ਕੈਲੀਫ਼ੋਰਨੀਆ, 23 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਕਾਂਟਰਾ ਕੋਸਟਾ ਕਾਊਂਟੀ ਵਿੱਚ ਇੱਕ ਨਾਬਾਲਗ ਬੱਚੀ ਦੇ ਲੰਬੇ ਸਮੇਂ ਤੱਕ ਜਿਨਸੀ ਸੋਸਣ ਦੇ ਮਾਮਲੇ ਵਿੱਚ ਸਾਬਕਾ ਡੈਲਟਾ ਏਅਰਲਾਈਨਜ਼ ਦੇ ਸਹਿ-ਪਾਇਲਟ ਰੁਸਤਮ ਭਗਵਾਗਰ ਅਤੇ ਜੈਨੀਫ਼ਰ ਸਪਿਟਜ ਪਾਵਲ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਨੂੰ ਇਸ ਮਾਮਲੇ ਵਿੱਚ ਵੱਧ ਤੋਂ ਵੱਧ 230 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਅਜੇ ਅਦਾਲਤ ਵੱਲੋਂ ਅੰਤਿਮ ਸਜ਼ਾ ਸੁਣਾਈ ਜਾਣੀ ਬਾਕੀ ਹੈ। ਕਾਂਟਰਾ ਕੋਸਟਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ 30 ਸਤੰਬਰ 2026 ਨੂੰ ਜਾਰੀ ਜਾਣਕਾਰੀ ਅਨੁਸਾਰ, 35 ਸਾਲਾ ਰੁਸਤਮ ਭਗਵਾਗਰ ਅਤੇ 46 ਸਾਲਾ ਜੈਨੀਫ਼ਰ ਸਪਿਟਜ਼ ਪਾਵਲ ਨੂੰ ਵੱਖ-ਵੱਖ ਜਿਊਰੀਆਂ ਨੇ ਸਾਰੇ ਦੋਸ਼ਾਂ ਵਿੱਚ ਦੋਸ਼ੀ ਪਾਇਆ। ਭਗਵਾਗਰ ਫਲੋਰੀਡਾ ਦਾ ਰਹਿਣ ਵਾਲਾ ਸਾਬਕਾ ਵਪਾਰਕ ਹਵਾਈ ਜਹਾਜ਼ ਸਹਿ-ਪਾਇਲਟ ਹੈ, ਜਦਕਿ ਪਾਵਲ ਦਾ ਸਬੰਧ ਵਾਲਨਟ ਕ੍ਰੀਕ ਇਲਾਕੇ ਨਾਲ ਹੈ। ਸਰਕਾਰੀ ਵਕੀਲਾਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ, ਪੀੜਤ ਬੱਚੀ ਜਦੋਂ ਸੱਤ ਸਾਲ ਦੀ ਸੀ, ਉਦੋਂ ਉਸ ਨਾਲ ਜਿਨਸੀ ਸੋਸ਼ਣ ਸ਼ੁਰੂ ਹੋਇਆ ਸੀ। ਇਹ ਘਟਨਾਵਾਂ 17 ਅਕਤੂਬਰ 2017 ਤੋਂ 16 ਅਕਤੂਬਰ 2022 ਤੱਕ ਵਾਪਰਦੀਆਂ ਰਹੀਆਂ। ਜਾਂਚ ਅਤੇ ਮੁਕੱਦਮੇ ਦੌਰਾਨ ਪੇਸ਼ ਕੀਤੇ ਸਬੂਤਾਂ ਅਨੁਸਾਰ, ਪਾਵਲ ਉਸ ਸਮੇਂ ਭਗਵਾਗਰ ਨਾਲ ਰਿਸ਼ਤੇ ਵਿੱਚ ਸੀ ਅਤੇ ਦੋਵਾਂ ਨੇ ਕਈ ਘਟਨਾਵਾਂ ਵਿੱਚ ਹਿੱਸਾ ਲਿਆ। ਪੀੜਤ ਦੀ ਪਛਾਣ ਉਸ ਦੀ ਉਮਰ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਨਤਕ ਨਹੀਂ ਕੀਤੀ ਗਈ।
