ਨਵੀਂ ਦਿੱਲੀ, 4 ਅਕਤੂਬਰ (ਪੰਜਾਬੀ ਰਾਈਟਰ)- ਅੰਤਰਰਾਸ਼ਟਰੀ ਪ੍ਰਸਿੱਧ ਪ੍ਰਾਪਤ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ‘ਔਰਾ ਇੰਡੀਆ ਟੂਰ 2026’ ਨਾਲ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਹ ਟੂਰ ਨਵੰਬਰ ਅਤੇ ਦਸੰਬਰ ਮਹੀਨੇ ਦੌਰਾਨ ਦੇਸ਼ ਭਰ ਵਿੱਚ ਚੱਲੇਗਾ। ਇਸ ਟੂਰ ਦੀ ਸ਼ੁਰੂਆਤ 1 ਨਵੰਬਰ ਨੂੰ ਦਿੱਲੀ-ਐੱਨ.ਸੀ.ਆਰ. ਤੋਂ ਹੋਵੇਗੀ। ਇਸ ਤੋਂ ਬਾਅਦ ਦਿਲਜੀਤ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਿੱਚ ਆਪਣੇ ਸ਼ੋਅ ਕਰਨਗੇ। ਚੰਡੀਗੜ੍ਹ ਵੀ ਇਸ ਟੂਰ ਦਾ ਹਿੱਸਾ ਹੋਵੇਗਾ, ਜਿਸ ਦੀ ਤਾਰੀਖ਼ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਪਹਿਲਾਂ ਅਹਿਮਦਾਬਾਦ ਨੂੰ ਟੂਰ ਦਾ ਪਹਿਲਾ ਪੜਾਅ ਦੱਸਿਆ ਗਿਆ ਸੀ, ਜਿੱਥੇ 21 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੋਅ ਹੋਣਾ ਸੀ, ਪਰ ਹੁਣ ਇਹ ਟੂਰ ਛੇ ਹਫ਼ਤਿਆਂ ਵਿੱਚ ਸੱਤ ਸ਼ਹਿਰਾਂ ਨੂੰ ਕਵਰ ਕਰੇਗਾ। ਸ਼ੋਅ ਦਾ ਪੂਰੇ ਸ਼ਡਿਊਲ ਅਨੁਸਾਰ ਦਿੱਲੀ ਐੱਨ.ਸੀ.ਆਰ ’ਚ 1 ਨਵੰਬਰ, ਇੰਦੌਰ ’ਚ 15 ਨਵੰਬਰ, ਅਹਿਮਦਾਬਾਦ ’ਚ 21 ਨਵੰਬਰ, ਮੁੰਬਈ ’ਚ 27 ਨਵੰਬਰ, ਬੈਂਗਲੁਰੂ ’ਚ 29 ਨਵੰਬਰ, ਲਖਨਊ ’ਚ 5 ਦਸੰਬਰ ਨੂੰ ਸ਼ੋਅ ਹੋਣਗੇ| ਮੈਨੇਜਮੈਂਟ ਨੇ ਦੱਸਿਆ ਕਿ ਚੰਡੀਗੜ੍ਹ ਸ਼ੋਅ ਦੀ ਤਾਰੀਖ਼ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ
ਟੂਰ ਦੀਆਂ ਟਿਕਟਾਂ ‘ਬੁੱਕ-ਮਾਈ-ਸ਼ੋਅ’ (2ookMyShow) ’ਤੇ ਉਪਲੱਬਧ ਹੋਣਗੀਆਂ। ‘ਰੂਪੇਅ’ (RuPay) ਕ੍ਰੈਡਿਟ ਕਾਰਡ ਧਾਰਕਾਂ ਲਈ ਵਿਸ਼ੇਸ਼ ਪ੍ਰੀ-ਸੇਲ 6 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਆਪਣੇ ਟੂਰ ਬਾਰੇ ਉਤਸ਼ਾਹ ਪ੍ਰਗਟਾਉਂਦਿਆਂ ਦਿਲਜੀਤ ਦੋਸਾਂਝ ਨੇ ਕਿਹਾ, ‘ਆਪਣੇ ਦੇਸ਼ ਵਿੱਚ ਪ੍ਰਫ਼ਾਰਮ ਕਰਨ ਦੀ ਵਾਈਬ ਹੀ ਹੋਰ ਹੁੰਦੀ ਹੈ। ਇਸ ਟੂਰ ਦੇ ਨਾਲ ਇੱਕ ਵਾਰ ਫਿਰ ਦਿੱਲੀ ਤੋਂ ਇੰਦੌਰ ਤੱਕ ਆਪਣੇ ਦੇਸ਼ ਦੇ ਸ਼ਹਿਰਾਂ ਵਿੱਚ ਆਪਣੇ ਫੈਨਜ਼ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ, ਤੇ ਮੈਂ ਇਸ ਸਫ਼ਰ ਲਈ ਬਹੁਤ ਐਕਸਾਈਟਿਡ ਹਾਂ। ਤੁਹਾਡਾ ਪਿਆਰ ਹਮੇਸ਼ਾ ਮੇਰੇ ਨਾਲ ਰਿਹਾ ਹੈ, ਹੁਣ ਵਾਰੀ ਆ ਤੁਹਾਡੇ ਸ਼ਹਿਰ ਆਉਣ ਦੀ। ਨਵੰਬਰ ਤੇ ਦਸੰਬਰ ਮਿਲਦੇ ਆਂ, ਪੂਰੀ ਵਾਈਬ ਦੇ ਨਾਲ!’
ਇਸ ਟੂਰ ਦਾ ਨਿਰਮਾਣ ‘ਬੁੱਕ-ਮਾਈ-ਸ਼ੋਅ ਲਾਈਵ’ ਅਤੇ ‘ਲਾਈਵ ਨੇਸ਼ਨ’ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿਲਜੀਤ ਦੁਨੀਆ ਭਰ ਦੇ ਵੱਡੇ ਮੰਚਾਂ ਜਿਵੇਂ ਮੈਡੀਸਨ ਸਕੇਅਰ ਗਾਰਡਨ ਅਤੇ ਵੈਂਬਲੀ ਸਟੇਡੀਅਮ ਵਿੱਚ ਸਫ਼ਲ ਸ਼ੋਅ ਕਰ ਚੁੱਕੇ ਹਨ। ਉਹ ਵੈਂਬਲੀ ਸਟੇਡੀਅਮ ਨੂੰ ਪੂਰੀ ਤਰ੍ਹਾਂ ਭਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵੀ ਹਨ।
.jpg)
.jpg)

.jpg)
.jpg)














































.jpg)











.jpg)







.jpg)





























.jpg)


