ਅਮਰੀਕਾ ਨੇ ਬ੍ਰਿਟੇਨ ਦੇ ਏਅਰਬੇਸ ’ਚ ਤਾਇਨਾਤ ਆਪਣੇ ਸਾਰੇ ਬੰਬਾਰ ਜਹਾਜ਼ ਵਾਪਸ ਬੁਲਾਏ!

ਅਮਰੀਕਾ ਨੇ ਬ੍ਰਿਟੇਨ ਦੇ ਏਅਰਬੇਸ ’ਚ ਤਾਇਨਾਤ ਆਪਣੇ ਸਾਰੇ ਬੰਬਾਰ ਜਹਾਜ਼ ਵਾਪਸ ਬੁਲਾਏ!

ਸੰਭਾਵਿਤ ਅੱਤਵਾਦੀ ਸਾਜ਼ਿਸ਼ ਦੀ ਜਾਂਚ ਦਰਮਿਆਨ ਵੱਡਾ ਫੈਸਲਾ; ਕਰੀਬ ਇੱਕ ਦਰਜਨ 2-12 Lancer ਅਮਰੀਕਾ ਪਰਤੇ

ਵਾਸ਼ਿੰਗਟਨ/ਲੰਡਨ 5 ਅਕਤੂਬਰ (ਪੰਜਾਬੀ ਰਾਈਟਰ)- ਅਮਰੀਕਾ ਨੇ ਬ੍ਰਿਟੇਨ ਦੇ R16 6airford 1ir 2ase ’ਤੇ ਤਾਇਨਾਤ ਆਪਣੇ ਸਾਰੇ bomber aircraft ਬੰਬਰ ਏਅਰਕਰਾਫਾਂ ਨੂੰ ਵਾਪਸ ਅਮਰੀਕਾ ਭੇਜ ਬੁਲਾ ਲਿਆ ਹੈ। ਪੈਂਟਾਗਨ ਅਤੇ ਯੂ.ਐੱਸ. ਯੂਰਪੀਅਨ ਕਮਾਂਡ ਨੇ ਇਸ ਰਵਾਨਗੀ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਬ੍ਰਿਟਿਸ਼ ਅਧਿਕਾਰੀ ਇਸ ਮਹੱਤਵਪੂਰਨ ਮਿਲਟਰੀ ਬੇਸ ਨਾਲ ਜੁੜੀ ਇੱਕ ਸ਼ੱਕੀ ਅੱਤਵਾਦੀ ਸਾਜ਼ਿਸ਼ ਦੀ ਜਾਂਚ ਕਰ ਰਹੇ ਹਨ। ਪੈਂਟਾਗਨ ਮੁਤਾਬਕ ਆਪ੍ਰੇਸ਼ਨਲ ਸਕਿਉਰਿਟੀ ਕਾਰਨ ਜਹਾਜ਼ਾਂ ਦੀ ਗਤੀਵਿਧੀ ਬਾਰੇ ਰੀਅਲ ਟਾਈਮ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਸੀ, ਪਰ ਹੁਣ ਇਹ ਪੁਸ਼ਟੀ ਕੀਤੀ ਗਈ ਹੈ ਕਿ ਰੈਫ ਫੋਰਡ ’ਤੇ ਤਾਇਨਾਤ ਸਾਰੇ ਯੂ.ਐੱਸ. ਬੰਬਰਸ ਆਪਣੇ ਅਮਰੀਕ ਹੋਮ ਸਟੇਸ਼ਨ ’ਤੇ ਵਾਪਸ ਚਲੇ ਗਏ ਹਨ।
ਕਿਉਂ ਖਾਲੀ ਕੀਤਾ ਗਿਆ ਰੈਫ ਫੇਅਰਫੋਰਡ?
ਇਸ ਵਾਪਸੀ ਦਾ ਸਮਾਂ ਖਾਸ ਮਹੱਤਵ ਰੱਖਦਾ ਹੈ। ਰੈਫ ਫੇਅਰਫੋਰਡ ਦੇ ਆਲੇ-ਦੁਆਲੇ ਸੰਭਾਵਿਤ ਟੈਰਰ ਪਲੌਟ ਦੀ ਜਾਂਚ ਚੱਲ ਰਹੀ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਸਤੰਬਰ ਦੇ ਅੰਤ ਵਿੱਚ ਬੇਸ ਨੇੜੇ ਸ਼ੱਕੀ ਸਰਗਰਮੀ ਤੋਂ ਬਾਅਦ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਬਾਅਦ ਵਿੱਚ ਲੰਡਨ ਵਿੱਚ ਇੱਕ ਬ੍ਰਿਟਿਸ਼-ਇਰਾਨੀਅਨ ਡੂਅਲ ਨੈਸ਼ਨਲ ਨੂੰ ਵੀ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿੱਚ ਕੁੱਲ ਛੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ ’ਤੇ ਛੱਡਿਆ ਗਿਆ।