ਜੱਸੀ ਪਰਿਵਾਰ ਨੂੰ ਗਹਿਰਾ ਸਦਮਾ, ਰਤਨ ਪਾਲ ਜੱਸੀ ਸਵਰਗ ਸਿਧਾਰੇ 

ਜੱਸੀ ਪਰਿਵਾਰ ਨੂੰ ਗਹਿਰਾ ਸਦਮਾ, ਰਤਨ ਪਾਲ ਜੱਸੀ ਸਵਰਗ ਸਿਧਾਰੇ 

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਫਰਿਜ਼ਨੋ ਦੇ ਸਾਬਕਾ ਵਾਈਸ ਚੇਅਰਮੈਨ ਸਨ ਸ੍ਰੀ ਰਤਨ ਪਾਲ ਜੱਸੀ


ਫਰਿਜ਼ਨੋ (ਕੁਲਵੀਰ ਹੇਅਰ) - ਫਰਿਜ਼ਨੋ ਵਸਦੇ ਜੱਸੀ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਬਹੁਤ ਹੀ ਸਤਿਕਾਰਯੋਗ ਅਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਫਰਿਜ਼ਨੋ ਦੇ ਸਾਬਕਾ ਵਾਈਸ ਚੇਅਰਮੈਨ ਸ੍ਰੀ ਰਤਨ ਪਾਲ ਜੱਸੀ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਕੁਝ ਸਮਾਂ ਬੀਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ। ਸ੍ਰੀ ਰਤਨ ਪਾਲ ਜੱਸੀ ਜੀ ਬਹੁਤ ਨੇਕ ਦਿਲ ਇਨਸਾਨ ਸਨ, ਉਹ ਸਭ ਸਾਂਝੇ ਕੰਮਾਂ ਲਈ ਸਭ ਤੋਂ ਅੱਗੇ ਰਹਿੰਦੇ ਸਨ ਅਤੇ ਹਰ ਇਕ ਦੀ ਸਹਾਇਤਾ ਕਰਨ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਫਰਿਜ਼ਨੋ ਦੇ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਅਤੇ ਹਰ ਸਮੇਂ ਸੇਵਾ ਵਿੱਚ ਵਿੱਚ ਹਿੱਸਾ ਲੈਣ ਲਈ ਤਿਆਰ ਰਹਿੰਦੇ ਸਨ। ਸ੍ਰੀ ਰਤਨ ਪਾਲ ਜੱਸੀ ਜੀ ਆਪਣੇ ਪਿੱਛੇ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ। ਉਹ ਆਪਣੇ ਪਿੱਛੇ ਭਰਾ ਸ੍ਰੀ ਰਾਜ ਕੁਮਾਰ ਜੱਸੀ ਅਤੇ ਪਤਨੀ ਸ੍ਰੀਮਤੀ ਮਹਿੰਦਰ ਕੌਰ, ਬੇਟੇ ਬਲਜੀਤ ਕੁਮਾਰ ਜੱਸੀ ਅਤੇ ਜਗਜੀਤ ਪਾਲ ਜੱਸੀ, ਨੂੰਹ ਮੋਨਿਕਾ ਜੱਸੀ ਅਤੇ ਹਿਨਾ ਜੱਸੀ, ਬੇਟੀਆਂ ਰਣਜੀਤ ਕੌਰ ਅਤੇ ਜੱਸਵਿੰਦਰ ਕੌਰ ਜੱਸੀ, ਦਮਾਦ ਸ੍ਰੀ ਯਸ਼ ਪਾਲ ਅਤੇ ਸ੍ਰੀ ਰਾਜ ਖੰਨਾ, ਭਤੀਜਾ ਦਨੇਸ਼ ਜੱਸੀ, 7  ਰੌਬਨ ਜੱਸੀ, ਰੋਹਿਤ ਜੱਸੀ, ਆਇਸ਼ਾ ਜੱਸੀ, ਕੈਥਰੀਨ ਅਤੇ ਜੈਡਨ  ਛੱਡ ਗਏ ਹਨ। 
ਉਨ੍ਹਾਂ ਦਾ ਪਿਛਲਾ ਪਿੰਡ ਖਮਾਚੋਂ ਨੇੜੇ ਬੰਗਾ (ਨਵਾਂ ਸ਼ਹਿਰ) ਸੀ। ਉਨ੍ਹਾਂ ਦਾ ਮਿ੍ਰਤਕ ਦੇਹ ਦੇ ਅੰਤਮ ਦਰਸ਼ਨ ਅਤੇ ਸਸਕਾਰ 3 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਾਂਤ ਭਵਨ  4800 5 3 1, 6, 31 93625 ਵਿਖੇ ਕੀਤਾ ਜਾਵੇਗਾ। ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਫਰਿਜ਼ਨੋ 5025  3 1, 6, 31 93706 ਵਿਖੇ ਦੁਪਹਿਰ 1:30 ਵਜੇ ਹੋਵੇਗੀ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਫ਼ਰਿਜ਼ਨੋ ਦੀ ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਰਤਨ ਪਾਲ ਜੱਸੀ ਦੇ ਅਚਾਨਕ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ੍ਰੀ ਰਾਜ ਕੁਮਾਰ ਜੱਸੀ ਦੇ ਨਾਲ ਫ਼ੋਨ ਨੰਬਰ (209) 814-8342 ’ਤੇ ਸੰਪਰਕ ਕੀਤਾ ਜਾ ਸਕਦਾ ਹੈ।