ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫਰੰਟ ਪੰਜਾਬ ਨੇ ਨਸ਼ਿਆਂ ਦੇ ਕਾਰੋਬਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਮਾਨਸਾ, 24 ਅਕਤੂਬਰ (ਪੰਜਾਬੀ ਰਾਈਟਰ)- ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫ਼ਰੰਟ ਨੇ ਪੰਜਾਬ ਫਾਰਮੇਸੀ ਕੌਂਸਲ ਵੱਲੋਂ ਪਰਵਿੰਦਰ ਸਿੰਘ ਝੋਟੇ ਦੇ ਕਾਤਲ ਅਸ਼ਵਨੀ ਕੁਮਾਰ ਦੀ ਬਤੌਰ ਰਜਿਸਟਰਡ ਫ਼ਾਰਮਾਸਿਸਟ ਰਜਿਸਟਰੇਸ਼ਨ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਅੱਖਾਂ ਪੂੰਝਣ ਵਾਲੀ ਕਾਰਵਾਈ ਦੱਸਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫਰੰਟ ਪੰਜਾਬ ਦੇ ਕਨਵੀਨਰ ਸਵਰਨਜੀਤ ਸਿੰਘ ਅਤੇ ਸੀਨੀਅਰ ਆਗੂ ਸਿਕੰਦਰ ਸਿੰਘ ਘਰਾਂਗਣਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਅਤੇ ਚੀਫ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿੱਚ ਪੰਜਾਬ ਵਿੱਚ ਪ੍ਰਾਈਵੇਟ ਫ਼ਾਰਮੇਸੀ ਕਾਲਜਾਂ ਵੱਲੋਂ ਹਜ਼ਾਰਾਂ ਵਿਦਿਆਰਥੀਆਂ ਨੂੰ 10+2 ਦੇ ਜਾਅਲੀ ਸਰਟੀਫ਼ਿਕੇਟਾਂ ਦੇ ਆਧਾਰ ’ਤੇ ਡਿਪਲੋਮਾ ਇਨ ਫ਼ਾਰਮੇਸੀ ਵਿੱਚ ਦਾਖਲੇ ਦੇ ਕੇ ਡਿਪਲੋਮੇ ਕਰਵਾਉਣ ਅਤੇ ਪੰਜਾਬ ਫਾਰਮੇਸੀ ਕੌਂਸਲ ਵੱਲੋਂ ਇਨ੍ਹਾਂ ਨੂੰ ਬਿਨਾਂ ਕਿਸੇ ਵੈਰੀਫ਼ਿਕੇਸਨ ਤੋਂ ਰਜਿਸਟਰ ਕਰਨ ਸਬੰਧੀ ਤੱਥਾਂ ਸਹਿਤ ਵਰਣਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਕੋਈ ਕਾਰਵਾਈ ਨਾ ਹੋਣ ਕਾਰਨ ਜਥੇਬੰਦੀ ਵੱਲੋਂ ਰਾਜਪਾਲ (ਗਵਰਨਰ) ਪੰਜਾਬ ਨੂੰ ਸ਼ਿਕਾਇਤ ਕੀਤੀ ਗਈ, ਜਿਸ ਉੱਪਰ ਕਾਰਵਾਈ ਕਰਦਿਆਂ ਰਾਜਪਾਲ ਪੰਜਾਬ ਵੱਲੋਂ ਜਾਰੀ ਹੁਕਮਾਂ ਤਹਿਤ ਪੰਜਾਬ ਸਰਕਾਰ ਵੱਲੋਂ ਸਾਲ 2000 ਤੋਂ 2013 ਤੱਕ ਦੇ ਸਰਟੀਫਿਕੇਟਾਂ ਦੀ ਵੈਰੀਫ਼ਿਕੇਸਨ ਕਰਵਾਉਣ ਲਈ ਬਣਾਏ ਪ੍ਰੋਗਰਾਮ ਨੂੰ ਵੀ ਮੈਡੀਕਲ ਸਿੱਖਿਆ ਮਾਫ਼ੀਆ ਦੇ ਦਬਾਅ ਹੇਠ ਠੱਪ ਕਰ ਦਿੱਤਾ ਗਿਆ ਹੈ। ਫ਼ਰੰਟ ਦੇ ਆਗੂ ਨੇ ਮੰਚ ਤੋਂ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਾਤਲ ਅਸ਼ਵਨੀ ਕੁਮਾਰ ਨੇ ਵੀ ਓਪਨ ਸਕੂਲ ’ਚੋਂ 24 ਸਾਲ ਦੀ ਉਮਰ ਵਿੱਚ ਸਾਲ 2008 ਵਿੱਚ ਮੈਟਿ੍ਰਕ ਅਤੇ ਸਾਲ 2010 ਵਿੱਚ ਯੂ.