ਘਟਨਾ ਵਿੱਚ ਦੋ ਬੱਚਿਆਂ ਦੇ ਪਿਤਾ ਦੀ ਮੌਤ
ਨਿੳਯੂਾਰਕ, 21 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਐੱਨ.ਵਾਈ.ਪੀ.ਡੀ. (ਨਿਊਯਾਰਕ ਪੁਲਿਸ ਡਿਪਾਰਟਮੈਂਟ) ਦੇ ਇੱਕ ਸੇਵਾਮੁਕਤ ਜਾਸੂਸ ਨੂੰ ਬੁੱਧਵਾਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸਨੇ ਜਾਰਜ ਵਾਸ਼ਿੰਗਟਨ ਬਿ੍ਰਜ ’ਤੇ ਸੜ੍ਹਕੀ ਝਗੜੇ ਦੌਰਾਨ ਗੋਲੀ ਚਲਾਈ, ਜਿਸ ਵਿੱਚ ਦੋ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਇਹ ਜਾਸੂਸ ਪਹਿਲਾਂ ਇੱਕ ਹੀਰੋ ਵਜੋਂ ਜਾਣਿਆ ਜਾਂਦਾ ਸੀ, ਕਿਉਂਕਿ ਇੱਕ ਵਾਰ ਲੁੱਟ-ਖੋਹ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਹ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ 62 ਸਾਲਾ ਵਿਕਟਰ ਰੋਮੇਰੋ ਜਿਸਨੇ ਜੂਨ 2000 ਵਿੱਚ ਡਿਊਟੀ ’ਤੇ ਨਾ ਹੋਣ ਦੇ ਬਾਵਜੂਦ ਗੋਲੀ ਲੱਗਣ ਤੋਂ ਲਗਭਗ ਇੱਕ ਸਾਲ ਬਾਅਦ ਆਪਣੀ ਨੌਕਰੀ ਛੱਡ ਦਿੱਤੀ ਸੀ, ਨੇ ਕਥਿਤ ਤੌਰ ’ਤੇ ਮੰਗਲਵਾਰ ਸ਼ਾਮ ਕਰੀਬ 7:15 ਵਜੇ ਗੁੱਸੇ ਵਿੱਚ ਆ ਕੇ 46 ਸਾਲਾ ਕੋਰਾਨ ਇਰਵਿਨ ’ਤੇ ਗੋਲੀ ਚਲਾ ਦਿੱਤੀ। ਇਹ ਘਟਨਾ ਪੁਲ ਦੇ ਉੱਪਰਲੇ ਪੱਧਰ ’ਤੇ ਵਾਪਰੀ, ਜੋ ਨਿਊ ਜਰਸੀ ਵੱਲ ਜਾਂਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੋਮੇਰੋ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਬੁੱਧਵਾਰ ਰਾਤ ਨੂੰ ਉਸਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਡੀਕ ਕੀਤੀ ਜਾ ਰਹੀ ਸੀ। ਸੂਤਰਾਂ ਅਨੁਸਾਰ, ਬੁੱਧਵਾਰ ਸ਼ਾਮ ਨੂੰ ਜਾਂਚਕਰਤਾਵਾਂ ਨੇ ਉਸਦੇ ਘਰ ਨੂੰ ਸੀਲ ਕਰ ਦਿੱਤਾ ਸੀ ਕਿਉਂਕਿ ਉਹ ਤਲਾਸ਼ੀ ਵਾਰੰਟ ਦੀ ਉਡੀਕ ਕਰ ਰਹੇ ਸਨ ਅਤੇ ਉਸਦੀ ਕਾਰ ਵੀ ਨਿਊਯਾਰਕ ਪੁਲਿਸ ਦੀ ਹਿਰਾਸਤ ਵਿੱਚ ਸੀ।
ਸੂਤਰਾਂ ਮੁਤਾਬਕ, ਜਾਂਚਕਰਤਾਵਾਂ ਦੁਆਰਾ ਦੇਖੀ ਗਈ ਫੁਟੇਜ ਵਿੱਚ ਉਹ ਪਲ ਦਿਖਾਈ ਦਿੰਦਾ ਹੈ ਜਦੋਂ ਇਰਵਿਨ ਦੀ ਕਾਰ ਅਚਾਨਕ ਝਟਕਾ ਖਾਂਦੀ ਹੈ, ਕਿਉਂਕਿ ਦੂਜਾ ਡਰਾਈਵਰ ਆਪਣੀ ਗੱਡੀ ਨੂੰ ਇਰਵਿਨ ਦੀ ਕਾਰ ਦੇ ਪਿਛਲੇ ਪਾਸੇ (ਯਾਤਰੀ ਵਾਲੇ ਪਾਸੇ) ਲੈ ਆਉਂਦਾ ਹੈ। ਸੰਭਾਵਤ ਤੌਰ ’ਤੇ ਇਹੀ ਉਹ ਪਲ ਸੀ ਜਦੋਂ ਗੋਲੀ ਚਲਾਈ ਗਈ ਸੀ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਇਰਵਿਨ ਦੀ ਗੱਡੀ ਸੜ੍ਹਕ ਦੇ ਵਿਚਕਾਰਲੇ ਹਿੱਸੇ ਨਾਲ ਟਕਰਾ ਕੇ ਰੁਕ ਗਈ, ਜਦੋਂ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਆਪਣੀ ਗੱਡੀ ਲੈ ਕੇ ਉੱਥੋਂ ਚਲਾ ਗਿਆ। ਸੂਤਰਾਂ ਅਨੁਸਾਰ, ਜਾਂਚਕਰਤਾਵਾਂ ਦਾ ਸ਼ੁਰੂਆਤੀ ਅਨੁਮਾਨ ਹੈ ਕਿ ਸਿਰਫ਼ ਇੱਕ ਗੋਲੀ ਚਲਾਈ ਗਈ ਸੀ ਜੋ ਪਿਛਲੀ ਖਿੜਕੀ ਨੂੰ ਪਾਰ ਕਰਦੀ ਹੋਈ, ਸੀਟ ਦੇ ਹੈੱਡ ਰੈਸਟ ਨੂੰ ਛੂੰਹਦੀ ਹੋਈ, ਪੀੜਤ ਦੇ ਸੱਜੇ ਮੋਢੇ ਵਿੱਚ ਦਾਖਲ ਹੋਈ ਅਤੇ ਉਸਦੀ ਗਰਦਨ ਦੇ ਖੱਬੇ ਪਾਸਿਓਂ ਬਾਹਰ ਨਿਕਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਰਵਿਨ ਨੂੰ ਤੁਰੰਤ ਐਂਗਲਵੁੱਡ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੂੰ ਮਿ੍ਰਤਕ ਐਲਾਨ ਦਿੱਤਾ ਗਿਆ।
.jpg)
.jpg)

.jpg)
.jpg)














































.jpg)











.jpg)








.jpg)




























.jpg)


