ਸਕਾਰਬਰੋ ਦੇ ਹਸਪਤਾਲ ਦੀ ਪਾਰਕਿੰਗ ’ਚ ਦਿਨ-ਦਿਹਾੜੇ ਗੋਲੀਬਾਰੀ, ਬਜ਼ੁਰਗ ਪਤੀ-ਪਤਨੀ ਦੀ ਮੌਤ

ਸਕਾਰਬਰੋ ਦੇ ਹਸਪਤਾਲ ਦੀ ਪਾਰਕਿੰਗ ’ਚ ਦਿਨ-ਦਿਹਾੜੇ ਗੋਲੀਬਾਰੀ, ਬਜ਼ੁਰਗ ਪਤੀ-ਪਤਨੀ ਦੀ ਮੌਤ

ਟੋਰਾਂਟੋ, 21 ਸਤੰਬਰ (ਪੰਜਾਬੀ ਰਾਈਟਰ)- ਕਨੇਡਾ ਦੇ ਟੋਰਾਂਟੋ ਸ਼ਹਿਰ ਦੇ ਸਕਾਰਬਰੋ ਇਲਾਕੇ ਵਿੱਚ ਸੋਮਵਾਰ, 21 ਸਤੰਬਰ 2026 ਨੂੰ ਦਿਨ-ਦਿਹਾੜੇ ਹੋਈ ਗੋਲੀਬਾਰੀ ਵਿੱਚ 70 ਸਾਲ ਦੇ ਕਰੀਬ ਉਮਰ ਦੇ ਇੱਕ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ Providence 8ealthcare ਦੇ ਨੇੜੇ, Warden 1venue ਅਤੇ St. 3lair 1venue 5ast ਦੇ ਇਲਾਕੇ ਵਿੱਚ ਵਾਪਰੀ। ਟੋਰਾਂਟੋ ਪੁਲਿਸ ਨੂੰ ਦੁਪਹਿਰ ਕਰੀਬ 12:30 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਇੱਕ ਮਹਿਲਾ ਅਤੇ ਇੱਕ ਪੁਰਸ਼ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਮਿਲੇ। ਦੋਵਾਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਅਨੁਸਾਰ ਮ੍ਰਿਤਕ ਦੋਵੇਂ ਵਿਅਕਤੀ ਪਤੀ-ਪਤਨੀ ਹੋ ਸਕਦੇ ਹਨ| ਮਹਿਲਾ ਉਸ ਸਮੇਂ Providence 8ealthcare ਵਿੱਚ ਮਰੀਜ਼ ਵਜੋਂ ਇਲਾਜ ਅਧੀਨ ਸੀ। ਪੁਲਿਸ ਵੱਲੋਂ ਅਜੇ ਤੱਕ ਦੋਵਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਜਾਰੀ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਹਸਪਤਾਲ ਦੇ ਪਿੱਛਲੇ ਪਾਸੇ, ਪਾਰਕਿੰਗ ਦੇ ਨੇੜੇ ਜਾਂਚ ਕੀਤੀ। ਮੌਕੇ ਤੋਂ ਇੱਕ ਹਥਿਆਰ (firearm) ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਕੋਈ ਬਾਹਰੀ ਸ਼ੱਕੀ ਫ਼ਰਾਰ ਨਹੀਂ ਹੈ। ਪੁਲਿਸ ਮੁਤਾਬਕ ਆਮ ਲੋਕਾਂ ਲਈ ਕੋਈ ਤੁਰੰਤ ਖ਼ਤਰਾ ਨਹੀਂ ਹੈ। ਮਾਮਲੇ ਦੀ ਜਾਂਚ Toronto Police 8omicide Unit ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਇਸ ਪੜਾਅ ’ਤੇ ਇਹ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਕਿ ਘਟਨਾ murder-suicide ਸੀ ਜਾਂ ਨਹੀਂ ਅਤੇ ਕਿਹਾ ਕਿ ਜਾਂਚ ਅਜੇ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੇ ਕਾਰਨਾਂ ਅਤੇ ਘਟਨਾ ਦੇ ਪੂਰੇ ਹਾਲਾਤਾਂ ਬਾਰੇ ਹੋਰ ਜਾਣਕਾਰੀ ਜਾਂਚ ਅੱਗੇ ਵਧਣ ਉਪਰੰਤ ਸਾਹਮਣੇ ਆਉਣ ਦੀ ਉਮੀਦ ਹੈ।