ਅੱਧ ਅਸਮਾਨੇ ਜਹਾਜ਼ ਨੂੰ ਅਗਵਾ ਕਰਨ ਵਾਲੇ ਚਾਕੂ ਧਾਰਕ ਸਾਥੀ ਪਾਇਲਟ ਨਾਲ ਮੁਕਾਬਲਾ ਕਰ ਕੇ ਜਹਾਜ਼ ਸੁਰੱਖਿਅਤ ਉਤਾਰਿਆ, 180 ਲੋਕਾਂ ਤੋਂ ਵੱਧ ਦੀ ਬਚਾਈ ਜਾਨ
ਚਾਕੂ ਦੇ ਹਮਲੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਜਹਾਜ਼ ਬਚਾਉਣ ਵਾਲਾ ਜ਼ਖਮੀ ਸੁਮਿਤ ਮੱਛਰ ਸਾਡਾ ਹੀਰੋ: ਇਜ਼ਰਾਈਲੀ ਪ੍ਰਧਾਨ ਮੰਤਰੀ
ਤੇਲ ਅਵੀਵ/ਨਿਊਯਾਰਕ (ਅਰਜਨ ਰਿਆੜ, ਧੀਰਜ ਛੋਕਰਾਂ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਉਡਾਣ ਦੌਰਾਨ ਇੱਕ ਪਾਇਲਟ ਨੇ ਦੂਜੇ ਪਾਇਲਟ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ‘ਜ਼ਾਹਰ ਤੌਰ ’ਤੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ’, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਯਾਤਰੀਆਂ ਅਤੇ ਅਮਲੇ ਨੇ ਹਮਲਾਵਰ ’ਤੇ ਕਾਬੂ ਪਾਇਆ ਅਤੇ ‘ਫਲਾਈਦੁਬਈ’ ਦੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉੱਤਰ-ਪੱਛਮੀ ਸਾਊਦੀ ਅਰਬ ਦੇ ਤਬੁਕ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ; ਇਸ ਜਹਾਜ਼ ਵਿੱਚ 170 ਤੋਂ ਵੱਧ ਲੋਕ ਸਵਾਰ ਸਨ।
ਇਹ ਯਾਤਰੀ, ਜਿਨ੍ਹਾਂ ਵਿੱਚੋਂ ਲਗਭਗ ਸਾਰੇ ਇਜ਼ਰਾਈਲੀ ਸਨ, ਬੁੱਧਵਾਰ ਨੂੰ ਬਾਅਦ ਵਿੱਚ ਵਾਪਸੀ ਉਡਾਣ ਰਾਹੀਂ ਤੇਲ ਅਵੀਵ ਪਹੁੰਚੇ। ਚਾਕੂ ਦੇ ਹਮਲੇ ਦਾ ਸ਼ਿਕਾਰ ਹੋਏ ਪਾਇਲਟ, ਜਿਨ੍ਹਾਂ ਦੀ ਪਛਾਣ ਭਾਰਤੀ ਨਾਗਰਿਕ ਕੈਪਟਨ ਸਮਿਤ ਮੱਛਰ ਵਜੋਂ ਹੋਈ ਹੈ, ਨੂੰ ਹਸਪਤਾਲ ਲਿਜਾਇਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਨੇਤਨਯਾਹੂ ਨੇ ਉਨ੍ਹਾਂ ਦੀ ‘ਅਸਾਧਾਰਨ ਬਹਾਦਰੀ’ ਲਈ ਉਨ੍ਹਾਂ ਨੂੰ ‘ਅਸਲੀ ਹੀਰੋ’ ਦੱਸਦਿਆਂ ਸ਼ਲਾਘਾ ਕੀਤੀ।
ਨੇਤਨਯਾਹੂ ਨੇ ‘ਐਕਸ’ ’ਤੇ ਲਿਖਿਆ, ‘ਚਾਕੂ ਲੱਗਣ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਮੁਕਾਬਲਾ ਕੀਤਾ, ਵਿਰੋਧ ਕੀਤਾ, ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਯਾਤਰੀਆਂ ਤੇ ਅਮਲੇ ਨੂੰ ਹਮਲਾਵਰ ’ਤੇ ਕਾਬੂ ਪਾਉਣ ਵਿੱਚ ਮਦਦ ਕੀਤੀ - ਜਿਸ ਨਾਲ ਅਸਮਾਨ ਵਿੱਚ ਹੋਣ ਵਾਲੀ ਇੱਕ ਵੱਡੀ ਤਬਾਹੀ ਨੂੰ ਰੋਕਿਆ ਜਾ ਸਕਿਆ। ਉਨ੍ਹਾਂ ਨੇ ਇਜ਼ਰਾਈਲੀ ਨਾਗਰਿਕਾਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਸਮੇਤ 174 ਲੋਕਾਂ ਦੀ ਜਾਨ ਬਚਾਈ।’ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਬਹਾਦਰ ਪਾਇਲਟ ਮੱਛਰ ਹਸਪਤਾਲ ਵਿੱਚ ਸਥਿਰ ਹਾਲਤ ਵਿੱਚ ਹਨ। ਇਸ ਘਟਨਾ ਦੇ ਕਿਸੇ ਅਧਿਕਾਰਤ ਮਕਸਦ ਬਾਰੇ ਨਹੀਂ ਦੱਸਿਆ ਗਿਆ ਹੈ, ਪਰ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਸਨੂੰ ‘ਜਿਹਾਦੀ ਅੱਤਵਾਦੀ ਹਮਲੇ ਦੀ ਕੋਸ਼ਿਸ਼’ ਕਰਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਤੋਂ ਬਾਅਦ ਨੇਤਨਯਾਹੂ ਨਾਲ ਗੱਲਬਾਤ ਕੀਤੀ ਸੀ; ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਮਲਾਵਰ ‘ਸ਼ਾਇਦ ਕੋਈ ਅੱਤਵਾਦੀ’ ਸੀ ਜਾਂ ਹਮਲੇ ਪਿੱਛੇ ਹੋਰ ਕਾਰਨ ਸਨ। ‘ਫਲਾਈਦੁਬਈ’ ਦੀ ਉਡਾਣ 6Z1073 ਨੇ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 03:05 7MT (ਸਥਾਨਕ ਸਮੇਂ ਅਨੁਸਾਰ 07:05) ’ਤੇ ਉਡਾਣ ਭਰੀ ਸੀ ਅਤੇ ਇਹ ਇਜ਼ਰਾਈਲ ਦੇ ਬੇਨ-ਗੁਰੀਅਨ ਹਵਾਈ ਅੱਡੇ ਵੱਲ ਜਾ ਰਹੀ ਸੀ।
ਯਾਤਰਾ ਦੇ ਲਗਭਗ ਢਾਈ ਘੰਟੇ ਬਾਅਦ, ਫ਼ਲਾਈਟ ਟਰੈਕ ਕੁਝ ਮਿੰਟਾਂ ਬਾਅਦ, ਜਹਾਜ਼ ਨੇ ਇੱਕ ਐਮਰਜੈਂਸੀ ਕੋਡ - ‘ਸਕਵਾਕ 7700’ (squawk 7700) - ਦਾ ਸੰਕੇਤ ਦਿੱਤਾ ਅਤੇ ਫਿਰ ਇਸਨੂੰ ‘ਸਕਵਾਕ 7500’ ਕੋਡ ਵਿੱਚ ਬਦਲ ਦਿੱਤਾ, ਜੋ ਕਿ ਜਹਾਜ਼ ਦੇ ਅਗਵਾ ਹੋਣ ਦੀ ਸੂਚਨਾ ਦਿੰਦਾ ਹੈ। ਇਨ੍ਹਾਂ ਕੋਡਾਂ ਦੇ ਸੰਕੇਤ ਮਿਲਣ ਤੋਂ ਲਗਭਗ ਵੀਹ ਮਿੰਟ ਬਾਅਦ, ਜਹਾਜ਼ ਵਾਪਸ ਸਾਊਦੀ ਅਰਬ ਵੱਲ ਮੁੜਿਆ, ਜਿੱਥੇ ਬਾਅਦ ਵਿੱਚ ਇਸਨੇ ਉਤਰਨ (ਲੈਂਡਿੰਗ) ਲਈ ਮੈਨੂਅਲ ਢੰਗ ਨਾਲ ਹੇਠਾਂ ਆਉਣਾ ਸ਼ੁਰੂ ਕੀਤਾ।
ਇੱਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ, ਜਹਾਜ਼ ਨੇ ਦੁਬਾਰਾ ‘ਸਕਵਾਕ 7700’ ਕੋਡ ਵਰਤਣਾ ਸ਼ੁਰੂ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ, ਇਜ਼ਰਾਈਲ ਅਤੇ ਸਾਊਦੀ ਅਰਬ ਦੀਆਂ ਹਵਾਈ ਸੈਨਾਵਾਂ ਨੇ ਲੜਾਕੂ ਜਹਾਜ਼ ਰਵਾਨਾ ਕੀਤੇ, ਜਦਕਿ ਨੇਤਨਯਾਹੂ ਨੇ ਹੰਗਾਮੀ ਸਲਾਹ-ਮਸ਼ਵਰੇ ਕੀਤੇ। ਮੀਡੀਆ ਦੀਆਂ ਸ਼ੁਰੂਆਤੀ ਰਿਪੋਰਟਾਂ ਵਿੱਚ ਸੰਕੇਤ ਦਿੱਤਾ ਗਿਆ ਸੀ ਕਿ ਜਹਾਜ਼ ਦੇ ਦੋ ਪਾਇਲਟਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਕਾਰਨ ਜਹਾਜ਼ ਤੇਜ਼ੀ ਨਾਲ ਹੇਠਾਂ ਆਇਆ ਅਤੇ ਉੱਤਰਿਆ।
