ਰਿਆਧ, 23 ਅਕਤੂਬਰ (ਪੰਜਾਬੀ ਰਾਈਟਰ)- ਸਾਊਦੀ ਅਰਬ ਦੇ ਦਮਾਮ ਹਵਾਈ ਅੱਡੇ ਉੱਤੇ ਹਮਲੇ ਵਿੱਚ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਲੰਘੇ ਦਿਨ ਸ਼ੇਬਾਹ ਤੇਲ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਡਰੋਨ ਹਮਲੇ ਵਿੱਚ ਵੀ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਿਆ ਸੀ। ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਦੇ ਅਹਿਮ ਬੁਨਿਆਦੀ ਢਾਂਚਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਿਆਧ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਸਾਊਦੀ ਸਰਕਾਰ ਨੇ ਬੁੱਧਵਾਰ ਰਾਤ ਨੂੰ ਦਮਾਮ ਦੇ ਕਿੰਗ ਫਾਹਦ ਕੌਮਾਂਤਰੀ ਹਵਾਈ ਅੱਡੇ ਉੱਤੇ ਹਮਲੇ ਵਿੱਚ ਗਈਆਂ ਜਾਨਾਂ ਬਾਰੇ ਸੂਚਿਤ ਕਰ ਦਿੱਤਾ ਹੈ। ਭਾਰਤੀ ਸਫ਼ਾਰਤਖਾਨੇ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਲੰਘੀ ਰਾਤ ਦਮਾਮ ਹਵਾਈ ਅੱਡੇ ਉੱਤੇ ਹੋਏ ਹਮਲੇ ਵਿੱਚ ਭਾਰਤੀ ਨਾਗਰਿਕ ਸਣੇ ਦੋ ਜਣਿਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਦੋ ਭਾਰਤੀ ਨਾਗਰਿਕ ਜ਼ਖ਼ਮੀ ਹਨ।’’ ਮਿਸ਼ਨ ਨੇ ਕਿਹਾ ਕਿ ਉਹ ਹੋਰ ਵੇਰਵੇ ਇਕੱਤਰ ਕਰ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਨਾਲ ਰਾਬਤਾ ਬਣਾਉਣ ਦਾ ਅਮਲ ਜਾਰੀ ਹੈ। ਅਧਿਕਾਰੀਆਂ ਨੇ ਇਹ ਸਪੱਸਟ ਨਹੀਂ ਕੀਤਾ ਕਿ ਹਵਾਈ ਅੱਡੇ ’ਤੇ ਹੋਏ ਹਮਲੇ ਵਿੱਚ ਡਰੋਨ ਦੀ ਵਰਤੋਂ ਕੀਤੀ ਗਈ ਸੀ ਜਾਂ ਮਿਜ਼ਾਈਲ ਦੀ। ਸਾਊਦੀ ਅਰਬ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਮੁਤਾਬਕ ਹਮਲੇ ਵਿੱਚ ਭਾਰਤੀ ਤੇ ਸਾਊਦੀ ਨਾਗਰਿਕ ਮਾਰੇ ਗਏ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਇਕ ਸਾਊਦੀ ਨਾਗਰਿਕ, ਦੋ ਭਾਰਤੀ, ਦੋ ਯਮਨੀ, ਦੋ ਬੰਗਲਾਦੇਸ਼ੀ ਅਤੇ ਇਕ ਨੇਪਾਲੀ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਦਾ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ ਅਤੇ ਹਵਾਈ ਆਵਾਜਾਈ ਆਮ ਵਾਂਗ ਹੋ ਗਈ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਰਿਆਧ ਦੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ’ਤੇ ਹਮਲੇ ਵਿੱਚ ਵੀ ਭਾਰਤੀ ਨਾਗਰਿਕ ਮਾਰਿਆ ਗਿਆ ਸੀ ਤੇ ਕਈ ਜ਼ਖ਼ਮੀ ਹੋ ਗਏ ਸਨ। ਭਾਰਤ ਨੇ ਆਮ ਲੋਕਾਂ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਸਾਊਦੀ ਅਰਬ ਵਿੱਚ ਕਰੀਬ 27.4 ਲੱਖ ਭਾਰਤੀ ਰਹਿੰਦੇ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਹਨ।
