ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ਦੀ ਨਵੀਂ ਇਮਾਰਤ ਦੇ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ

ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ਦੀ ਨਵੀਂ ਇਮਾਰਤ ਦੇ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ

ਗਿੱਲ, ਪੰਨੂ, ਬੱਲ ਤੇ ਸੰਧੂ ਪਰਿਵਾਰਾਂ ਨੇ ਭਰਪੂਰ ਸਹਿਯੋਗ ਦੇਣ ਦਾ ਕੀਤਾ ਐਲਾਨ

ਵਾਸ਼ਿੰਗਟਨ (ਦੇਵਿੰਦਰ ਸਿੰਘ ਮਨਾਸਸ)- ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨੀਂਹ ਪੱਥਰ 1 ਨਵੰਬਰ 2026 ਰੱਖਿਆ ਜਾ ਰਿਹਾ ਹੈ| ਨੀਂਹ ਪੱਥਰ ਸਮਾਗਮ ਦੇ ਅਯੋਜਨ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਗੁਰੂਘਰ ਦੀ ਸ਼ਰਧਾਲੂ ਸੰਗਤ ਵਲੋਂ ਆਪਣੇ ਪੱਧਰ ’ਤੇ ਸਮਾਗਮ ਵਿਚ ਯੋਗਦਾਨ ਪਾਉਣ ਲਈ ਕਾਰਜ ਕੀਤੇ ਜਾ ਰਹੇ ਹਨ| ਇਸੇ ਲੜੀ ਤਹਿਤ ਇਕ ਪਰਿਵਾਰਕ ਇਕੱਠ ਕੀਤਾ ਗਿਆ ਜਿਸ ਵਿਚ ਅਮਰੀਕਾ ’ਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਗਿੱਲ, ਪੰਨੂ, ਬੱਲ ਅਤੇ ਸੰਧੂ ਪਰਿਵਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ| ਇਸ ਦੌਰਾਨ ਗੁਰਦੁਆਰਾ ਸਿੱਖ ਫਾਊਂਡਰ ਟਰੱਸਟੀ ਸੁਖਵਿੰਦਰ ਸਿੰਘ ਪੰਨੂ, ਮੌਜੂਦਾ ਟਰੱਸਟੀ ਜਥੇਦਾਰ ਪ੍ਰਤਾਪ ਸਿੰਘ ਤਰਨਤਾਰਨ, ਜਥੇਦਾਰ ਪ੍ਰਤਾਪ ਸਿੰਘ ਗਿੱਲ, ਮਾਲਵਾ ਟਰਾਂਸਪੋਰਟ ਤੋਂ ਗੁਰਵਿੰਦਰ ਸਿੰਘ ਬੱਲ ਤੇ ਗੁਰਵਿੰਦਰ ਪੰਨੂੰ ਵੀ ਹਾਜ਼ਰ ਹੋਏ| ਇਸ ਦੌਰਾਨ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਬਾਰੇ ਵੱਖ-ਵੱਖ ਪੱਖਾਂ ਤੋਂ ਵਿਚਾਰ ਕੀਤਾ ਗਿਆ ਉੱਥੇ ਚਾਰਾਂ ਪਰਿਵਾਰਾਂ ਨੇ ਖੁੱਲ•ੇ ਤੌਰ ’ਤੇ ਆਰਥਿਕ ਸਹਿਯੋਗ ਭੇਂਟ ਕਰਨ ਦਾ ਐਲਾਨ ਕੀਤਾ| ਖੁਸ਼ੀ ਦੀ ਗੱਲ ਇਹ ਸੀ ਕਿ ਚਾਰਾਂ ਪਰਿਵਾਰਾਂ ਦੇ ਪਰਿਵਾਰਕ ਗੁਲਦਸਤੇ ਦੇ ਨਵੀਂ ਪੀੜ•ੀ ਦੇ ਨੌਜਵਾਨ ਵੀ ਇਸ ਇਕੱਤਰਤਾ ਵਿਚ ਸ਼ਾਮਿਲ ਹੋਏ ਜਿਨ•ਾਂ ਵਿਚ ਡਾਕਟਰ, ਆਈ.ਟੀ ਇੰਜੀਨੀਅਰ, ਪ੍ਰੌਫੈਸ਼ਨਲ ਬਿਜ਼ਨਸਮੈਨ ਅਤੇ ਹੋਰ ਵੱਖ-ਵੱਖ ਖੇਤਰਾਂ ’ਚ ਉੱਚੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਨੌਜਵਾਨ ਸ਼ਾਮਿਲ ਸਨ|  
ਭਾਈ ਸਕੱਤਰ ਸਿੰਘ ਸੰਧੂ ਨੇ ਸਮਾਗਮ ਨੂੰ ਹੋਸਟ ਕੀਤਾ ਅਤੇ ਉਹਨਾਂ ਕਿਹਾ ਕਿ ਅੱਜ ਦੇ ਇਕੱਠ ਤੋਂ ਇਹ ਸਾਬਤ ਹੁੰਦਾ ਹੈ ਕਿ 1 ਨਵੰਬਰ 2026 ਨੂੰ ਕਰਵਾਏ ਜਾਣ ਵਾਲੇ ਨੀਂਹ ਪੱਥਰ ਵਾਲੇ ਦਿਨ ਹੀ 10 ਮਿਲੀਅਨ ਡਾਲਰ ਦਾ ਬੱਜਟ ਪੂਰਾ ਹੀਂ ਨਹੀਂ ਹੋਵੇਗਾ ਸਗੋਂ ਇਸ ਵੇਲੇ ਪਹਾੜ ਵਰਗਾ ਲੱਗਣ ਵਾਲਾ ਬੱਜਟ ਉਸ ਦਿਨ ਛੋਟਾ ਸਾਬਤ ਹੋਵੇਗਾ| ਸਾਰੇ ਪਰਿਵਾਰਾਂ ਨੇ ਇਕਸੁਰ ਹੋ ਕੇ ਕਿਹਾ ਕਿ ਸਾਡੇ ਕੋਲ ਸਾਡਾ ਕੁਝ ਵੀ ਨਹੀਂ ਹੈ ਜੋ ਵੀ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ ਅਤੇ ਉਹਨਾਂ ਦੀ ਰਜ਼ਾ ਅਨੁਸਾਰ ਜੋ ਵੀ ਬਣਦਾ ਸਰਦਾ ਹੋਇਆ ਅਸੀਂ ਉਹਨਾਂ ਦੇ ਚਰਨਾ ’ਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਭੇਂਟ ਕਰਨ ਲਈ ਵਚਨਬੱਧ ਹਾਂ|