰਨਰ ਮਾਇਕ ਡਿਵਾਈਨ ਵੀ ਸ਼ਾਮਲ ਹਨ ਨੇ ਇਸ ਨੂੰ ਹਟਾਉਣ ਦੀ ਮੰਗ ਕੀਤੀ। ਮਿਸ਼ੀਗਨ ਦੇ ਡੈਟਰਾਇਟ ਵਿੱਚ ਓਬਾਮਾ ਨੇ ਸੈਨੇਟ ਉਮੀਦਵਾਰ ਅਬਦੁਲ ਅਲ-ਸਈਦ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਅਲ-ਸਈਦ ਨੂੰ ਉਨ੍ਹਾਂ ਦੇ ਨਾਮ ਅਤੇ ਧਰਮ ਦੇ ਆਧਾਰ ’ਤੇ ਨਿਸਾਨਾ ਬਣਾਇਆ ਜਾ ਰਿਹਾ ਹੈ। ਓਬਾਮਾ ਨੇ ਕਿਹਾ ਕਿ ਅਲ-ਸਈਦ ਉਨ੍ਹਾਂ ਦੇ ਵਿਚਾਰਾਂ ਅਤੇ ਮੁੱਲਾਂ ਦਾ ਪ੍ਰਗਟਾਵਾ ਕਰਦੇ ਹਨ। ਓਬਾਮਾ ਨੇ ਟਰੰਪ ’ਤੇ ਮਹਿੰਗਾਈ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਵ੍ਹਾਈਟ ਹਾਊਸ ਵਿੱਚ ਨਵੇਂ ਨਿਰਮਾਣ ਕਾਰਜਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਵੋਟਰਾਂ ਕੋਲ ਰਿਪਬਲਿਕਨਾਂ ਨੂੰ ਸੱਤਾ ਤੋਂ ਦਰ ਕਰਨ ਦਾ ਮੌਕਾ ਹੈ। ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਨਤੀਜੇ ਦੇਸ਼ ਦੀ ਸਿਆਸੀ ਤਾਕਤ ਦਾ ਸੰਤੁਲਨ ਤੈਅ ਕਰਨ ਵਿੱਚ ਅਹਿਮ ਭਮਿਕਾ ਨਿਭਾਉਣਗੇ।