ਓਟਵਾ, 22 ਅਗਸਤ (ਪੰਜਾਬੀ ਰਾਈਟਰ)- ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿਚ ਅੱਜ ਇਕ ਹਮਲਾਵਰ ਵਲੋਂ ਚਾਕੂ ਨਾਲ ਹਮਲਾ ਕਰ ਕੇ ਦੋ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਪੁਲੀਸ ਨੇ ਇਸ ਮਾਮਲੇ ਦੀ ਇਕ ਸ਼ੱਕੀ ਨੂੰ ਗਿ੍ਰਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਵਿਅਕਤੀ ਨੇ ਹਮਲਾ ਕਿਉ ਕੀਤਾ ਹੈ? ਜਾਣਕਾਰੀ ਅਨੁਸਾਰ ਸ਼ੱਕੀ ਦੀ ਪਛਾਣ ਗੋਰੇ ਵਜੋਂ ਹੋਈ ਹੈ ਪਰ ਪੁਲੀਸ ਨੇ ਇਸ ਦੀ ਪੁਸ਼ਟੀ ਨਾ ਕੀਤੀ। ਉੱਤਰ-ਪੂਰਬੀ ਐਡਮਿੰਟਨ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਅੱਜ ਤੜਕੇ ਵਾਪਰੀ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਐਡਮਿੰਟਨ ਪੁਲੀਸ ਨੇ ਘਟਨਾ ਸਬੰਧੀ ਇੱਕ ਬਾਲਗ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪੁਲੀਸ ਜਾਂਚ ਜਾਰੀ ਹੋਣ ਕਾਰਨ ਗੁਰਦੁਆਰਾ ਸਾਹਿਬ ਨੂੰ ਥੋੜ੍ਹੀ ਦੇਰ ਵਾਸਤੇ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਸੇਵਾਦਾਰ ਸ਼ੇਰ ਸਿੰਘ ਮੁਤਾਬਕ ਸੇਵਾਦਾਰਾਂ ਨੇ ਹਮਲਾਵਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਾਰਨ ਪਾਵਨ ਸਰੂਪ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ ਗਿਆ।
ਐਡਮਿੰਟਨ ਪੁਲੀਸ ਸਰਵਿਸ ਮੁਤਾਬਕ ਅਧਿਕਾਰੀ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੌਕੇ ’ਤੇ ਪਹੁੰਚੇ ਅਤੇ ਇੱਕ ਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ। ਪੈਰਾ ਮੈਡੀਕਲ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਇਲਾਜ ਕੀਤਾ। ਪੁਲੀਸ ਨੇ ਹਮਲੇ ਦੇ ਸੰਭਾਵਿਤ ਮਕਸਦ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ। ਡਬਲਿਊ.ਐੱਸ.ਓ. ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਲਗਾਤਾਰ ਚਿਤਾਵਨੀ ਦਿੰਦਾ ਆ ਰਿਹਾ ਹੈ ਕਿ ਕਨੇਡਾ ਵਿੱਚ ਸਿੱਖ ਵਿਰੋਧੀ ਨਫ਼ਰਤ ਵਧ ਰਹੀ ਹੈ। ਉਨ੍ਹਾਂ ਕਿਹਾ, ਅੱਜ ਸਵੇਰੇ ਨਾਨਕਸਰ ਗੁਰਦੁਆਰੇ ਵਿੱਚ ਜੋ ਕੁਝ ਵਾਪਰਿਆ, ਉਸ ਤੋਂ ਅਸੀਂ ਬਹੁਤ ਪ੍ਰੇਸ਼ਾਨ ਹਾਂ। ਡਬਲਿਊ.ਐੱਸ.ਓ. ਐਡਮਿੰਟਨ ਪੁਲੀਸ ਤੋਂ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰ ਰਿਹਾ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਹਮਲੇ ਵਿੱਚ ਨਫ਼ਰਤ ਨੇ ਕੋਈ ਭੂਮਿਕਾ ਨਿਭਾਈ ਹੈ ਜਾਂ ਨਹੀਂ। ਉਨ੍ਹਾਂ ਸਰਕਾਰਾਂ ਨੂੰ ਵੀ ਪੂਜਾ ਸਥਾਨਾਂ ਦੀ ਸੁਰੱਖਿਆ ਲਈ ਮੌਜੂਦਾ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਫ਼ਿਲਹਾਲ ਪੁਲੀਸ ਨੇ ਇਸ ਘਟਨਾ ਨੂੰ ਅਧਿਕਾਰਤ ਤੌਰ ’ਤੇ ‘ਹੇਟ ਕ੍ਰਾਈਮ’ ਨਹੀਂ ਐਲਾਨਿਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਲਬਰਟਾ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਵੀਰਵਾਰ ਨੂੰ ਕੈਲਗਰੀ ਪੁਲੀਸ ਨੇ ਉੱਤਰ-ਪੂਰਬੀ ਕੈਲਗਰੀ ਦੇ ਦੋ ਸਿੱਖ ਗੁਰਦੁਆਰਿਆਂ ਨੂੰ ਮਿਲੀਆਂ ਧਮਕੀ ਭਰੀਆਂ ਕਾਲਾਂ ਦੀ ਜਾਂਚ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚ ਦਸਮੇਸ਼ ਕਲਚਰ ਸੈਂਟਰ ਨੂੰ ਮਿਲੀਆਂ ਧਮਕੀਆਂ ਵੀ ਸ਼ਾਮਲ ਸਨ। ਕੈਲਗਰੀ ਦੇ ਮੇਅਰ ਜੇਰੋਮੀ ਫਰਕਾਸ ਨੇ ਇਨ੍ਹਾਂ ਧਮਕੀਆਂ ਦੀ ਨਿੰਦਾ ਕੀਤੀ ਸੀ।
ਨਾਨਕਸਰ ਗੁਰਦੁਆਰਾ ਗੁਰਸਿੱਖ ਟੈਂਪਲ 1410 ਹੌਰਸਹਿੱਲਜ਼ ਰੋਡ ’ਤੇ ਸਥਿਤ ਹੈ। ਮੌਜੂਦਾ ਗੁਰਦੁਆਰਾ ਕੰਪਲੈਕਸ 1996 ਵਿੱਚ ਇਸ ਥਾਂ ’ਤੇ ਖੋਲ੍ਹਿਆ ਗਿਆ ਸੀ। ਲਗਭਗ 30,000 ਵਰਗ ਫੁੱਟ ਵਿੱਚ ਫੈਲਿਆ ਇਹ ਗੁਰਦੁਆਰਾ ਅਲਬਰਟਾ ਦੇ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਹੈ। ਪੁਲੀਸ ਵੱਲੋਂ ਘਟਨਾ ਸਬੰਧੀ ਹੋਰ ਵੇਰਵੇ ਜਾਰੀ ਕੀਤੇ ਜਾਣ ਦੀ ਉਮੀਦ ਹੈ।

.jpg)
.jpg)
.jpg)
.jpg)













































.jpg)












.jpg)








.jpg)




























.jpg)