ਮੱਕਾ ਤੇ ਮਦੀਨਾ ਵਿੱਚ 4000 ਭਾਰਤੀ ਸ਼ਰਧਾਲੂ ਫ਼ਸੇ
ਨਵੀਂ ਦਿੱਲੀ (ਉਜਵਲ ਜਲਾਲੀ): ਉਡਾਣਾਂ ਰੱਦ ਹੋਣ ਕਰ ਕੇ ਕਰੀਬ 4000 ਭਾਰਤੀ ਸ਼ਰਧਾਲੂ ਸਾਊਦੀ ਅਰਬ ਦੇ ਪਵਿੱਤਰ ਸ਼ਹਿਰਾਂ ਮੱਕਾ ਤੇ ਮਦੀਨਾ ਵਿੱਚ ਫ਼ਸ ਗਏ ਹਨ। ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੂਦੀਨ ਓਵਾਇਸੀ ਨੇ ਸਰਕਾਰ ਅਤੇ ਹਵਾਬਾਜ਼ੀ ਨਿਗਰਾਨ ਨੂੰ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਵਾਧੂ ਉਡਾਣਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਓਵਾਇਸੀ ਨੇ ਕਿਹਾ ਕਿ ਸ਼ਰਧਾਲੂ ਇੰਡੀਗੋ, ਅਕਾਸਾ ਏਅਰ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਉੱਤੇ ਸਾਊਦੀ ਅਰਬ ਗਏ ਸਨ, ਪਰ ਇਨ੍ਹਾਂ ਏਅਰਲਾਈਨਾਂ ਵੱਲੋਂ ਖਿੱਤੇ ਵਿੱਚ ਵਧਦੇ ਸੁਰੱਖਿਆ ਫ਼ਿਕਰਾਂ ਕਰ ਕੇ ਸੇਵਾਵਾਂ ਰੱਦ ਕੀਤੇ ਜਾਣ ਨਾਲ ਸ਼ਰਧਾਲੂ ਉੱਥੇ ਫ਼ਸ ਗਏ। ਓਵਾਇਸੀ ਨੇ ਡੀ.ਜੀ.ਸੀ.ਏ. ਨੂੰ ਅਪੀਲ ਕੀਤੀ ਕਿ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਏਅਰਲਾਈਨਾਂ ਨੂੰ ਵੱਡੇ ਜਹਾਜ਼ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਊਦੀ ਅਰਬ ਵਿਚ ਫ਼ਸੇ 3000 ਉਮਰਾਹ ਸ਼ਰਧਾਲੂ ਪਿਛਲੇ ਹਫ਼ਤੇ ਭਾਰਤ ਪਰਤੇ ਹਨ। ਮੰਤਰਾਲੇ ਦੇ ਤਰਜ਼ਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਰਿਆਧ ਵਿਚਲਾ ਭਾਰਤੀ ਸਫ਼ਾਰਤਖ਼ਾਨਾ ਅਤੇ ਜੱਦਾਹ ਵਿਚਲੇ ਕੌਂਸਲਖੇਨੇ ਵੱਲੋਂ ਫ਼ਸੇ ਹੋਏ ਲੋਕਾਂ ਦੀ ਜਲਦ ਵਾਪਸੀ ਨੂੰ ਸੁਖਾਲਾ ਬਣਾਉਣ ਲਈ ਏਅਰਲਾਈਨਾਂ ਅਤੇ ਟੂਰ ਆਪਰੇਟਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਇੰਡੀਗੋ ਨੇ ਰਿਆਧ, ਜੱਦਾਹ, ਦਮਾਮ ਤੇ ਮਦੀਨਾ ਨੂੰ ਆਉਣ-ਜਾਣ ਵਾਲੀਆਂ ਉਡਾਣਾਂ 24 ਅਕਤੂਬਰ ਤੱਕ ਰੱਦ ਕੀਤੀਆਂ ਹਨ ਜਦੋਂਕਿ ਅਕਾਸਾ ਏਅਰ ਨੇ ਰਿਆਧ ਨੂੰ ਸੇਵਾਵਾਂ 27 ਅਕਤੂਬਰ ਤੱਕ ਬੰਦ ਰੱਖੀਆਂ ਹਨ।
.jpg)
.jpg)

.jpg)
.jpg)














































.jpg)











.jpg)








.jpg)




























.jpg)


