ਚੰਡੀਗੜ/ਨਿਊਯਾਰਕ, 3 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਪੰਜਾਬ ਦੇ ਉੱਘੇ ਲੇਖਕ ਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੀਨੀਅਰ ਫੈਲੋ ਨਿੰਦਰ ਘੁਗਿਆਣਵੀ ਦੀ ਪਦਮ ਸ਼੍ਰੀ ਸ਼ਾਇਰ ਸਵਰਗੀ ਸੁਰਜੀਤ ਪਾਤਰ ਦੀਆਂ ਯਾਦਾਂ ਉੱਤੇ ਅਧਾਰਿਤ ਪੁਸਤਕ ‘ਪੰਜ ਸਾਲ ਪਾਤਰ ਨਾਲ’ ਦਾ ਦੂਜਾ ਐਡੀਸ਼ਨ ਉੱਘੇ ਗਾਇਕ ਤੇ ਅਦਾਕਾਰ ਨਿਰਵੈਰ ਪਨੂੰ, ਫ਼ਿਲਮਕਾਰ ਤੇ ਲੇਖਕ ਜਤਿੰਦਰ ਮੋਹਰ, ਅਦਾਕਾਰ ਕੁਲਜਿੰਦਰ ਸਿੱਧੂ ਨੇ ਰਿਲੀਜ਼ ਕੀਤਾ। ਨਿੰਦਰ ਘੁਗਿਆਣਵੀ ਨੇ ਇਸ ਮੌਕੇ ਦੱਸਿਆ ਕਿ ਇਸ ਕਿਤਾਬ ਵਿਚ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਿਖੇ ਚੇਅਰਪਰਸਨ ਨਿਯੁਕਤ ਸੁਰਜੀਤ ਪਾਤਰ ਨਾਲ ਬਿਤਾਏ ਪੰਜ ਸਾਲ ਦੇ ਸਮੇਂ ਦੀਆਂ ਯਾਦਾਂ ਨੂੰ ਕਲਮਬੱਧ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਡਾ. ਪਾਤਰ ਸੂਖ਼ਮ ਤੇ ਸਮਰੱਥ ਸ਼ਾਇਰ ਦੇ ਨਾਲ ਨਾਲ ਨਵੇਂ ਪ੍ਰਬੰਧਕੀ ਖਿਆਲਾਂ ਦੀ ਸਿਰਜਣਾ ਕਿਵੇਂ ਕਰਦੇ ਸਨ, ਇਸ ਪੁਸਤਕ ਵਿੱਚ ਵਿਸ਼ੇਸ਼ ਉਲੇਖ ਕੀਤਾ ਗਿਆ ਹੈ। ਸਟਾਰ ਗਾਇਕ ਨਿਰਵੈਰ ਪਨੂੰ ਨੇ ਆਖਿਆ ਕਿ ਨਿੰਦਰ ਘੁਗਿਆਣਵੀ ਦੀ ਲਿਖਤ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ ਹੈ। ਕੁਲਜਿੰਦਰ ਸਿੱਧੂ ਨੇ ਨਿੰਦਰ ਘੁਗਿਆਣਵੀ ਨਾਲ ਆਪਣੀ ਦੋਸਤੀ ਦੇ ਤਿੰਨ ਦਹਾਕਿਆਂ ਦੇ ਸਮੇਂ ਉੱਤੇ ਚਾਨਣਾ ਪਾਇਆ। ਫ਼ਿਲਮਕਾਰ ਜਤਿੰਦਰ ਮੋਹਰ ਨੇ ਆਖਿਆ ਕਿ ਕਿਸੇ ਅਦੀਬ ਦੀਆਂ ਯਾਦਾਂ ਨੂੰ ਪੁਸਤਕ ਰੂਪ ਵਿਚ ਸੰਭਾਲਣਾ ਆਪਣੇ ਆਪ ਵਿੱਚ ਖੂਬਸੂਰਤ ਸਾਹਿਤਕ ਯਤਨ ਹੈ।
.jpg)
.jpg)
.jpg)
.jpg)















































.jpg)











.jpg)







.jpg)





























.jpg)