ਹਾਲਾਂਕਿ, ਤਬੁਕ (Tab uk) ਵਿੱਚ ਜਹਾਜ਼ ਦੇ ਉਤਰਨ ਤੋਂ ਬਾਅਦ ਦੇ ਘੰਟਿਆਂ ਵਿੱਚ, ਚਸ਼ਮਦੀਦ ਗਵਾਹਾਂ ਦੇ ਬਿਆਨਾਂ ਅਤੇ ਨੇਤਨਯਾਹੂ ਦੇ ਬਿਆਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਪਾਇਲਟ ਨੇ ਦੂਜੇ ਪਾਇਲਟ ’ਤੇ ਚਾਕੂ ਨਾਲ ਹਮਲਾ ਕੀਤਾ ਸੀ ਅਤੇ, ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਅਨੁਸਾਰ, ‘ਜ਼ਾਹਰ ਤੌਰ ’ਤੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ ਸੀ’।
ਉਨ੍ਹਾਂ ਕਿਹਾ ਕਿ ਇੱਕ ਇਜ਼ਰਾਈਲੀ ਯਾਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ‘ਜਹਾਜ਼ ਘੁੰਮਣ (ਸਪਿਨ) ਲੱਗ ਪਿਆ ਸੀ ਅਤੇ ਹੇਠਾਂ ਆਉਣ ਲੱਗਾ ਸੀ’ ਜਦੋਂ ਉਸ ਯਾਤਰੀ ਅਤੇ ਅਮਲੇ ਦੇ ਇੱਕ ਮੈਂਬਰ ਨੇ ਕਾਕਪਿਟ ਵਿੱਚ ਦਾਖਲ ਹੋ ਕੇ ਉਸ ‘ਪਾਇਲਟ ਨੂੰ ਕਾਬੂ ਕੀਤਾ ਜਿਸਨੇ ਚਾਕੂ ਮਾਰਿਆ ਸੀ’। ਫ਼ਲਾਈਦੁਬਈ (6lydubai) ਨੇ ਦੱਸਿਆ ਕਿ ਫਿਰ ਉਡਾਣ ਵਿੱਚ ਸਵਾਰ ਅਮਲੇ ਦੇ ਦੋ ਮੈਂਬਰਾਂ ਨੇ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ। ਬੁੱਧਵਾਰ ਸ਼ਾਮ ਨੂੰ ਦਿੱਤੇ ਇੱਕ ਸੰਬੋਧਨ ਵਿੱਚ, ਨੇਤਨਯਾਹੂ ਨੇ ਇਸ ਸਥਿਤੀ ਨੂੰ ‘ਸੁਰੱਖਿਆ ਨਾਲ ਜੁੜੀ ਬਹੁਤ ਗੰਭੀਰ ਘਟਨਾ’ ਕਰਾਰ ਦਿੱਤਾ ਅਤੇ ਕਿਹਾ ਕਿ ਇਜ਼ਰਾਈਲੀ ਸੁਰੱਖਿਆ ਬਲ ‘ਯਾਤਰੀਆਂ ਦੀ ਲਗਾਤਾਰ ਸੁਰੱਖਿਆ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਨੇੜਲਾ ਸੰਪਰਕ ਬਣਾਈ ਰੱਖ ਰਹੇ ਹਨ’। ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਉਲਟ, ਨੇਤਨਯਾਹੂ ਨੇ ਇਸ ਘਟਨਾ ਦੇ ਪਿੱਛੇ ਦੇ ਮਕਸਦ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਅੱਗੇ ਕਿਹਾ, ‘ਮੈਂ ਉਨ੍ਹਾਂ ਨਾਇਕਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਅਸਧਾਰਨ ਸੂਝ-ਬੂਝ ਅਤੇ ਹਿੰਮਤ ਦਾ ਪ੍ਰਦਰਸ਼ਨ ਕੀਤਾ।’ ਉਨ੍ਹਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਇੱਕ ਵੱਡੀ ਤਬਾਹੀ ਨੂੰ ਰੋਕਿਆ।
.jpg)
.jpg)
.jpg)

.jpg)














































.jpg)











.jpg)







.jpg)





























.jpg)