ਪੀ. ਬੋਰਡ ਦੇ ਜਾਅਲੀ 10+2 (ਸਾਇੰਸ ਵਿਸ਼ੇ) ਦੇ ਸਰਟੀਫ਼ਿਕੇਟ ਹਾਸਲ ਕਰਨ ਉਪਰੰਤ ਸਹਿਣਾ (ਬਰਨਾਲਾ) ਵਿੱਚ ਸਥਿਤ ਪ੍ਰਾਈਵੇਟ ਫਾਰਮੇਸੀ ਕਾਲਜ ਤੋਂ ਸਾਲ 2013 ਵਿੱਚ ਡੀ ਫਾਰਮੇਸੀ ਦੇ ਸਰਟੀਫ਼ਿਕੇਟ ਦਾ ਜੁਗਾੜ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਉਸ ਨੇ 2020 ਵਿੱਚ ਸੌਦੇਬਾਜੀ ਨਾਲ ਫਾਰਮੇਸੀ ਕੌਂਸਲ ਪਾਸੋਂ ਆਪਣੀ ਰਜਿਸਟਰੇਸ਼ਨ ਵੀ ਕਰਵਾ ਲਈ ਸੀ, ਜੋ ਹਰ ਪੰਜ ਸਾਲ ਬਾਅਦ ਰੀਨਿਊ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਇਸ ਰਜਿਸਟਰੇਸ਼ਨ ਨੂੰ ਕੌਂਸਲ ਵੱਲੋਂ ਤਾਜ਼ਾ ਹੀ ਰੀਨਿਊ ਕੀਤਾ ਗਿਆ ਸੀ, ਪਰ ਹੁਣ ਝੋਟੇ ਦੇ ਕਤਲ ਪਿੱਛੋਂ ਆਪਣੇ ਆਪ ਨੂੰ ਪਾਕ-ਸਾਫ ਸਾਬਤ ਕਰਨ ਲਈ ਇਸ ਰਜਿਸਟਰੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਅਸ਼ਵਨੀ ਦੀ ਪਤਨੀ ਨੀਲਮ ਰਾਣੀ ਨੇ 1999 ਵਿੱਚ ਪੰਜਾਬ ਬੋਰਡ ਤੋਂ ਮੈਟਿ੍ਰਕ ਪਾਸ ਕੀਤੀ ਸੀ। ਇਸ ਤੋਂ 19 ਸਾਲਾਂ ਬਾਅਦ 2018 ਵਿੱਚ ਨੈਸ਼ਨਲ ਓਪਨ ਸਕੂਲ ਤੋਂ 10+2 (ਸਾਇੰਸ ਵਿਸ਼ੇ) ਦਾ ਸਰਟੀਫ਼ਿਕੇਟ ਹਾਸਲ ਕਰਕੇ ਮਾਨਸਾ ਦੇ ਕਿ੍ਰਸ਼ਨਾ ਕਾਲਜ ਆਫ ਫ਼ਾਰਮੇਸੀ ਰੱਲੀ ਤੋਂ 2021 ਵਿੱਚ ਡੀ ਫ਼ਾਰਮੇਸੀ ਦਾ ਡਿਪਲੋਮਾ ਹਾਸਲ ਕਰ ਲਿਆ। ਉਨ੍ਹਾਂ ਦੱਸਿਆ ਕਿ 2022 ਵਿੱਚ ਉਹ ਫ਼ਾਰਮੇਸੀ ਕੌਂਸਲ ਵਿੱਚ ਰਜਿਸਟਰ ਵੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਪਿਛਲੇ ਦਿਨੀਂ ਜਿੰਨੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਕੈਂਸਲ ਜਾਂ ਮੁਅੱਤਲ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਨੇ ਇਸੇ ਤਰ੍ਹਾਂ ਹੀ ਘਰ ਬੈਠੇ ਫ਼ਾਰਮੇਸੀ ਕਰਕੇ ਲਾਇਸੈਂਸ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਵਿਅਕਤੀ ਲਾਇਸੈਂਸ ਹਾਸਲ ਕਰਕੇ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਫ਼ਾਰਮੇਸੀ ਕੌਂਸਲ ਉੱਪਰ ਵੀ ਮੈਡੀਕਲ ਐਜੂਕੇਸ਼ਨ ਮਾਫ਼ੀਆ ਨੇ ਕਬਜਾ ਕੀਤਾ ਹੋਇਆ ਹੈ।
.jpg)
.jpg)
.jpg)
.jpg)















































.jpg)











.jpg)








.jpg)




























.jpg)