ਅਦਾਲਤੀ ਕਾਰਵਾਈ ਦੌਰਾਨ ਦੋਵਾਂ ਖ਼ਿਲਾਫ਼ ਵੱਖ-ਵੱਖ ਜਿਊਰੀਆਂ ਬਣਾਈਆਂ ਗਈਆਂ ਸਨ। ਜਿਊਰੀਆਂ ਨੇ ਹਰੇਕ ਮੁਲਜ਼ਮ ਨੂੰ ਅੱਠ ਅਜਿਹੇ ਗੰਭੀਰ ਜਿਨਸੀ ਅਪਰਾਧਾਂ ਅਤੇ 12 ਨਾਬਾਲਗ ਬੱਚੀ ਨਾਲ ਜਬਰਦਸਤੀ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਪਾਇਆ। ਇਸ ਤਰ੍ਹਾਂ ਹਰੇਕ ਮੁਲਜ਼ਮ ਨੂੰ ਕੁੱਲ 20 ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਇਸ ਮਾਮਲੇ ਨੇ ਜੁਲਾਈ 2025 ਵਿੱਚ ਵਿਆਪਕ ਧਿਆਨ ਖਿੱਚਿਆ ਸੀ, ਜਦੋਂ ਰੁਸਤਮ ਭਗਵਾਗਰ ਨੂੰ ਸੈਨ ਫ਼ਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਜਹਾਜ਼ ਦੇ ਕਾਕਪਿਟ ਵਿੱਚੋਂ ਗਿ੍ਰਫ਼ਤਾਰ ਕੀਤਾ ਗਿਆ, ਜਿਸ ਨੂੰ ਉਹ ਉਡਾ ਕੇ ਲਿਆਇਆ ਸੀ। ਇਸ ਤੋਂ ਬਾਅਦ ਜੈਨੀਫ਼ਰ ਸਪਿਟਜ਼ ਪਾਵਲ ਨੂੰ ਵੀ ਮਾਮਲੇ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਸੀ। ਜਾਂਚ ਅਪ੍ਰੈਲ 2025 ਵਿੱਚ ਸ਼ੁਰੂ ਹੋਈ ਸੀ। ਦੋਵੇਂ ਮੁਲਜ਼ਮ ਇਸ ਸਮੇਂ ਮਾਰਟੀਨੇਜ਼ ਡਿਟੈਂਸ਼ਨ ਫ਼ੈਸਿਲਿਟੀ ਵਿੱਚ ਹਿਰਾਸਤ ਅਧੀਨ ਹਨ। ਸਰਕਾਰੀ ਵਕੀਲਾਂ ਅਨੁਸਾਰ, ਦੋਵਾਂ ਨੂੰ 230 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਵੱਧ ਤੋਂ ਵੱਧ ਸਜ਼ਾ ਹੋ ਸਕਦੀ ਹੈ। ਅੰਤਿਮ ਸਜ਼ਾ ਬਾਰੇ ਫ਼ੈਸਲਾ ਅਦਾਲਤ ਵੱਲੋਂ ਬਾਅਦ ਵਿੱਚ ਕੀਤਾ ਜਾਵੇਗਾ। ਕਾਂਟਰਾ ਕੋਸਟਾ ਕਾਊਂਟੀ ਦੀ ਜ਼ਿਲ੍ਹਾ ਅਟਾਰਨੀ ਡਾਇਨਾ ਬੈਕਟਨ ਨੇ ਪੀੜਤ ਬੱਚੀ ਦੀ ਹਿੰਮਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਲਤ ਵਿੱਚ ਗਵਾਹੀ ਦੇਣਾ ਅਤੇ ਆਪਣੇ ਨਾਲ ਹੋਏ ਜ਼ੁਲਮ ਬਾਰੇ ਬੋਲਣਾ ਬੇਹੱਦ ਹੌਂਸਲੇ ਵਾਲਾ ਕਦਮ ਸੀ।
.jpg)
.jpg)
.jpg)

.jpg)














































.jpg)











.jpg)








.jpg)




























.jpg)


